
ਅੰਮ੍ਰਿਤਸਰ, 8 ਅਕਤੂਬਰ (ਗੁਰਚਰਨ ਸਿੰਘ) – ਅੰਤਰਰਾਸ਼ਟਰੀ ਲੰਗਰ ਸਪਤਾਹ ਜੋ 5 ਤੋ 11 ਅਕਤੂਬਰ ਮਨਾਇਆ ਜਾ ਰਿਹਾ ਹੈ ਨੂੰ ਮੁੱਖ ਰੱਖਦਿਆਂ ਸਿੱਖ ਪ੍ਰੈੱਸ ਐਸੋਸ਼ੀਏਸ਼ਨ ਯੂ. ਖੇ ਵੱਲੋਂ ਹਾਲ ਬਜ਼ਾਰ ਸਥਿਤ ਜਾਮਾ ਮਸਜਿਦ ਵਿਖੇ ਚਾਰੇ ਧਰਮਾਂ ਦੇ ਨੁਮਾਦਿਆਂ ਨੂੰ ਇੱਕਠੇ ਬਿਠਾ ਕੇ ਲੰਗਰ ਛਕਾਇਆ ਗਿਆ।ਇਸ ਲੰਗਰ ਅਯੌਜਨ ਦਾ ਮੁੱਖ ਉਦੇਸ਼ ਭੁੱਖਮਰੀ ਦੂਰ ਕਰਨਾ ਅਤੇ ਆਪਸੀ ਭਾਈਚਾਰਾ ਬਣਾਈ ਰੱਖਣਾ ਹੈ।ਇਸ ਮੌਕੇ ਵੱਖ ਵੱਖ ਧਰਮਾਂ ਦੇ ਨੁਮਾਦਿਆਂ ਜਗਜੀਤ ਸਿੰਘ, ਇਮਾਮ ਨੂਰ, ਪੁਨੀਤ ਬਜਾਜ ਆਦਿ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅੱਜ ਦੇ ਇਸ ਲੰਗਰ ਵਿੱਚ ਹਿੰਦੂ, ਮੁਸਲਿਮ, ਸਿੱਖ ਅਤੇ ਇਸਾਈ ਚਾਰੇ ਧਰਮਾ ਨੂੰ ਇੱਕਠਿਆਂ ਇੱਕ ਹੀ ਪੰਗਤ ਵਿੱਚ ਬਿਠਾ ਕੇ ਲੰਗਰ ਛਕਾਉਣ ਦਾ ਉਪਰਾਲਾ ਸਿੱਖ ਪ੍ਰੈਸ਼ ਐਸੋਸੀਏਸ਼ਨ ਵਲੋਂ ਕੀਤਾ ਗਿਆ ਹੈ, ਜਿਸ ਨਾਲ ਸਾਰੇ ਭਾਰਤ ਵਿੱਚ ਆਪਸੀ ਭਾਈਚਾਰੇ ਦਾ ਪਿਆਰ ਪ੍ਰਗਟਾਵਾ ਹੋ ਰਿਹਾ ਹੈ।ਉਨਾਂ ਕਿਹਾ ਕਿ ਕੁੱਝ ਲੋਕਾਂ ਧਰਮਾਂ ਦੇ ਨਾਂ ‘ਤੇ ਊਚ ਨੀਚ ਪੈਦਾ ਕਰਕੇ ਭਾਈਚਾਰਿਆਂ ਵਿੱਚ ਜੋ ਤਰੇੜਾਂ ਪਾਈਆਂ ਜਾ ਰਹੀਆਂ ਹਨ, ਉਹ ਕਦੇ ਵੀ ਵਾਜ਼ਿਬ ਨਹੀਂ ਠਹਿਰਾਇਆ ਜਾ ਸਕਦਾ।ਉਹਨਾਂ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਜਾਤ-ਪਾਤ ਦੇ ਨਾਮ ‘ਤੇ ਵਿਸ਼ੇ ਵਿਕਾਰਾਂ ਦਾ ਤਿਆਗ ਕਰਕੇ ਆਪਸੀ ਭਾਈਚਾਰੇ ਨੂੰ ਬਣਾਈ ਰੱਖੀਏ।ਇਸ ਮੌਕੇ ਸਿਮਰਦੀਪ ਸਿੰਘ, ਜਸਜੀਤ ਸਿੰਘ, ਪਰਮਜੀਤ ਸਿੰਘ, ਪ੍ਰਭਮੀਤ ਛੀਨਾ, ਬਿਕਰਮਜੀਤ ਸਿੰਘ, ਇਮਾਮ ਅਰਸ਼ਦ, ਮੌਲਾਨਾ ਜਵਾਦ, ਸ਼ੌਕਤ ਅਲੀ, ਅਮਨ ਆਦਿ ਤੋ ਇਲਾਵਾ ਕਈ ਹੋਰ ਸ਼ਖਸ਼ੀਅਤਾਂ ਹਾਜਰ ਸਨ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ
ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …
Punjab Post Daily Online Newspaper & Print Media