Wednesday, July 22, 2026

ਵਰਿੰਦਰ ਪਨੂੰ ਦੇ ਨਾਵਲ ‘ਲੁਕਣ ਮੀਟੀ’ ਤੇ ਹੋਈ ਵਿਚਾਰ-ਗੋਸ਼ਟੀ

PPN1210201509ਅੰਮ੍ਰਿਤਸਰ, 12 ਅਕਤੂਬਰ (ਜਗਦੀਪ ਸਿੰਘ ਸੱਗੂ) – ਪੰਜਾਬੀ ਸਾਹਿਤ ਸਭਾ ਚੋਗਾਵਾਂ (ਰਜਿ:) ਅਤੇ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਤਰਕਸ਼ੀਲ ਆਗੂ ਅਤੇ ਨਾਵਲਕਾਰਾ ਵਰਿੰਦਰ ਕੌਰ ਪੰਨੂੰ ਦੇ ਨਵ-ਪ੍ਰਕਾਸ਼ਿਤ ਨਾਵਲ ‘ਲੁਕਣ ਮੀਟੀ’ ‘ਤੇ ਸਥਾਨਕ ਵਿਰਸਾ ਵਿਹਾਰ ਵਿਖੇ ਵਿਚਾਰ ਗੋਸ਼ਟੀ ਦਾ ਆਯੋਜਨ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਪੰਜਾਬੀ ਵਿਦਵਾਨ ਡਾ. ਸੁਖਦੇਵ ਸਿੰਘ ਖਾਹਰਾ, ਡਾ. ਦਰਿਆ, ਕੇਂਦਰੀ ਸਭਾ ਦੇ ਮੀਤ ਪ੍ਰਧਾਨ ਕਥਾਕਾਰ ਦੀਪ ਦਵਿੰਦਰ ਸਿੰਘ, ਗਜ਼ਲਗੋ ਸੁਲੱਖਣ ਸਰਹੱਦੀ, ਮੁਖਵਿੰਦਰ ਚੋਹਲਾ ਅਤੇ ਕਾਮਰੇਡ ਬਲਵਿੰਦਰ ਦੁਧਾਲਾ ਨੇ ਸਾਂਝੇ ਤੌਰ ‘ਤੇ ਕੀਤੀ। ਨਾਵਲ ਦੀ ਲੋਕ ਅਰਪਣ ਦੀ ਰਸਮ ਤੋਂ ਬਾਅਦ ਹੋਈ ਵਿਚਾਰ ਚਰਚਾ ਵਿੱਚ ਭਾਗ ਲੈਂਦਿਆਂ ਡਾ. ਸੁਖਦੇਵ ਸਿੰਘ ਖਾਹਰਾ ਨੇ ਕਿਹਾ ਹੈ ਕਿ ਤਰਕਸ਼ੀਲ ਲਹਿਰ ਬਾਰੇ ‘ਲੁਕਣ ਮੀਟੀ’ ਪਹਿਲਾ ਨਾਵਲ ਹੈ ਜਿਸ ਵਿੱਚ ਨਾਵਲਕਾਰਾ ਨੇ ਤਰਕਸ਼ੀਲ ਲਹਿਰ ਦੇੇ ਕੰਮਾਂ ਤੇ ਵਿਚਾਰਧਾਰਾ ਤੋਂ ਜਾਣੂ ਕਰਵਾਇਆ। ਡਾ. ਦਰਿਆ ਨੇ ਕਿਹਾ ਕਿ ਨਾਵਲ ਬੱਚਿਆਂ ਦੀ ਖੇਡ ਲੁਕਣ ਮੀਟੀ ਨਹੀਂ ਸਗੋਂ ਚਾਨਣ ਅਤੇ ਹਨੇਰੇ ਦੀ ਲੁਕਣ ਮੀਟੀ ਹੈ। ਕਥਾਕਾਰ ਦੀਪ ਦਵਿੰਦਰ ਸਿੰਘ ਨੇ ਚਰਚਾ ਅਧੀਨ ਨਾਵਲ ਨੂੰ ਕੇਂਦਰ ਬਿੰਦੂ ਵਿੱਚ ਰੱਖ ਕੇ ਕਿਹਾ ਕਿ ਇਹ ਨਾਵਲ ਜਿੱਥੇ ਆਮ ਭੋਲੇ-ਭਾਲੇ ਲੋਕਾਂ ਦੀ ਸ਼ਾਤਰ ਲੋਕਾਂ ਵੱਲੋਂ ਹੁੰਦੀ ਲੁੱਟ-ਖਸੁੱਟ, ਮਾਨਵੀ ਰਿਸ਼ਤਿਆਂ ਦਾ ਸੱਚ ਅਤੇ ਵਿਗਿਆਨਕ ਸੋਚ ਬਾਰੇ ਚਾਨਣਾ ਪਾਉਂਦਾ ਹੈ, ਉਥੇ ਘੋੜੀਆਂ, ਸੋਹਾਗ, ਲੋਕ ਗੀਤ, ਮੁਹਾਵਰਿਆਂ ਨੂੰ ਵੀ ਨਾਵਲੀ ਬਿਰਤਾਂਤ ਦਾ ਹਿੱਸਾ ਬਣਾਉਂਦਾ ਹੈ।ਸੁਲੱਖਣ ਸਰਹੱਦੀ ਨੇ ਇਸ ਸਮੇਂ ਬੋਲਦਿਆਂ ਦੱਸਿਆ ਕਿ ਚੰਗੀ ਸੇਧ ਵਾਲਾ ਸਾਹਿਤ ਹੀ ਲੋਕ ਚੇਤਨਾ ਪੈਦਾ ਕਰਦਾ ਹੈ।ਇਸ ਵਿਚਾਰ ਚਰਚਾ ਵਿੱਚ ਲਖਬੀਰ ਸਿੰਘ ਨਿਜਾਮਪੁਰਾ, ਸੁਮੀਤ ਸਿੰਘ, ਸੰਦੀਪ ਧਾਰੀਵਾਲ, ਕੌਂਸਲਰ ਰਾਜ ਕੁਮਾਰ, ਇੰਦਰਜੀਤ ਸਿੰਘ ਬਾਸਰਕੇ, ਸਾਹਿਬ ਸਿੰਘ, ਬਲਦੇਵ ਸਿੰਘ ਵੇਰਕਾ, ਡਾ. ਸਮਸ਼ੇਰ ਹੇਰ ਅਤੇ ਪ੍ਰਿੰ: ਗੁਰਬਾਜ ਸਿੰਘ ਤੋਲਾ ਨੰਗਲ ਨੇ ਹਿੱਸਾ ਲਿਆ।
ਮੰਚ ਸੰਚਾਲਣ ਦੇ ਫਰਜ਼ ਨਿਭਾਉਂਦਿਆਂ ਸਭਾ ਦੇ ਪ੍ਰਧਾਨ ਧਰਵਿੰਦਰ ਔਲਖ ਨੇ ਇਸ ਨਾਵਲ ਬਾਰੇ ਵੀ ਆਪਣੇ ਪੁਖਤਾ ਸੁਝਾਅ ਪੇਸ਼ ਕੀਤੇ।ਇਸ ਸਮੇਂ ਅਜੀਤ ਸਿੰਘ ਨਬੀਪੁਰ, ਸੁਖਬੀਰ ਅੰਮ੍ਰਿਤਸਰੀ, ਨਿਸ਼ਾਨ ਜੌਹਲ, ਅਮਰੀਕ ਸਿੰਘ ਸ਼ੇਰਗਿੱਲ, ਗੁਰਜਿੰਦਰ ਬਘਿਆੜੀ, ਜਗਤਾਰ ਗਿੱਲ, ਬਲਦੇਵ ਸਿੰਘ ਬੁੱਟਰ, ਡਾ. ਕਸ਼ਮੀਰ ਸਿੰਘ, ਨਰਿੰਦਰ ਯਾਤਰੀ, ਗੁਰਵਿੰਦਰ ਬਾਗੀ, ਮਹਾਂਬੀਰ ਗਿੱਲ, ਗੁਰਵਿੰਦਰ ਕਲਸੀ, ਮਨਮੋਹਨ ਢਿੱਲੋਂ, ਸਤਨਾਮ ਸਿੱਧੂ, ਕੁਲਵੰਤ ਕੰਤ, ਮੁਖਤਿਆਰ ਗੋਪਾਲਪੁਰਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਤਰਕਸ਼ੀਲ ਆਗੂ ਅਤੇ ਲੇਖਕ ਹਾਜ਼ਰ ਸਨ।

Check Also

ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ

ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …

Leave a Reply