
ਅੰਮ੍ਰਿਤਸਰ, 13 ਅਕਤੂਬਰ (ਜਗਦੀਪ ਸਿੰਘ ਸੱਗੂ) – ‘ਲਹਿਲਹਾਉਂਦੇ ਹਰੇ-ਭਰੇ ਖੇਤ, ਜ਼ਿੰਦਾਦਿਲ ਨੌਜਵਾਨ, ਇੱਧਰ-ਉੱਧਰ ਦੇ ਰੰਗ ਅਤੇ ਵਿੱਚੜਦੀ ਕਲਾ’ ਵਾਲਾ ਅਹਿਸਾਸ, ਇਨ੍ਹਾਂ ਸੱਭ ਗੱਲਾਂ ਨਾਲ ਲੋਕ ਪੰਜਾਬ ਨੂੰ ਜੋੜਦੇ ਹਨ ਪਰ ਅਫਸੋਸ ਪੰਜਾਬ ਨੂੰ ਇਸ ਤਰ੍ਹਾਂ ਨਾਲ ਪਰਿਭਾਸ਼ਿਤ ਨਹੀਂ ਕੀਤਾ ਜਾ ਸਕਦਾ। ਅਨੂ ਬੈਂਸ ਦੇ ਪੁਖਰਾਜ ਪ੍ਰੋਡਕਸ਼ਨ ਹਾਉਸ ਨੂੰ ਸਲਾਮ ਜੋ ਪੰਜਾਬ ਦੀ ਦਿਲ ਨੂੰ ਛੂਹਣ ਵਾਲੀ ਕਹਾਣੀ ਦੇ ਨਾਲ ਆਪਣੀ ਪਹਿਲੀ ਹੀ ਫਿਲਮ ਦੇ ਨਾਲ ਸਾਹਮਣੇ ਆਇਆ ਹੈ।
16 ਅਕਤੂਬਰ ਨੂੰ ਰਲੀਜ਼ ਹੋ ਰਹੀ ਇਹ ਫਿਲਮ ਨਾ ਸਿਰਫ 6 ਲੋਕਾਂ ਦੀਆਂ ਜ਼ਿੰਦਗੀਆਂ, ਉਨ੍ਹਾਂ ਦੀਆਂ ਇੱਛਾਂਵਾਂ, ਸੁਪਨੇ ਅਤੇ ਅਰਮਾਨਾਂ ਉੱਤੇ ਕੇਂਦ੍ਰਿਤ ਕਰਦੀ ਹੈ, ਬਲਕਿ ਇਹ ਇੱਕ ਸ਼ੀਸ਼ੇ ਦੀ ਤਰ੍ਹਾਂ ਹੈ ਜੋ ਸਮਾਜ ਦੇ ਉਨ੍ਹਾਂ ਸਾਰੇ ਲੋਕਾਂ ਨੂੰ ਦਿਖਾਇਆ ਜਾ ਰਿਹਾ ਹੈ ਜਿਨ੍ਹਾਂ ਦੇ ਦਿਲਾਂ ਵਿੱਚ ਪੰਜਾਬ ਦੇ ਲਈ ਅਥਾਹ ਪਿਆਰ ਹੈ। ਅਨੂ ਦੱਸਦੀ ਹੈ ਕਿ, ‘ਮੈਂ ਇਹ ਨਹੀ ਕਹਿੰਦੀ ਕਿ ਪੰਜਾਬ ਦੀ ਉਹ ਸਪਿਰਿਟ ਹੁਣ ਨਹੀ ਰਹੀ।ਪਰ ਸਾਡੇ ਨੌਜਵਾਨ ਇੱਕ ਅਜਿਹੀ ਦਿਸ਼ਾ ਵੱਲ ਚੱਲ ਪਿਆ ਹੈ ਜੋ ਉਨ੍ਹਾਂ ਦੇ ਭਾਵਿੱਖ ਨੂੰ ਖਰਾਬ ਕਰ ਰਹੀ ਹੈ।ਨਾਲ ਹੀ ਇਹ ਕਹਾਣੀ ਅੱਜ ਨਾ ਸਿਰਫ ਭਾਰਤ ਬਲਕਿ ਪੂਰੀ ਦੁਨੀਆ ਲਈ ਮਿਲਦੀ ਹੈ।ਉਨਾਂ ਕਿਹਾ ਕਿ ਫਿਲਮ ਵਿੱਚ ਉਨਾਂ ਦਾ ਨਿਸ਼ਾਨਾ ਪੰਜਾਬ ਨਹੀ ਬਲਕਿ ਨੌਜਵਾਨ ਪੀੜ੍ਹੀ ਹੈ, ਜਿਸ ‘ਤੇ ਨਸ਼ੀਲੇ ਪਦਾਰਥਾਂ ਦੇ ਸੇਵਨ ਨਾਲ ਬੁਰਾ ਪ੍ਰਭਾਵ ਪੈ ਰਿਹਾ ਹੈ।ਉਨਾਂ ਕਿਹਾ ਕਿ ਉਮੀਦ ਹੈ ਕਿ ਇਹ ਫਿਲਮ ਨੌਜਵਾਨਾਂ ਨੂੰ ਜਗਾਏਗੀ।
