
ਅੰਮ੍ਰਿਤਸਰ, 9 ਅਕਤੂਬਰ (ਗੁਰਚਰਨ ਸਿੰਘ) ਸਥਾਨਕ ਗਰੀਨ ਐਵੀਨਿਊ ਵੈਲਫੇਅਰ ਐਸੋਸ਼ੀਏਸ਼ਨ ਵੱਲੋਂ ਗਰੀਨ ਐਵੀਨਿਊ ਪਾਰਕ ਵਿਖੇ ਕੀਰਤਨ ਦਰਬਾਰ ਕਰਵਾਇਆ ਗਿਆ।ਜਿਸ ਦੋਰਾਨ ਸਮੂਹ ਸੰਗਤਾਂ ਵਲੋਂ ਕੀਤੇ ਗਏ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਬੀਬੀ ਕੌਲਾਂ ਜੀ ਭਲਾਈ ਕੇਂਦਰ ਦੇ ਮੁਖੀ ਭਾਈ ਗੁਰਇਕਬਾਲ ਸਿੰਘ ਤੇ ਸਾਥੀਆਂ ਨੇ ਗੁਰਬਾਣੀ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ।ਸਮਾਗਮ ਵਿੱਚ ਸ੍ਰੋਮਣੀ ਅਕਾਲੀ ਦਲ (ਬ) ਅੰਮ੍ਰਿਤਸਰ (ਸ਼ਹਿਰੀ) ਦੇ ਪ੍ਰਧਾਨ ਸ. ਉਪਕਾਰ ਸਿੰਘ ਸੰਧੂ ਨੇ ਵਿਸ਼ੇਸ ਤੌਰ ਤੇ ਹਾਜ਼ਰੀ ਭਰੀ ਅਤੇ ਗੁਰਬਾਣੀ ਕੀਰਤਨ ਦਾ ਅਨੰਦ ਮਾਣਿਆ।ਗਰੀਨ ਐਵੀਨਿਊ ਵੈਲਫੇਅਰ ਐਸੋਸ਼ੀਏਸ਼ਨ ਅਤੇ ਅਕਾਲੀ ਜਥਾ ਅੰਮ੍ਰਿਤਸਰ (ਸ਼ਹਿਰੀ) ਦੇ ਸੀਨੀ: ਮੀਤ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਅਤੇ ਭਾਈ ਗੁਰਇਕਬਾਲ ਸਿੰਘ ਵਲੋਂ ਸ੍ਰ. ਉਪਕਾਰ ਸਿੰਘ ਸੰਧੂ ਨੂੰ ਸਨਮਾਨਿਤ ਕੀਤਾ ਗਿਆ।ਹਰਵਿੰਦਰ ਸਿੰਘ ਸੰਧੂ ਨੇ ਇਸ ਮੌਕੇ ਦੱਸਿਆ ਕਿ ਸਰਬਤ ਦੇ ਭਲੇ ਲਈ ਭਾਈ ਗੁਰਇਕਬਾਲ ਸਿੰਘ ਦੇ ਸਹਿਯੋਗ ਨਾਲ ਹਰ ਸਾਲ ਕੀਰਤਨ ਸਮਾਗਮ ਕਰਵਾਇਆ ਜਾਂਦਾ ਹੈ।ਸਮਾਗਮ ਵਿੱਚ ਵੱਡੀ ਗਿਣਤੀ ‘ਚ ਸੰਗਤਾਂ ਤੋਂ ਇਲਾਵਾ ਹਾਜਰ ਐਸੋਸ਼ੀਏਸ਼ਨ ਦੇ ਅਹੁਦੇਦਾਰਾਂ ਤੇ ਪਤਵੰਤਿਆਂ ਵਿੱਚ ਸ੍ਰੀ ਕਮਲ ਡਾਲਮੀਆ, ਸ. ਨਿਰਮਲ ਸਿੰਘ, ਭਾਈ ਜਸਵਿੰਦਰ ਸਿੰਘ, ਸ੍ਰੀ ਸ਼ਾਮ ਕਪੂਰ, ਸ੍ਰੀ ਚਮਨ ਲਾਲ, ਸ੍ਰੀ ਰਾਜੀਵ ਸ਼ਿੰਗਾਰੀ, ਨਿਰਮਲ ਸਿੰਘ ਚੀਫ ਖਾਲਸਾ ਦੀਵਾਨ, ਅਸ਼ੋਕ ਮਹਾਜਨ, ਅਸ਼ੋਕ ਸ਼ਰਮਾ, ਕ੍ਰਿਸ਼ਨ ਕੁਮਾਰ ਪੱਪੀ, ਰਾਮ ਅਰੋੜਾ, ਰੁਪਿੰਦਰ ਸਿੰਘ ਰੂਬਲ ਆਦਿ ਨੇ ਵੀ ਹਾਜ਼ਰੀਆਂ ਭਰੀਆਂ ਸਨ।ਐਸੋਸ਼ੀਏਸ਼ਨ ਵੱਲੋਂ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।
Punjab Post Daily Online Newspaper & Print Media