Sunday, September 27, 2026

ਸੰਦੌੜ ਵਿਖੇ ਵੱਧ ਨਮੀਂ ਵਾਲੇ ਝੋਨੇ ਦੀ ਟਰਾਲੀ ਵਾਪਸ ਮੋੜੀ

ਸੰਦੌੜ, 12 ਅਕਤੂਬਰ (ਹਰਮਿੰਦਰ ਸਿੰਘ ਭੱਟ) – ਮਾਰਕੀਟ ਕਮੇਟੀ ਸੰਦੌੜ ਦੇ ਚੇਅਰਮੈਨ ਡਾ ਜਗਤਾਰ ਸਿੰਘ ਜੱਗੀ ਝਨੇਰ, ਸਕੱਤਰ ਗੁਰਚਰਨਜੀਤ ਸਿੰਘ ਗਰੇਵਾਲ ਦੇ ਆਦੇਸਾਂ ਤੇ ਅਮਲ ਕਰਦੇ ਹੋਏ ਕਮੇਟੀ ਦੇ ਮੁਲਾਜਮ ਅਤੇ ਮੰਡੀ ਸੁਪਰਵਾਈਜਰ ਅਮਰੀਕ ਸਿੰਘ ਫੌਜੇਵਾਲ ਨੇ ਪਿੰਡ ਕਲਿਆਣ ਦੇ ਇਕ ਕਿਸਾਨ ਵੱਲੋਂ ਵੱਧ ਨਮੀਂ ਵਾਲੇ ਲਿਆਦੇਂ ਝੋਨੇ ਦੀ ਟਰਾਲੀ ਵਾਪਸ ਮੋੜ ਦਿੱਤੀ।ਅਮਰੀਕ ਸਿੰਘ ਫੌਜੇਵਾਲ ਨੇ ਦੱਸਿਆ ਕਿ ਉਕਤ ਕਿਸਾਨ ਵੱਲੋਂ ਲਿਆਦੇ ਝੋਨੇ ਦੀ ਨਮੀ 23 ਬਣਦੀ ਸੀ ਜਦਕਿ 17 ਨਮੀ ਤੋਂ ਜਿਆਦਾ ਵਾਲਾ ਝੋਨਾ ਮੰਡੀ ਵਿਚ ਨਹੀਂ ਉਤਰਨ ਦਿੱਤਾ ਜਾਵੇਗਾ।ਉਨ੍ਹਾਂ ਕਿਹਾ ਕਿ ਜਦੋੋਂ ਉਨ੍ਹਾਂ ਮੌਕੇ ਤੇ ਪੁੱਜ ਕੇ ਜਦੋਂ ਉਕਤ ਝੋਨੇ ਦੀ ਨਮੀ ਚੈਕ ਕੀਤੀ ਤਾਂ ਉਹ 23 ਦੇ ਕਰੀਬ ਬਣਦੀ ਸੀ।ਉਨ੍ਹਾਂ ਕਿਹਾ ਕਿ ਮਹਿਕਮੇ ਵੱਲੋਂ ਪਿੰਡਾਂ ਵਿਚ ਜਾਕੇ ਕਿਸਾਨਾਂ ਨੂੰ ਸੁੱਕਾ ਅਤੇ ਸਾਫ ਝੋਨਾ ਮੰਡੀਆਂ ਵਿਚ ਲਿਆਉਣ ਦੀਆਂ ਅਪੀਲਾਂ ਕੀਤੀਆਂ ਜਾ ਰਹੀਆਂ ਹਨ।

Check Also

ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ

ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …

Leave a Reply