Sunday, March 15, 2026

ਕੰਪਿਊਟਰ ਅਧਿਆਪਕ 18 ਅਕਤੂਬਰ ਨੂੰ ਕਰਨਗੇ ਰੋਸ ਰੈਲੀ

PPN1310201510

ਅੰਮ੍ਰਿਤਸਰ, 13 ਅਕਤੂਬਰ (ਗੁਰਚਰਨ ਸਿੰਘ) – ਕੰਪਿਊਟਰ ਅਧਿਆਪਕ ਸਾਂਝਾ ਫਰੰਟ ਅੰਮ੍ਰਿਤਸਰ ਬਲਾਕ ਚੋਗਾਵਾਂ-1 ਦੀ ਮੀਟਿੰਗ ਜਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਬੋਪਾਰਾਏ ਦੀ ਅਗਵਾਈ ਹੇਠ ਕੀਤੀ ਗਈ, ਜਿਸ ਵਿਚ 18 ਅਕਤੂਬਰ ਨੂੰ ਮੋਹਾਲੀ ਵਿਖੇ ਸੂਬਾ ਪੱਧਰੀ ਰੈਲੀ ਸਬੰਧੀ ਬਲਾਕ ਚੋਗਾਵਾਂ-1 ਦੇ ਅਧਿਆਪਕਾਂ ਦੀਆਂ ਡਿਉਟੀਆਂ ਲਾਈਆਂ ਗਈਆਂ।ਕੰਪਿਊਟਰ ਅਧਿਆਪਕ ਸਾਂਝਾ ਫਰੰਟ ਦੇ ਅਹੁਦੇਦਾਰਾਂ ਵਲੋਂ ਸਰਕਾਰ ਤੋਂ ਮੰਗ ਕੀਤੀ ਗਈ ਕਿ ਕੰਪਿਊਟਰ ਅਧਿਆਪਕਾਂ ਨੂੰ ਬਿਨਾਂ ਕਿਸੇ ਦੇਰੀ ਤੋਂ ਸਿੱਖਿਆ ਵਿਭਾਗ ਵਿੱਚ ਸ਼ਿਫਟ ਕੀਤਾ ਜਾਵੇ ਅਤੇ ਗਰੀਬ ਵਿਦਿਆਰਥੀਆਂ ਨੂੰ ਅੱਜ ਦੇ ਡਿਜ਼ੀਟਲ ਯੁੱਗ ਦਾ ਹਾਣੀ ਬਨਾਉਣ ਲਈ ਕੰਪਿਊਟਰ ਸਾਇੰਸ ਦੇ ਪੀਰੀਅਡ 4 ਤੋਂ 6 ਕੀਤੇ ਜਾਣ। ਮੀਟਿੰਗ ਦੌਰਾਨ ਚੋਗਾਵਾਂ-1 ਇਕਾਈ ਦਾ ਪੁਨਰ ਗਠਨ ਕੀਤਾ ਗਿਆ।ਮੀਟਿੰਗ ਵਿੱਚ ਸਰਬਸਮਤੀ ਨਾਲ ਰਛਪਾਲ ਕੌਰ ਕੋਹਾਲੀ ਨੂੰ ਬਲਾਕ ਪ੍ਰਧਾਨ, ਗੁਰਪ੍ਰੀਤ ਸਿੰਘ ਚਵਿੰਡਾ ਨੂੰ ਜਨਰਲ ਸਕੱਤਰ, ਪ੍ਰਦੀਪ ਕੁਮਾਰ ਲੋਪੋਕੇ, ਵਿਸ਼ਾਲ ਸ਼ਰਮਾ ਲੋਪੋਕੇ, ਰਾਜਬੀਰ ਕੌਰ ਟਪਿਆਲਾ, ਹਰਪ੍ਰੀਤ ਕੌਰ ਚੋਗਾਵਾਂ ਨੂੰ ਮੀਤ ਪ੍ਰਧਾਨ, ਜਗਦੇਵ ਸਿੰਘ ਵਡਾਲਾ ਨੂੰ ਖਜਾਨਚੀ ਗੁਰਮੀਤ ਸਿੰਘ ਭੀਲੋਵਾਲ ਨੂੰ ਪ੍ਰੈਸ ਸਕੱਤਰ ਅਤੇ ਮਨਿੰਦਰ ਕੌਰ ਭਿਟੇਵੱਡ, ਰਜਨੀਤ ਕੌਰ ਮਾਨਾਵਾਲਾ ਨੂੰ ਸਲਾਹਕਾਰ ਕਮੇਟੀ ਦੇ ਮੈਂਬਰ ਨਿਯੁਕਤ ਕੀਤਾ ਗਿਆ। ਚੁਣੇ ਗਏੇ ਮੈਂਬਰਾਂ ਨੇ ਆਪਣੀਆਂ ਜਿੰਮੇਵਾਰੀਆਂ ਨੂੰ ਤਨਦੇਹੀ ਨਾਲ ਨਿਭਾਊਣ ਅਤੇ ਕੰਪਿਊਟਰ ਅਧਿਆਪਕ ਸਾਂਝਾ ਫਰੰਟ ਨੂੰ ਹੋਰ ਮਜ਼ਬੂਤ ਕਰਨ ਦਾ ਅਹਿਦ ਲਿਆ।ਇਸ ਮੌਕੇ ਉਕਤ ਅਧਿਆਪਕਾਂ ਤੋਂ ਇਲਾਵਾ ਗਗਨਪ੍ਰੀਤ ਸਿੰਘ, ਰੋਹਿਤ ਦੱਤਾ, ਸੂਰਜਦੀਪ ਸਿੰਘ ਢਿੱਲੋਂ, ਮਨਦੀਪ ਕੌਰ, ਰਜਨੀ , ਹਰਦੀਪ ਕੋਹਾਲੀ, ਆਦਿ ਹਾਜ਼ਰ ਸਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply