ਸੰਦੌੜ, ਨਥਾਣਾ,9 ਅਕਤੂਬਰ (ਹਰਮਿੰਦਰ ਸਿੰਘ ਭੱਟ/ਸਿੱਧੂ)- ਪ੍ਰਾਇਮਰੀ ਵਿਭਾਗ ਦੀਆਂ 61ਵੀਆਂ ਸਕੂਲੀ ਖੇਡਾਂ ਸਰਕਾਰੀ ਪ੍ਰਾਇਮਰੀ ਸਕੂਲ ਬੱਜੋਆਣਾ ਦੇ ਖੇਡ ਮੈਦਾਨ ਵਿਚ ਸੈਂਟਰ ਪੱਧਰ ਤੇ ਕਰਵਾਈਆਂ ਗਈਆ। ਇਨ੍ਹਾਂ ਖੇਡਾਂ ਵਿਚ ਕਲਿਆਣ ਭਾਈ ਸਕੂਲ ਦੇ ਖਿਡਾਰੀਆਂ ਦੀ ਕਬੱਡੀ ਵਿਚ ਚੜਤ ਬਰਕਰਾਰ ਰਹੀ। ਇਹ ਗੇਮਾਂ ਸੈਂਟਰ ਹੈੱਡ ਟੀਚਰ ਰਾਮ ਸਰੂਪ ਸਿੰਘ, ਸੀ ਆਰ ਪੀ ਨਿਰਮਲ ਸਿੰਘ ਨਥਾਣਾ ਅਤੇ ਜਗਵਿੰਦਰ ਸਿੰਘ ਬਰਾੜ ਦੀ ਅਗਵਾਈ ਵਿਚ ਤਿੰਨ ਰੋਜ਼ਾ ਖੇਡਾਂ ਅਮਨ ਅਮਾਨ ਨਾਲ ਸੰਪਨ ਹੋਈਆਂ। ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ ਗਏ। ਖੋ-ਖੋ-ਲੜਕੇ ਬੱਜੋਆਣਾ ਨੇ ਪਹਿਲਾਂ ਸਥਾਨ ਪ੍ਰਾਪਤ ਕੀਤਾ। ਲੜਕੀਆਂ ਦੇ ਮੁਕਾਬਲੇ ਵਿਚ ਭੈਣੀ ਨੇ ਪਹਿਲਾਂ ਅਤੇ ਬੱਜੋਆਣਾ ਨੇ ਦੂਸਰਾ ਸਥਾਨ ਹਾਸਲ ਕੀਤਾ। ਕਬੱਡੀ ਦੇ ਫਾਈਨਲ ਮੁਕਾਬਲੇ ਵਿਚ ਕਲਿਆਣ ਭਾਈ ਸਕੂਲ ਨੇ ਗਾਰਡਨ ਸਕੂਲ ਕਲਿਆਣ ਮੱਲਕਾ ਨੂੰ ਹਰਾ ਕੇ ਪਹਿਲਾਂ ਸਥਾਨ ਮੱਲਿਆ। ਲੜਕੀਆਂ ਦੇ ਫਾਈਨਲ ਮੁਕਾਬਲੇ ਵਿਚ ਬੱਜੋਆਣਾ ਅਤੇ ਕਲਿਆਣ ਭਾਈ ਸਾਂਝੇ ਰੂਪ ਵਿਚ ਜੇਤੂ ਰਹੇ। ਸੌ ਮੀਟਰ ਰੇਸ ਵਿਚ ਗਾਰਡਨ ਸਕੂਲ ਕਲਿਆਣ ਮੱਲਕਾ ਦੇ ਕਰਨਵੀਰ ਨੇ ਪਹਿਲਾ ਅਤੇ ਨਾਥਪੁਰਾ ਸਕੂਲ ਦੇ ਗੁਰਪਿੰਦਰ ਨੇ ਦੂਜਾ, ਲੜਕੀਆਂ ਰਾਜਵੀਰ ਕੌਰ ਨਾਥਪੁਰਾ ਨੇ ਪਹਿਲਾਂ ਅਤੇ ਸੁਖਪ੍ਰੀਤ ਕੌਰ ਕਲਿਅਣ ਸੁੱਖਾ ਨੇ ਦੂਸਰਾ,200 ਮੀਟਰ ਮੁੰਡੇ ਹਰਜਿੰਦਰ ਕਲਿਆਣ ਸੁੱਖਾ ਨੇ ਪਹਿਲਾ, ਲੜਕੀਆਂ ਵੀਰਪਾਲ ਕੌਰ ਨਾਥਪੁਰਾ ਨੇ ਪਹਿਲਾ, 400 ਮੀਟਰ ਕਰਨਵੀਰ ਸਿੰਘ ਗਾਰਡਨ ਕਲਿਆਣ ਮੱਲਕਾ ਨੇ ਪਹਿਲਾ ,ਹਰਪ੍ਰੀਤ ਸਿੰਘ ਬੱਜੋਆਣਾ ਨੇ ਦੂਸਰਾ,ਲੜਕੀਆਂ ਵਿਚ ਮੁਸਕਾਨ ਬੱਜੋਆਣਾ ਨੇ ਪਹਿਲਾ ਅਤੇ ਖੁਸ਼ਬੂ ਬੱਜੋਆਣਾ ਨੇ ਦੂਸਰਾ, 400 ਮੀਟਰ ਰਿਲੇਅ ਲੜਕੇ ਨਾਥਪੁਰਾ ਨੇ ਪਹਿਲਾ ਅਤੇ ਬੱਜੋਆਣਾ ਨੇ ਦੂਜਾ, ਲੜਕੀਆਂ ਵਿਚ ਨਾਥਪੁਰਾ ਨੇ ਪਹਿਲਾ ਅਤੇ ਕਲਿਆਣ ਭਾਈ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਘੋਲ30 ਕਿਲੋ ਵਿਚ ਨਾਥਪੁਰਾ ਦਾ ਸੁਖਦੀਪ ਸਿੰਘ ਫਸਟ ਆਇਆ। ਘੋਲ 28 ਕਿਲੋ ਵਿਚ ਬੱਜੋਆਣਾ ਦੇ ਨਵੀ ਖਾਨ ਨੇ ਕਲਿਆਣ ਸੁੱਖਾ ਦੇੇ ਮਲਕੀਤ ਸਿੰਘ ਦੀ ਢੂਹੀ ਲਗਾਈ। ਘੋਲ 25 ਕਿਲੋ ਵਿਚ ਬੱਜੋਆਣਾ ਦੇ ਹਰਪ੍ਰੀਤ ਸਿੰਘ ਨੇ ਨਾਥਪੁਰਾ ਦੇ ਹਰਦੀਪ ਸਿੰਘ ਨੂੰ ਹਰਾਇਆ। ਲੰਬੀ ਛਾਲ ਵਿਚ ਗਾਰਡਨ ਸਕੂਲ ਕਲਿਆਣ ਮੱਲਕਾ ਨੇ ਬਾਜ਼ੀ ਮਾਰ ਲਈ ਜਦ ਕਿ ਜਵੈਲ ਸਿੰਘ ਕਲਿਆਣ ਭਾਈ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਹਰਜੀਤ ਸਿੰਘ ਲੁੱਧੜ,ਬਲਰਾਮ ਕੁਮਾਰ,ਜਸਵੀਰ ਸਿੰਘ, ਸੁਰਜੀਤ ਸਿੰਘ ਸਕੂਲ ਕਲਿਆਣ ਭਾਈ, ਹਰਜੀਤ ਸਿੰਘ ਰੋਮਾਣਾ, ਗੁਰਮੀਤ ਸਿੰਘ,ਮੈਡਮ ਕਿਰਨਜੀਤ ਕੌਰ ਪੀਟੀਆਈ, ਵੀਰਪਾਲ ਕੌਰ, ਸੁਖਦੀਪ ਕੌਰ, ਗੁਰਬੰਸ ਕੌਰ, ਕਿਰਨਦੀਪ ਕੌਰ ਮਾੜੀ, ਬਲਵਿੰਦਰ ਕੌਰ ਆਦਿ ਨੇ ਟੂਰਨਾਮੈਂਟ ਦੌਰਾਨ ਅਹਿਮ ਸਹਿਯੋਗ ਦਿੱਤਾ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media