ਐਸ.ਪੀ (ਡੀ) ਰਣਬੀਰ ਸਿੰਘ ਸਮੇਤ ਉਚ ਅਧਿਕਾਰੀ ਬਰੀ ਪੁਲਿਸ ਸਮੇਤ ਵਾਰਦਾਤ ਵਾਲੀ ਥਾਂ ‘ਤੇ ਪੁੱਜੇ

ਚੌਂਕ ਮਹਿਤਾ, 12 ਅਕਤੂਬਰ (ਜੋਗਿੰਦਰ ਸਿੰਘ ਮਾਣਾ ) – ਅੱਜ ਸਵੇਰੇ 10 ਵਜੇ ਦੇ ਪਿੰਡ ਮਲਕ ਨੰਗਲ ਦੇ ਇੱਕ ਨੌਜਵਾਨ ਵਲੋਂ ਪੁਰਾਣੀ ਰੰਜਿਸ਼ ਦੇ ਚੱਲਦਿਆਂ ਆਪਣੇ ਸਕੇ ਚਾਚੇ ਸਮੇਤ ਪਿੰਡ ਦੇ ਇੱਕ ਵਿਅਕਤੀ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰਣ ਅਤੇ ਇੱਕ ਹੋਰ ਨੌਜਵਾਨ ਨੁੂੰ ਗੰਭੀਰ ਰੂਪ ਵਿਚ ਜਖਮੀ ਕਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਮਿਲੀ ਜਾਣਕਾਰੀ ਅਨੁਸਾਰ ਪੂਰਨ ਸਿੰਘ ਸਾਬਕਾ ਸਰਪੰਚ ਮਲਕ ਨੰਗਲ ਪਿੰਡ ਵਿਚ ਹੀ ਆਪਣੀ ਜਗਾ੍ਹ ‘ਚ ਸਬਜੀ ਦੀ ਬਿਜ਼ਾਈ ਕਰ ਰਿਹਾ ਸੀ।ਰਸਤੇ ਵਿਚੋ ਲੰਘਦੇ ਦੋ ਵਿਅਕਤੀ ਜਰਨੈਲ ਸਿੰਘ ਮੈਂਬਰ ਪੰਚਾਇਤ ਪੁੱਤਰ ਗੁਰਦੀਪ ਸਿੰਘ ਅਤੇ ਸਿਮਰਨਜੀਤ ਸਿੰਘ ਪੱਤਰ ਕੁਲਵੰਤ ਸਿੰਘ ਗੱਲਬਾਤ ਕਰਨ ਲਈ ਪੂਰਨ ਸਿੰਘ ਕੋਲ ਠਹਿਰ ਗਏ।ਇੰਨੇ ਚਿਰ ‘ਚ ਸਤਿੰਦਰਪਾਲ ਸਿੰਘ ਉਰਫ ਮੱਟੀ ਆਪਣੀ ਗੱਡੀ ‘ਤੇ ਆਇਆ ਅਤੇ ਉਕਤ ਤਿੰਨਾਂ ਵਿਅਕਤੀਆਂ ਤੇ ਪਿਸਤੌਲ ਨਾਲ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ।ਜਿਸ ਵਿਚ ਸਾਬਕਾ ਸਰਪੰਚ ਪੂਰਨ ਸਿੰਘ ਅਤੇ ਜਰਨੈਲ ਸਿੰਘ ਪੰਚ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਤੀਜਾ ਵਿਅਕਤੀ ਸਿਮਰਨਜੀਤ ਸਿੰਘ ਗੰਭੀਰ ਰੂਪ ਵਿਚ ਜਖਮੀ ਹੋ ਗਿਆ।ਵਾਰਦਾਤ ਕਰਨ ਦੇ ਤੁਰੰਤ ਬਾਅਦ ਸਤਿੰਦਰਪਾਲ ਸਿੰਘ ਮੱਟੀ ਆਪਣੀ ਗੱਡੀ ਸਮੇਤ ਫਰਾਰ ਹੋ ਗਿਆ।ਘਟਨਾ ਦੀ ਖਬਰ ਮਿਲਦਿਆਂ ਹੀ ਥਾਣਾ ਮਹਿਤਾ ਦੇ ਐਸ. ਐਚ. ਓ ਅਮਨਦੀਪ ਸਿੰਘ ਨੇ ਮੌਕੇ ‘ਤੇ ਪਹੁੰਚ ਕੇ ਚਲਾਈ ਗਈ ਗੋਲੀ ਦੇ ਖੋਲ ਬਰਾਮਦ ਕਰ ਲਏ ਹਨ। ਜਦਕਿ ਐਸਪੀ (ਡੀ) ਰਣਬੀਰ ਸਿੰਘ, ਡੀਐਸਪੀ (ਡੀ) ਜੁਗਰਾਜ ਸਿੰਘ ਅਤੇ ਡੀਐਸਪੀ ਭਗਵੰਤ ਸਿੰਘ ਗਿੱਲ ਜੰਡਿਆਲਾ ਗੁਰੂੁ ਨੇ ਪੁਲਿਸ ਪਾਰਟੀ ਸਮੇਤ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਅਤੇ ਮਾਮਲੇ ਦੀ ਤਫਤੀਸ਼ ਅਰੰਭ ਦਿੱਤੀ ਹੈ।ਥਾਣਾ ਮਹਿਤਾ ਦੇ ਐਸ. ਐਚ. ਓ ਅਮਨਦੀਪ ਸਿੰਘ ਨੇ ਦੱਸਿਆ ਕਿ ਸਤਿੰਦਰਪਾਲ ਸਿੰਘ ਮੱਟੀ ਰੰਜ਼ਿਸ਼ ਤਹਿਤ ਗੋਲੀ ਚਲਾ ਕੇ ਮੌਕੇ ਤੋਂ ਫਰਾਰ ਹੋ ਗਿਆ ਹੈ, ਜਿਸ ਦੇ ਖਿਲਾਫ ਕੇਸ ਦਜ਼ ਕਰ ਲਿਆ ਗਿਆ ਹੇ ਅਤੇ ਉਸ ਨੂੰ ਜਲਦ ਤੋ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।ਉਧਰ ਇਸ ਵਾਰਦਾਤ ਦੀ ਦਹਿਸ਼ਤ ਨਾਲ ਪੂਰੇ ਪਿੰਡ ਵਿਚ ਮਹੌਲ ਗਮਗੀਨ ਬਣਿਆ ਹੋਇਆ ਹੈ।
Punjab Post Daily Online Newspaper & Print Media