ਫਿਲਮ ਦੀ ਪੂਰੀ ਕਹਾਣੀ ਪੰਜਾਬ ਦੀ ਠੰਡੀ, ਧੁੰਧਲੀ ਅਤੇ ਕੋਹਰੇ ਨਾਲ ਭਰੀ ਸਰਦੀਆਂ ਵਿੱਚ ਬੁਣੀ ਗਈ ਹੈ ਜੋ ਦੇਖਣ ਵਿੱਚ ਸਰਦ ਹੈ ਪਰ ਭਾਵਨਾਵਾਂ ਨੂੰ ਗਰਮ ਕਰ ਸਕਦੀ ਹੈ।ਠੰਡਾ ਮੌਸਮ ਅਤੇ ਗਰਮ ਮੁੱਦੇ ਇੱਕ ਦੂਸਰੇ ਤੋਂ ਅਲੱਗ ਹਨ, ਪਰ ਇੱਕ ਬੇਹਤਰੀਨ ਸੁਮੇਲ ਦੀ ਤਰ੍ਹਾਂ ਸਕ੍ਰੀਨ ਉੱਤੇ ਦਿਖਣਗੇ।ਇਸ ਵਿੱਚ ਕੋਈ ਦੋ ਰਾਇ ਨਹੀ ਕਿ ਨਿਰਦੇਸ਼ਕ ਜਤਿੰਦਰ ਮੌਹਰ ਅਰਥਪੂਰਨ ਸਿਨੇਮਾ ਨੂੰ ਇੱਕ ਨਵੀਂ ਬੁਲੰਦੀ ਤੱਕ ਲੈ ਕੇ ਗਏ ਹਨ। ਉਨ੍ਹਾਂ ਨੇ ਇਹ ਯਕੀਨੀ ਬਣਾਇਆ ਕਿ ਇੱਕ ਬੇਹਤਰੀਨ ਕਹਾਣੀ ਕੁਝ ਲਾਜਵਾਬ ਅਦਾਕਾਰਾਂ ਦੀ ਅਦਾਕਾਰੀ ਨਾਲ ਮੇਲ ਖਾਏ। ਫਿਲਮ ਦੀ ਟੀਮ ਵਿੱਚ ਪ੍ਰੀਤ ਭੁੱਲਰ (ਅਰਜੁਨ), ਧੀਰਜ ਕੁਮਾਰ (ਹੀਰਾ), ਕੁਲ ਸਿੱਧੂ (ਕਿਸਮਤ), ਜਗਜੀਤ ਸੰਧੂ (ਸਪੀਡ), ਅਮਨ ਧਾਲੀਵਾਲ (ਦੀਪ) ਅਤੇ ਹਰਸ਼ਜੋਤ ਕੌਰ (ਸੁਖਜੀਤ) ਨਜ਼ਰ ਆਉਣਗੇ।
ਫਿਲਮ ਦੀ ਕਹਾਣੀ ਅਤੇ ਪਟਕਥਾ ਉਦੇ ਪ੍ਰਤਾਪ ਸਿੰਘ ਨੇ ਲਿਖੇ ਹਨ ਅਤੇ ਸਿਨੇਮੇਟੋਗ੍ਰਾਫ਼ੀ ਸੰਭਾਲੀ ਹੈ ਅਪਾਲ ਸਿੰਘ ਨੇ ਜੋ ਕਿ ਦੇਸ਼ ਦੇ ਉੱਚ ਡਾਕੂਮੇੰਟਰੀ ਮੇਕਰ ਵਿੱਚੋਂ ਹਨ।ਫਿਲਮ ਦੀ ਕਹਾਣੀ ਤੇ ਇਸ ਦਾ ਬੇਹਤਰੀਨ ਸੰਗੀਤ ਸੋਸ਼ਲ ਮੀਡਿਆ ‘ਤੇ ਫਿਲਮ ਪਹਿਲਾਂ ਹੀ ਲੋਕਾਂ ਨੂੰ ਆਕਰਸ਼ਿਤ ਕਰ ਰਿਹਾ ਹੈ, ਜਿਸ ਵਿੱਚ ਦੋ ਗੀਤ ਗੁਰਦਾਸ ਮਾਨ ਅਤੇ ਨੂਰਾਂ ਭੈਣਾਂ ਦੀ ਅਵਾਜ਼ ਵਿੱਚ ਹਨ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media