Tuesday, June 30, 2026

 ਮਾਰਕਿਟ ਕਮੇਟੀ ਦੇ ਸੈਕਟਰੀ ਮਨਪ੍ਰੀਤ ਸਿੰਘ ਨੇ ਦਾਣਾ ਮੰਡੀ ਝੋਨੇ ਦੀ ਚੈਕਿੰਗ ਕੀਤੀ

PPN1310201509
ਮਾਲੇਰਕੋਟਲਾ (ਸੰਦੌੜ), 13 ਅਕਤੂਬਰ (ਹਰਮਿੰਦਰ ਸਿੰਘ ਭੱਟ)- ਮਾਰਕਿਟ ਕਮੇਟੀ ਦੇ ਸੈਕਟਰੀ ਮਨਪ੍ਰੀਤ ਸਿੰਘ ਨੇ ਦਾਣਾ ਮੰਡੀ ਵਿਖੇ ਆੜਤੀਆਂ ਚੌਹਾਨ ਟਰੇਡਰਜ ਦੀਆਂ ਦੁਕਾਨ ਤੇ ਆਈ ਝੋਨੇ ਦੀ ਭਰੀ ਟਰਾਲੀ ਲੈ ਕੇ ਆਏ ਕਿਸਾਨ ਮੁਹੰਮਦ ਬਸ਼ੀਰ ਪੁੱਤਰ ਅਲੀ ਮੁਹੰਮਦ ਵਾਸੀ ਪਿੰਡ ਦੁੱਲਮਾਂ ਦੇ ਝੋਨੇ ਦੀ ਚੈਕਿੰਗ ਕੀਤੀ ਤਾਂ ਝੋਨੇ ਵਿੱਚ ਨਮੀ 23.4 ਪਾਈ ਗਈ ਇਸੇ ਤਰ੍ਹਾਂ ਆੜਤੀਆਂ ਰੂਪ ਚੰਦ ਐਂਡ ਸੰਨਜ ਦੀ ਦੁਕਾਨ ਤੇ ਝੋਨਾ ਵੇਚਣ ਲਈ ਆਏ ਕਿਸਾਨ ਜਗਤਾਰ ਸਿੰਘ ਪੁੱਤਰ ਨੱਥਾ ਸਿੰਘ ਪਿੰਡ ਨਾਰੀਕੇ ਦੇ ਝੋਨੇ ਦੀ ਜਾਂਚ ਕੀਤੀ ਗਈ ਤਾਂ ਝੋਨੇ ਵਿੱਚ ਨਮੀ ਦੀ ਮਾਤਰਾ 25.5 ਪਾਈ ਗਈ ਦੋਵਾਂ ਕਿਸਾਨਾਂ ਦਾ ਝੋਨਾ ਵਾਪਸ ਵਾਪਸ ਭੇਜ ਦਿੱਤਾ ਗਿਆ।ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਵਲੋਂ ਜਾਰੀ ਮਾਪਦੰਡਾਂ ਤੇ ਅਧਾਰਿਤ ਤੇ ਝੋਨੇ ਵਿਚਲੀ ਨਮੀ ਨੂੰ ਚੈੱਕ ਕਰਕੇ ਝੋਨੇ ਦੀ ਖਰੀਦ ਕੀਤੀ ਜਾਵੇਗੀ।ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਫਸਲ ਸੁਕਾ ਕੇ ਹੀ ਮੰਡੀਆਂ ਵਿੱਚ ਲਿਆਉਣ ਤਾਂ ਜੋ ਕਿਸੇ ਵੀ ਤਰਾਂ ਦੀ ਖੱਜਲ-ਖੁਆਰੀ ਤੋਂ ਬਚ ਸਕਣ। ਇਸ ਮੌਕੇ ਮਹਿੰਦਰ ਸਿੰਘ ਸੁਪਵਾਈਜਰ, ਸੱਜਣ ਸਿੰਘ ਗਰੇਡਿੰਗ ਸੁਪਵਾਇਜਰ, ਮੁਹੰਮਦ ਸ਼ਮਸ਼ਾਦ ਆਦਿ ਹਾਜ਼ਰ ਸਨ।

Check Also

ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ

ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …

Leave a Reply