Wednesday, March 18, 2026

ਸਿੱਖਿਆ ਮੰਤਰੀ ਡਾ. ਚੀਮਾ ‘ਪੰਜਾਬ ਵਿੱਦਿਆ ਰਤਨ’ ਐਵਾਰਡ ਨਾਲ ਸਨਮਾਨਿਤ

PPN0910201504ਬਟਾਲਾ, 9 ਅਕਤੂਬਰ (ਨਰਿੰਦਰ ਬਰਨਾਲ) – ਪੰਜਾਬ ਰਿਜ਼ਨ ਸਟੇਟ ਐਂਡ ਨੈਸ਼ਨਲ ਐਵਾਰਡੀ ਟੀਚਰਜ਼ ਐਸੋਸੀਏਸ਼ਨ (ਪ੍ਰਸੰਨਤਾ) ਦੇ ਚੇਅਰਮੈਨ ਅਤੇ ਡਾੁਇਰੈਕਟਰ ਐਸ.ਸੀ.ਈ.ਆਰ.ਟੀ. ਪੰਜਾਬ ਸz.ਸੁਖਦੇਵ ਸਿੰਘ ਕਾਹਲੋਂ,ਸੂਬਾ ਪ੍ਰਧਾਨ ਰੌਸ਼ਨ ਖੈੜਾ ਅਤੇ ਸੂਬਾ ਜਨਰਲ ਸਕੱਤਰ ਡਾ.ਪਰਮਜੀਤ ਸਿੰਘ ਕਲਸੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀ.ਬੀ.ਕੇ.ਡੀ.ਏ.ਵੀ ਕਾਲਜ ਵਿਚ ਵਿਸ਼ਵ ਅਧਿਆਪਕ ਦਿਵਸ ਨੂੰ ਸਮਰਪਿਤ ‘ਪੰਜਾਬ ਦੇ ਚਿਰ-ਸਥਾਈ ਵਿਕਾਸ ਲਈ ਸਿੱਖਿਆ ਦਾ ਯੋਗਦਾਨ’ ਵਿਸ਼ੇ ‘ਤੇ ਰਾਜ ਪੱਧਰੀ ਕਨਵੈਨਸ਼ਨ ਵਿਚ ਪੰਜਾਬ ਦੇ ਸਮੂਹ ਸਟੇਟ ਅਤੇ ਨੈਸ਼ਨਲ ਐਵਾਰਡੀ ਅਧਿਆਪਕਾਂ,ਅਧਿਕਾਰੀਆਂ ,ਸਿੱਖਿਆ ਸ਼ਾਸਤਰੀਆਂ ਦੀ ਸ਼ਮੂਲੀਅਤ ਨਾਲ ਪਹਿਲੀ ਵਾਰ ਪੰਜਾਬ ਵਿਚ ਯੂਨੈਸਕੋ ਵੱਲੋਂ ਘੋਸ਼ਿਤ ਕੀਤੇ ਗਏ ਵਿਸ਼ਵ ਅਧਿਆਪਕ ਦਿਵਸ ਨੂੰ ਰਾਜ ਪੱਧਰ ‘ਤੇ ਮਨਾਇਆ ਗਿਆ ।ਇਸ ਵਿਚ ਪੰਜਾਬ ਦੇ ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।ਪੰਜਾਬ ਰਿਜ਼ਨ ਸਟੇਟ ਐਂਡ ਨੈਸ਼ਨਲ ਐਵਾਰਡੀ ਟੀਚਰਜ਼ ਐਸੋਸੀਏਸ਼ਨ(ਪ੍ਰਸੰਨਤਾ) ਵੱਲੋਂ ਸਿੱਖਿਆ ਦੇ ਖੇਤਰ ਵਿਚ ਇਤਿਹਾਸਿਕ ਪਹਿਲਕਦਮੀਆਂ ਕਰਨ ਕਾਰਨ ਪੰਜਾਬ ਦੇ ਸਮੂਹ ਸਟੇਟ ਅਤੇ ਨੈਸ਼ਨਲ ਐਵਾਰਡੀ ਅਧਿਆਪਕਾਂ/ਅਧਿਕਾਰੀਆਂ ਦੇ ਹਾਊਸ ਵੱਲੋਂ ਮੌਜੂਦਾ ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਨੂੰ ‘ਪੰਜਾਬ ਵਿੱਦਿਆ ਰਤਨ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।ਇਸ ਸੰਬੰਧੀ ਪ੍ਰਸੰਨਤਾ ਦੇ ਅਹੁਦੇਦਾਰਾਂ ਜਿਸ ਵਿਚ ਪ੍ਰਧਾਨ ਰੌਸ਼ਨ ਖੈੜਾ,ਸੂਬਾ ਚੀਫ ਆਰਗੇਨਾਈਜ਼ਰ ਸ਼੍ਰੀਮਤੀ ਸ਼ਰੂਤੀ ਸ਼ੁਕਲਾ(ਸਟੇਟ ਕੋਆਰਡੀਨੇਟਰ ਗਾਈਡੈਂਸ ਐਂਡ ਕਾਊਂਸਲਿੰਗ), ਸੂਬਾ ਜਨਰਲ ਸਕੱਤਰ ਡਾ.ਪਰਮਜੀਤ ਸਿੰਘ ਕਲਸੀ,ਵਾਈਸ ਚੇਅਰਮੈਨ ਪ੍ਰਿੰ. ਨਿਰਮਲ ਸਿੰਘ ਭੰਗੂ ਨੇ ਇਸ ਸੰਬੰਂਧੀ ਸਪੱਸ਼ਟ ਕੀਤਾ ਕਿ ਮੌਜੂਦਾ ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਵੱਲੋਂ ਪੰਜਾਬ ਦੇ ਸਟੇਟ/ਨੈਸ਼ਨਲ ਐਵਾਰਡੀ ਅਧਿਆਪਕਾਂ ਦੀ ਪੰਜਾਬ ਦੀ ਪਹਿਲੀ ਰਾਜ ਪੱਧਰੀ ਕਨਵੈਨਸ਼ਨ(13 ਅਗਸਤ) ਰੋਪੜ ਵਿਖੇ ਕਰਵਾਉਣ,ਪੰਜਾਬ ਵਿਚ ਪਹਿਲੀ ਵਾਰ ਸਾਰੇ ਐਵਾਰਡੀ ਅਧਿਆਪਕਾਂ ਦੀ ਸ਼ਮੂਲੀਅਤ ਨਾਲ ਰਾਜ ਪੱਧਰ ‘ਤੇ ਵਿਸ਼ਵ ਅਧਿਆਪਕ ਦਿਵਸ ਮਨਾਉਣ,ਪੰਜਾਬ ਦੇ ਸਕੂਲਾਂ ਦੇ ਘੱਟ ਨਤੀਜਿਆਂ ਅਤੇ ਸੁਧਾਰਾਂ ਸੰਬੰਧੀ ਆਪਣੀ ਹਾਜ਼ਰੀ ਵਿਚ ਲੰਮੇ ਸਮੇਂ ਦੀਆਂ ਵਰਕਸ਼ਾਪਾਂ ਲਗਵਾਉਣ,ਪੰਜਾਬ ਦੇ ਸਮੂਹ ਸਟੇਟ/ਨੈਸ਼ਨਲ ਐਵਾਰਡੀ ਅਧਿਆਪਕਾਂ ਨੂੰ ਸਵੈ ਇੱਛਾ ਅਨੁਸਾਰ 5-5 ਸਕੂਲ ਅਡਾਪਟ ਕਰਨ,ਪਹਿਲੀ ਵਾਰ ਪੰਜਾਬ ਵਿਚ ਆਨ ਲਾਈਨ ਬਦਲੀਆਂ ਕਰਨ ਆਦਿ ਦੀਆਂ ਉਸਾਰੂ ਪਹਿਲਕਦਮੀਆਂ ਕੀਤੀਆਂ ਹਨ,ਜਿੰਨਾਂ ਕਰਕੇ ਉਕਤ ਐਵਾਰਡ ਪ੍ਰਦਾਨ ਕਰਨ ਦਾ ਫੈਸਲਾ ਕੀਤਾ ਗਿਆ।ਪ੍ਰਸੰਨਤਾ ਦੇ ਅਹੁਦੇਦਾਰਾਂ ਨੇ ਕਿਹਾ ਕਿ ਉਹ ਹਰ ਸਾਲ ਪੰਜਾਬ ਦੇ ਮੋਹਰੀ ਸਿੱਖਿਆ ਸ਼ਾਸਤਰੀ ਨੂੰ ਵਿਸ਼ਵ ਅਧਿਆਪਕ ਦਿਵਸ ‘ਤੇ ”ਪੰਜਾਬ ਵਿੱਦਿਆ ਰਤਨ” ਐਵਾਰਡ ਨਾਲ ਨਿਵਾਜਣ ਦਾ ਉਪਰਾਲਾ ਕਰਨਗੇ ,ਤਾਂ ਜੋ ਪੰਜਾਬ ਦੀ ਗੁਣਾਤਮਕ ਸਿੱਖਿਆ ਵਿਚ ਹੋਰ ਸੁਧਾਰ ਹੋ ਸਕੇ।ਇਸ ਕਨਵੈਨਸ਼ਨ ਵਿਚ ਸਿੱਖਿਆ ਮੰਤਰੀ ਪੰਜਾਬ ਡਾ.ਚੀਮਾ ਨੇ ਪ੍ਰਸੰਨਤਾ ਦੇ ਸਮੂਹ ਅਹੁਦੇਦਾਰਾਂ ਵੱਲੋਂ ਉਲੀਕੇ ਗਏ ਪ੍ਰੋਗਰਾਮ ਅਨੁਸਾਰ ੪੫ ਮਿੰਟ ਦੀ ਪੰਜਾਬ ਦੇ ਸਮੂਹ ਸਟੇਟ ਅਤੇ ਨੈਸ਼ਨਲ ਐਵਾਰਡੀ ਅਧਿਆਪਕਾਂ/ਅਧਿਕਾਰੀਆਂ ਨਾਲ ਰੂ-ਬ-ਰੂ ਕਰਕੇ ਸਿੱਖਿਆ ਦੇ ਗੁਣਾਤਮਕ ਸੁਧਾਰ ਦੇ ਸੂਤਰਾਂ ‘ਤੇ ਚਾਨਣਾ ਪਾਉਂਦਿਆਂ ਪੰਜਾਬ ਸਰਕਾਰ ਦੇ ਸਿੱਖਿਆ ਦੇ ਖੇਤਰ ਵਿਚ ਕੀਤੇ ਜਾਂਦੇ ਉਪਰਾਲਿਆਂ ਨੂੰ ਸਨਮੁੱੰਖ ਰੱਖਿਆ।ਇਸ ਮੌਕੇ ਪ੍ਰਸੰਨਤਾ ਦੇ ਲੋਗੋ ਨੂੰ ਵੀ ਸ਼ਾਨ ਨਾਲ ਲਾਂਚ ਕੀਤਾ ਗਿਆ।ਸਟੇਜ ਸਕੱਤਰ ਦੀ ਜ਼ਿੰਮੇਵਾਰੀ ਸੂਬਾ ਜਨਰਲ ਸਕੱਤਰ ਡਾ. ਪਰਮਜੀਤ ਸਿੰਘ ਕਲਸੀ ਨੇ ਬਾਖੂਬ ਨਿਭਾਈ।ਇਸ ਮੌਕੇ ਮੀਤ ਪ੍ਰਧਾਨ ਬਲਜੀਤ ਸਿੰਘ,ਜਥੇਬੰਦਕ ਸਕੱਤਰ ਵਰਿੰਦਰ ਸ਼ਰਮਾ ਰੋਪੜ,ਸਟੇਟ ਐਗਜ਼ੈਕਟਿਵ ਪ੍ਰਿੰ. ਜਸਪਾਲ ਸਿੰਘ ਪਟਿਆਲਾ, ਜ਼ਿਲਾ੍ਹ ਪ੍ਰਧਾਨ ਬਲਰਾਮ ਸ਼ਰਮਾ ਲੁਧਿਆਣਾ, ਜ਼ਿਲਾ੍ਹ ਸਿੱਖਿਆ ਅਫਸਰ (ਸਸ) ਅੰਮ੍ਰਿਤਸਰ ਸਤਿੰਦਰਬੀਰ ਸਿੰਘ,ਸਟੇਟ ਐਵਾਰਡੀ ਜ਼ਿਲਾ੍ਹ ਸਿੱਖਿਆ ਅਫਸਰ(ਐ.ਸਿ.) ਅੰਮ੍ਰਿਤਸਰ ਜੁਗਰਾਜ ਸਿੰਘ ਰੰਧਾਵਾ ਸਟੇਟ ਐਵਾਰਡੀ, ਡੀ.ਈ.ਓ. ਗੁਰਦਾਸਪੁਰ ਅਮਰਦੀਪ ਸਿੰਘ ਸੈਣੀ, ਡੀ.ਈ.ਓ ਸਲਵਿੰਦਰ ਸਿੰਘ,ਸੀ.ਈ.ਓ ਨਾਭਾ ਹਰਪਾਲ ਕੌਰ, ਸੀ.ਈ.ਓ ਜਲੰਧਰ ਸੁਖਵਿੰਦਰ ਸਿੰਘ, ਡੀ.ਪੀ.ਆਈ. ਐ.ਸਿ ਹਰਬੰਸ ਸਿੰਘ ਸੰਧੂ,ਡਿਪਟੀ ਡਾਇਰੈਕਟਰ ਸਰਬਜੀਤ ਸਿੰਘ ਤੂਰ, ਅਸਿਸਟੈਂਟ ਡਾਇਰੈਕਟਰ ਡਾ. ਗਿਆਨ ਸਿੰਘ, ਵਿੱਤ ਸਕੱਤਰ ਮੁਖਤਾਰ ਸਿੰਘ ਅੰਮ੍ਰਿਤਸਰ, ਮੁੱਖ ਸਲਾਹਕਾਰ ਸੁਖਦੇਵ ਸਿੰਘ ਸੰਧਾਵਾਲੀਆ, ਨੈਸ਼ਨਲ ਐਵਾਰਡੀ ਪ੍ਰਧਾਨ ਜਸਵਿੰਦਰ ਸਿੰਘ ਮੋਹਾਲੀ, ਮਾਲਵਾ ਪ੍ਰਧਾਨ ਸੁਦਾਗਰ ਸਿੰਘ ਲੁਧਿਆਣਾ, ਮਾਝਾ ਪ੍ਰਧਾਨ ਸਟੇਟ ਐਵਾਰਡੀ ਜੁਗਰਾਜ ਸਿੰਘ ਰੰਧਾਵਾ, ਦੁਆਬਾ ਪ੍ਰਧਾਨ ਹਰਮੇਸ਼ ਘੇੜਾ ਜਲੰਧਰ, ਨੈਸ਼ਨਲ ਐਵਾਰਡੀ ਨਰਿੰਦਰ ਸਿੰਘ ਸਕੱਤਰ ਭਾਰਤ ਸਕਾਊਟ ਐਂਡ ਗਾਈਡ ਪੰਜਾਬ ਆਦਿ ਹਾਜ਼ਰ ਸਨ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply