Friday, March 20, 2026

ਦਿੱਲੀ ਕਮੇਟੀ ਨੇ ਬਾਬਾ ਫ਼ਤਹਿ ਸਿੰਘ ਜੀ ਪ੍ਰਾਇਮਰੀ ਐਥਲੈਟਿਕਸ ਮੀਟ ਦਾ ਕੀਤਾ ਆਯੋਜਨ

ਤੰਦਰੁਸਤ ਸ਼ਰੀਰ ਹੀ ਚੰਗੇ ਸਮਾਜ ਦਾ ਉਸਾਰੂ ਤਰੀਕੇ ਨਾਲ ਨਿਰਮਾਣ ਕਰ ਸਕਦਾ ਹੈ – ਕਾਲਕਾ

PPN0910201518

PPN0910201519ਨਵੀਂ ਦਿੱਲੀ, 9 ਅਕਤੂਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਕੂਲੀ ਬੱਚਿਆਂ ਵਿੱਚ ਖੇਡਾਂ ਪ੍ਰਤੀ ਰੁਝਾਨ ਪੈਦਾ ਕਰਨ ਲਈ ਬਾਬਾ ਫ਼ਤਹਿ ਸਿੰਘ ਜੀ ਪ੍ਰਾਇਮਰੀ ਐਥਲੈਟਿਕਸ ਮੀਟ 2015 ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਵਸੰਤ ਵਿਹਾਰ ਵਿੱਖੇ ਕਰਵਾਈ ਗਈ। ਜਿਸ ਵਿੱਚ ਦਿੱਲੀ ਕਮੇਟੀ ਦੇ ਸਕੂਲਾਂ ਦੇ ਪ੍ਰਾਇਮਰੀ ਸੈਕਸ਼ਨ ਦੇ ਬੱਚਿਆਂ ਵਿੱਚਕਾਰ ਤਿੰਨ ਵਰਗ ਪਹਿਲੀ ਤੋਂ ਤੀਜ਼ੀ ਜਮਾਤ, ਚੌਥੀ ਜਮਾਤ ਅਤੇ ਪੰਜਵੀਂ ਜਮਾਤ ਦੇ ਤਹਿਤ ਖੇਡ ਮੁਕਾਬਲੇ ਕਰਵਾਏ ਗਏ।ਗੁਰਬਾਣੀ ਕੀਰਤਨ ਬਾਅਦ ਖਿਡਾਰੀਆਂ ਵੱਲੋਂ ਖੇਡ ਭਾਵਨਾਂ ਨੂੰ ਕਾਇਮ ਰੱਖਣ ਦਾ ਹਲਫ਼ ਲੈਣ ਉਪਰੰਤ ਮੁਕਾਬਲਿਆਂ ਦੀ ਸ਼ੁਰੂਆਤ ਹੋਈ।
ਇਸ ਖੇਡ ਮੇਲੇ ਦਾ ਉਦਘਾਟਨ ਮੁਖ ਮਹਿਮਾਨ ਵੱਜੌਂ ਸਾਬਕਾ ਕੌਮਾਂਤਰੀ ਐਥਲੀਟ ਹਰਕਮਲਜੀਤ ਸਿੰਘ ਨੇ ਕਰਦੇ ਹੋਏ ਖੇਡਾਂ ਨੂੰ ਤੰਦਰੁਸਤੀ ਅਤੇ ਅਨੁਸ਼ਾਸਨ ਦਾ ਸ੍ਰੋਤ ਵੀ ਦੱਸਿਆ। ਸਿੱਖ ਖਿਡਾਰੀਆਂ ਵੱਲੋਂ ਲਗਾਤਾਰ ਖੇਡਾਂ ਵਿੱਚ ਆਪਣੀ ਪਛਾਣ ਬਣਾਉਣ ਦੇ ਸਾਹਮਣੇ ਆ ਰਹੇ ਰੁਝਾਨ ਨੂੰ ਉਨ੍ਹਾਂ ਨੇ ਕੌਮ ਵਾਸਤੇ ਫ਼ਖਰ ਦਾ ਪ੍ਰਤੀਕ ਵੀ ਦੱਸਿਆ।ਸਾਬਕਾ ਵਿਧਾਇਕ ਅਤੇ ਦਿੱਲੀ ਕਮੇਟੀ ਦੇ ਸਕੂਲੀ ਸਿੱਖਿਆ ਕੌਂਸ਼ਲ ਦੇ ਚੇਅਰਮੈਨ ਹਰਮੀਤ ਸਿੰਘ ਕਾਲਕਾ ਨੇ ਖਾਲਸਾ ਸਕੂਲਾਂ ਦੇ ਬੱਚਿਆਂ ਨੂੰ ਸ਼ੁਰੂਆਤ ਤੋਂ ਹੀ ਖੇਡਾਂ ਵੱਲ ਪ੍ਰੇਰਿਤ ਕਰਨ ਦੀ ਦਿਸ਼ਾ ਵਿੱਚ ਕਮੇਟੀ ਦੀ ਖੇਡਾਂ ਦੇ ਪ੍ਰਤੀ ਕਾਰਗੁਜ਼ਾਰੀ ਦਾ ਵੇਰਵਾ ਵੀ ਦਿੱਤਾ। ਕਮੇਟੀ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਸਟੇਟ ਅਤੇ ਨੈਸ਼ਨਲ ਗੇਮ ਵਿੱਚ ਦਿੱਲੀ ਕਮੇਟੀ ਦੇ ਝੰਡੇ ਹੇਠ ਮੈਡਲ ਪ੍ਰਾਪਤ ਕਰਨ ਨੂੰ ਕਾਲਕਾ ਨੇ ਨੌਜਵਾਨਾਂ ਦਾ ਸਿੱਖ ਗੁਰੂਆਂ ਵੱਲੋਂ ਤੰਦਰੁਸਤੀ ਪ੍ਰਾਪਤ ਕਰਨ ਵਾਸਤੇ ਪੁਰਾਤਨ ਸਮੇਂ ਵਿੱਚ ਮੱਲ-ਅਖਾੜੇ ਸਥਾਪਿਤ ਕਰਨ ਦੇ ਇਤਿਹਾਸਕ ਪੱਖ ਨਾਲ ਵੀ ਜੋੜਿਆ। ਕਾਲਕਾ ਨੇ ਦਾਅਵਾ ਕੀਤਾ ਕਿ ਤੰਦਰੁਸਤ ਸ਼ਰੀਰ ਹੀ ਚੰਗੇ ਸਮਾਜ ਦਾ ਉਸਾਰੂ ਤਰੀਕੇ ਨਾਲ ਨਿਰਮਾਣ ਕਰ ਸਕਦਾ ਹੈ।
ਕਮੇਟੀ ਮੈਂਬਰ ਪਰਮਜੀਤ ਸਿੰਘ ਚੰਢੋਕ ਨੇ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਕਮੇਟੀ ਸਕੂਲਾਂ ਵਿੱਚ ਖੇਡਾਂ ਦੀਆਂ ਸਹੂਲਤਾਂ ਉਪਲਬਧ ਕਰਾਉਣ ਵਾਸਤੇ ਕੀਤੇ ਕਾਰਜਾਂ ਦੀ ਵੀ ਜਾਣਕਾਰੀ ਦਿੱਤੀ। ਇਸ ਮੌਕੇ ਕਮੇਟੀ ਦੇ ਐਜ਼ੂਕੇਸ਼ਨ ਡਾਈਰੈਕਟਰ ਸੇਵਾ ਮੁੱਕਤ ਕਰਨਲ ਜਸਬੀਰ ਸਿੰਘ ਨਿਰਮਲ, ਪ੍ਰਿੰਸੀਪਲ ਹਰਿੰਦਰਪਾਲ ਸਿੰਘ ਵਿਰਕ, ਖੇਡ ਸਲਾਹਕਾਰ ਸੁਰਜੀਤ ਸਿੰਘ ਬਿੰਦਰਾ, ਸਹਾਇਕ ਡਾਈਰੈਕਟਰ ਸਪੋਰਟਸ ਗੁਰਵਿੰਦਰ ਸਿੰਘ ਸ਼ੈਣੀ ਅਤੇ ਅਮਨਜੋਤ ਸਿੰਘ ਬਰਾਰ ਮੌਜ਼ੂਦ ਸਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply