ਨਵੀਂ ਦਿੱਲੀ, 9 ਅਕਤੂਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵੱਲੌਂ ਗੁਰੂਆ ਵੱਲੋਂ ਸ਼ੁਰੂ ਕੀਤੀ ਗਈ ਲੰਗਰ ਪ੍ਰਥਾ ਨੂੰ ਪ੍ਰਭਾਵੀ ਬਣਾਉਣ ਅਤੇ ਕੌਮਾਂਤਰੀ ਲੰਗਰ ਹਫ਼ਤੇ ਨੂੰ ਮੁਖ ਰੱਖਦੇ ਹੋਏ ਕਮੇਟੀ ਮੈਂਬਰ ਚਮਨ ਸਿੰਘ ਨੂੰ ਲੰਗਰ ਸਬ ਕਮੇਟੀ ਦਾ ਚੇਅਰਮੈਨ ਥਾਪਿਆ ਗਿਆ ਹੈ। ਲੰਗਰ ਦੀ ਸੇਵਾ ਸੰਭਾਲ ਤੇ ਉਸਨੂੰ ਸੁਚਾਰੂ ਰੂਪ ਵਿੱਚ ਚਲਾਉਣ ਦੀ ਲੋੜ ਨੂੰ ਮੁੱਖ ਰੱਖਦੇ ਹੋਏ ਕਮੇਟੀ ਵੱਲੋਂ ਇਹ ਅਹਿਮ ਫੈਸਲਾ ਲਿਆ ਗਿਆ ਹੈ। ਰੋਜ਼ਾਨਾ ਵੱਡੀ ਤਦਾਤ ਵਿੱਚ ਬਾਹਰ ਦੇ ਸੂਬਿਆਂ ਤੋਂ ਗੁਰੂ ਘਰਾਂ ਦੇ ਦਰਸ਼ਨ ਕਰਨ ਆਉਂਦੀਆਂ ਸੰਗਤਾਂ ਅਤੇ ਜੰਤਰ-ਮੰਤਰ ਤੇ ਆਉਂਦੇ ਪ੍ਰਦਰਸ਼ਨਕਾਰੀਆਂ ਵੱਲੋਂ ਆਉਣ ਤੋਂ ਪਹਿਲੇ ਭੇਜੇ ਜਾਂਦੇ ਬੇਨਤੀ ਪੱਤਰਾਂ ਦੇ ਆਧਾਰ ਤੇ ਸੁਚੱਜੇ ਤਰੀਕੇ ਨਾਲ ਲੰਗਰ ਛਕਾਉਣ ਵਾਸਤੇ ਕਮੇਟੀ ਵੱਲੋਂ ਇਸ ਸਬ ਕਮੇਟੀ ਨੂੰ ਹੋਂਦ ਵਿੱਚ ਲਿਆਉਣ ਦਾ ਦਾਅਵਾ ਕੀਤਾ ਗਿਆ ਹੈ। ਚਮਨ ਸਿੰਘ ਨੇ ਇਸ ਕਾਰਜ ਨੂੰ ਵੱਡੀ ਸੇਵਾ ਦੱਸਦੇ ਹੋਏ ਗੁਰੂਆ ਦੀ ਇਸ ਪ੍ਰਥਾ ਰਾਹੀਂ ਭੁੱਖੇ ਪੇਟ ਨੂੰ ਭੋਜਨ ਦੇ ਨਾਲ ਸ਼ਾਂਤ ਕਰਨ ਦੇ ਨਾਲ ਹੀ ਸਿੱਖ ਧਰਮ ਦੇ ਉਸਾਰੂ ਪੱਖ ਨੂੰ ਸੰਗਤਾਂ ਤਕ ਪਹੁੰਚਾਉਣ ਵਾਸਤੇ ਪੂਰੀ ਤਨਦੇਹੀ ਨਾਲ ਕਾਰਜ ਕਰਨ ਦਾ ਭਰੋਸਾ ਦਿੱਤਾ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media