Saturday, September 26, 2026

ਆੜਤੀਆਂ ਦੀਆਂ ਦੁਕਾਨਾਂ ‘ਤੇ ਪਏ ਝੋਨੇ ਦੀ ਕੀਤੀ ਚੈਕਿੰਗ

PPN1210201504ਮਾਲੇਰਕੋਟਲਾ (ਸੰਦੌੜ), 12 ਅਕਤੂਬਰ (ਹਰਮਿੰਦਰ ਸਿੰਘ ਭੱਟ) – ਸਥਾਨਕ ਅਨਾਜ਼ ਮੰਡੀ ਵਿਖੇ ਮਾਰਕਿਟ ਕਮੇਟੀ ਦੇ ਸੈਕਟਰੀ ਮਨਪ੍ਰੀਤ ਸਿੰਘ ਨੇ ਆੜਤੀਆਂ ਦੀਆਂ ਦੁਕਾਨਾਂ ਤੇ ਪਏ ਝੋਨੇ ਦੀ ਚੈਕਿੰਗ ਕੀਤੀ ਤਾਂ ਚੈਕਿੰਗ ਦੌਰਾਨ ਰੁਲਦੂ ਰਾਮ ਦੇ ਆੜਤੀਏ ਦੀ ਦੁਕਾਨ ਤੇ ਪਏ ਝੋਨੇ ਵਿਚਲੀ ਨਮੀਂ ਚੈੱਕ ਕੀਤੀ ਤਾਂ ਉਸ ਵਿੱਚ ਨਮੀ 20.8 ਪਾਈ ਗਈ ਉਕਤ ਝੋਨਾ ਕਿਸਾਨ ਮੁਹੰਮਦ ਜਮੀਲ ਪੁੱਤਰ ਮੁਹੰਮਦ ਸ਼ਰੀਫ ਵੇਚਣ ਲਈ ਆਇਆ ਸੀ ਦੇ ਝੋਨੇ ਨੂੰ ਵਾਪਸ ਭੇਜ ਦਿੱਤਾ ਗਿਆ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਵਲੋਂ ਜਾਰੀ ਮਾਪਦੰਡਾਂ ਤੇ ਅਧਾਰਿਤ ਤੇ ਝੋਨੇ ਵਿਚਲੀ ਨਮੀ ਨੂੰ ਚੈੱਕ ਕਰਕੇ ਝੋਨੇ ਦੀ ਖਰੀਦ ਕੀਤੀ ਜਾਵੇਗੀ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਫਸਲ ਸੁਕਾ ਕੇ ਹੀ ਮੰਡੀਆਂ ਵਿੱਚ ਲਿਆਉਣ ਤਾਂ ਜੋ ਕਿਸੇ ਵੀ ਤਰਾਂ ਦੀ ਖੱਜਲ-ਖੁਆਰੀ ਤੋਂ ਬਚ ਸਕਣ। ਇਸ ਮੌਕੇ ਸੁਖਪਾਲ ਸਿੰਘ ਖੇਤੀਬਾੜੀ ਵਿਕਾਸ ਅਫਸਰ, ਮਹਿੰਦਰ ਸਿੰਘ ਸੁਪਵਾਈਜਰ, ਸੱਜਣ ਸਿੰਘ ਗਰੇਡਿੰਗ ਸੁਪਵਾਇਜਰ ਆਦਿ ਹਾਜ਼ਰ ਸਨ।

Check Also

ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ

ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …

Leave a Reply