Friday, August 14, 2026

ਵਿਕਾਸ ਕਾਰਜ ਮੁਕੰਮਲ ਹੋਣ ‘ਤੇ ਇਲਾਕਾ ਵਾਸੀਆਂ ਵਲੋਂ ਕੌਂਸਲਰ ਟੀਟੂ ਸਨਮਾਨਿਤ

PPN1010201525
ਅੰਮ੍ਰਿਤਸਰ, 10 ਅਕਤੂਬਰ (ਗੁਰਚਰਨ ਸਿੰਘ) – ਨਗਰ ਨਿਗਮ ਦੀ ਵਰਡ ਨੰਬਰ 42 ਅਧੀਨ ਸ਼ਾਨ ਗਲੀ ਵਿੱਚ ਕਰੀਬ 15 ਲੱਖ ਰੁਪਏ ਦੀ ਲਾਗਤ ਨਾਲ ਸ਼ੁਰੂ ਹੋਏ ਵਿਕਾਸ ਕੰਮਾਂ ਦੇ ਮੁਕੰਮਲ ਹੋਣ ‘ਤੇ ਇਲਾਕਾ ਨਿਵਾਸੀਆਂ ਵਲੋਂ ਕੌਸਲਰ ਮਨਮੋਹਨ ਸਿੰਘ ਟੀਟੂ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਸਨਮਾਨਿਤ ਕੀਤਾ।ਇਸ ਸਨਮਾਨ ਸਮਾਰੋਹ ਦੌਰਾਨ ਇਲਾਕੇ ਦੇ ਮੋਹਤਬਰਾਂ ਵਲੋਂ ਆਪਣੇ ਸੰਬੋਧਨ ਵਿਚ ਕਿਹਾ ਕਿ ਅੰਦਰੂਨੀ ਸ਼ਹਿਰ ਵਿਚ ਭੀੜੇ ਬਜਾਰ ਹੋਣ ਕਰਕੇ ਇਸ ਇਲਾਕੇ ਵਿਚ ਸੀਵਰੇਜ ਤੇ ਪੀਣ ਵਾਲੇ ਪਾਣੀ ਦਾ ਮੰਦਾ ਹਾਲ ਸੀ ਤੇ ਗਲੀ ਵਿਚ ਵੀ ਵੱਡੇ-ਵੱਡੇ ਟੋਏ ਹਨ। ਜਿਸ ਨੂੰ ਕੌਂਸਲਰ ਟੀਟੂ ਨੇ ਪਹਿਲ ਦੇ ਅਧਾਰ ‘ਤੇ ਹੱਲ ਕਰਵਾਇਆ ਹੈ । ਸ. ਮਨਮੋਹਨ ਸਿੰਘ ਟੀਟੂ ਨੇ ਇਸ ਮੌਕੇ ਦੱਸਿਆ ਕਿ ਕਰੀਬ 15 ਲੱਖ ਦੀ ਲਾਗਤ ਨਾਲ ਅੰਡਰ ਗਰਾਉਂਡ ਨਾਲੀਆਂ, ਸੀਵਰੇਜ ਤੇ ਪੀਣ ਵਾਲੇ ਪਾਣੀ ਦੀ ਸਮੱਸਿਆ ਹੱਲ ਕੀਤੀ ਗਈ ਹੈ।ਉਨ੍ਹਾਂ ਇਲਾਕਾ ਨਿਵਾਸੀਆਂ ਅਪੀਲ ਕੀਤੀ ਕਿ ਉਹ ਗਲੀ ਦੀ ਸਫਾਈ ਦਾ ਧਿਆਨ ਰੱਖਣ, ਜੋ ਹਰੇਕ ਵਸਨੀਕ ਦਾ ਮੁੱਢਲਾ ਫਰਜ ਹੈ ਤੇ ਉਨ੍ਹਾਂ ਨੂੰ ਆਪਣਾ ਕੁੜਾ ਕਰਕਟ ਘਰਾਂ ਦੇ ਆਸ ਪਾਸ ਸੁੱਟਣ ਦੀ ਬਜਾਏ ਕੂੜਾ ਦਾਨ ਜਾਂ ਟਰਾਲੀਆਂ ਵਿਚ ਹੀ ਸੁੱਟਣ । ਇਸ ਮੌਕੇ ਹੋਰਨਾ ਤੋਂ ਇਲਾਵਾ ਜਥੇ: ਪੂਰਨ ਸਿੰਘ ਮੱਤੇਵਾਲ, ਰਜਿੰਦਰ ਸਿੰਘ ਬਿੱਟੂ, ਸ਼ਾਮ ਲਾਲ, ਗੁਰਪ੍ਰੀਤ ਸਿੰਘ ਮੱਤੇਵਾਲ, ਸਵਿੰਦਰ ਸਿੰਘ ਵਸੀਕਾ, ਸਤਿੰਦਰਪਾਲ ਸਿੰਘ ਰਾਜੂ ਮੱਤੇਵਾਲ, ਗੁਰਬਖਸ਼, ਵਿਨੇ ਗੋਇਲ, ਰਵੀ, ਰੰਜਨ, ਨਵਜੀਤ ਸਿੰਘ ਲੱਕੀ, ਸ਼ਾਂਗਾ ਪ੍ਰਧਾਨ ਆਦਿ ਮੋਹਤਬਰ ਮੌਜੂਦ ਸਨ।

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸-  ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …

Leave a Reply