ਸੰਦੌੜ 9 ਅਕਤੂਬਰ (ਹਰਮਿੰਦਰ ਸਿੰਘ ਭੱਟ) – ਵਿਸੇਸ਼ ਲੋੜਾਂ ਵਾਲੇ ਬੱਚਿਆਂ ਲਈ ਯਤਨਸ਼ੀਲ ਸੰਸਥਾ ‘ਰੌਸ਼ਨੀ’ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਘਨੌਰੀ ਕਲਾਂ ਸੈਂਟਰ ਦੇ ਸਾਰੇ ਬੱਚਿਆਂ ਨੂੰ ਸਾਲ ਭਰ ਲਈ ਸਾਰੀ ਸਟੇਸ਼ਨਰੀ ਵੰਡੀ ਗਈ ਹੈ। ਰੌਸ਼ਨੀ ਦੇ ਸੰਚਾਲਕ ਰਾਜੇਸ਼ ਰਿਖੀ,ਕੁਲਵਿੰਦਰ ਖੇੜੀ ਅਤੇ ਜਗਜੀਤਪਾਲ ਸਿੰਘ ਘਨੌਰੀ ਨੇ ਦੱਸਿਆ ਕਿ ਇਹ ਸੰਸਥਾ ਵਿਸੇਸ਼ ਲੋੜਾਂ ਵਾਲੇ ਬੱਚਿਆਂ ਦੀ ਭਲਾਈ ਲਈ ਕੰਮ ਕਰ ਰਹੀ ਹੈ ਜਿਸ ਦੇ ਪਹਿਲੇ ਪੜਾਅ ਦੌਰਾਨ ਬਲਾਕ ਸ਼ੇਰਪੁਰ ਦੇ ਵਿਸੇਸ਼ ਲੋੜਾਂ ਵਾਲੇ ਬੱਚਿਆਂ ਲਈ ਬਲਾਕ ਦੇ ਸਾਰੇ ਪ੍ਰਾਇਮਰੀ ਸਕੂਲਾਂ ਵਿੱਚ ਸਿੱਖਿਆ ਲੈ ਰਹੇ ਬੱਚਿਆਂ ਲਈ ਪੂਰੇ ਸਾਲ ਭਰ ਪੜ੍ਹਾਈ ਲਈ ਕਾਪੀਆਂ, ਪੈਨਸ਼ਿਲ,ਸਲੇਟ,ਸਲੇਟੀਆਂ,ਰਬੜ,ਸ਼ਾਪਨਰ,ਪੈੱਨ, ਕਲਰ, ਕੈਦਾ,ਜੁਮੈਟਰੀ ਬਾਕਸ ਸਮੇਤ ਹੋਰ ਜਰੂਰੀ ਸਟੇਸ਼ਨਰੀ ਮੁਹੱਈਆ ਕਰਵਾਈ ਜਾ ਰਹੀ ਹੈ।ਉਹਨਾਂ ਦੱਸਿਆ ਕਿ ਸੰਸਥਾ ਵੱਲੋਂ ਇਹਨਾਂ ਬੱਚਿਆਂ ਜਿਹਨਾਂ ਦਾ ਜੀਵਨ ਆਮ ਬੱਚਿਆਂ ਵਰਗਾ ਨਹੀਂ ਹੈ ਲਈ ਹੋਰ ਵੀ ਯੋਜਨਾਵਾਂ ਉਲੀਕੀਆਂ ਜਾ ਰਹੀਆਂ ਹਨ। ਇਹਨਾਂ ਅਨਭੌਲ ਬੱਚਿਆਂ ਦੀ ਜਿੰਗਦੀ ਵਿਚਲਾ ਕੁਰਦਤੀ ਹਨੇਰਾ ਕੁੱਝ ਹੱਦ ਤੱਕ ਮਿਟਾਉਣ ਲਈ ਉਪਰਾਲੇ ਜਾਰੀ ਰਹਿਣਗੇ।ਇਸ ਮੌਕੇ ਸੈਂਟਰ ਹੈੇੱਡ ਟੀਚਰ ਮੈਡਮ ਰਿਤੂ ਗੁਪਤਾ, ਟੀਮ ਰੌਸ਼ਨੀ ਦੇ ਮੈਂਬਰ ਕੁਲਵਿੰਦਰ ਸਿੰਘ ਖੇੜੀ, ਰਾਜੇਸ਼ ਰਿਖੀ ਪੰਜਗਰਾਈਆਂ, ਕਮਲਜੀਤ ਸਿੰਘ ਰੁੜਕਾ, ਜਗਜੀਤਪਾਲ ਸਿੰਘ ਘਨੌਰੀ, ਮਹਿੰਦਰ ਪ੍ਰਤਾਪ, ਕੇਵਲ ਸਿੰਘ ਛੰਨਾ, ਹਰਜਿੰਦਰ ਸਿੰਘ ਭੂਦਨ, ਮਨਸਾ ਰਾਮ, ਸੁਖਜਿੰਦਰਜੀਤ ਸਿੰਘ ਪੀ.ਬੀ.ਸੀ ਅਤੇ ਸਕੂਲ ਮਨੇਜਮੈਂਟ ਕਮੇਟੀ ਦੇ ਚੇਅਰਮੈਨ ਰਾਣਾ ਸਿੰਘ, ਜਸਮੇਲ ਸਿੰਘ, ਰੇਸ਼ਮਾਂ ਕੌਰ, ਚਰਨਜੀਤ ਕੌਰ, ਮੈਡਮ ਪਰਮਜੀਤ ਕੌਰ, ਮੈਡਮ ਮੀਨਾ ਗੋਇਲ, ਮੈਡਮ ਨਿਸ਼ਾ ਰਾਣੀ, ਮੈਡਮ ਨਿੰਦਰਜੀਤ ਕੌਰ, ਮੈਡਮ ਸਤਨਾਮ ਕੌਰ, ਸਤਵੰਤ ਕੌਰ ਸਮੇਤ ਸਕੂਲ ਮਨੇਜਮੈਂਟ ਕਮੇਟੀ ਦੇ ਮੈਂਬਰ ਹਾਜ਼ਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media