Sunday, September 6, 2026

ਬਿੱਟੂ ਤੇ ਮੋਫਰ ਗ੍ਰਿਫਤਾਰ- ਅਦਾਲਤ ਨੇ 19 ਤੱਕ ਨਿਆਂਇਕ ਹਿਰਾਸਤ ਵਿੱਚ ਭੇਜੇ

ਜ਼ਾਰੀ ਗੈਰ ਜਮਾਨਤੀ ਵਰੰਟ ਤਹਿਤ ਕੀਤਾ ਸਰੈਂਡਰ

PPN1410201501

ਬਠਿੰਡਾ, 14 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਕਰਜ਼ੇ ਵਿੱਚ ਡੁੱਬੇ ਸੂਬੇ ਦੇ ਕਿਸਾਨਾਂ ਨੂੰ ਬਚਾਉਣ ਲਈ ਪ੍ਰਕਾਸ਼ ਸਿੰਘ ਬਾਦਲ ਨੂੰ ਤੁਰੰਤ ਨਰਿੰਦਰ ਮੋਦੀ ਤੋਂ 51000 ਕਰੋੜ ਰੁਪਏ ਦਾ ਰਾਹਤ ਪੈਕੇਜ਼ ਮੰਗਣਾ ਚਾਹੀਦਾ ਹੈ। ਲੁਧਿਆਣਾ ਤੋਂ ਐਮ.ਪੀ ਰਵਨੀਤ ਸਿੰਘ ਬਿੱਟੂ ਨੇ ਉਨ੍ਹਾਂ ਖਿਲਾਫ ਜ਼ਾਰੀ ਗੈਰ ਜ਼ਮਾਨਤੀ ਵਰੰਟ ਹੇਠ ਸਿਵਲ ਲਾਈਨਜ਼ ਪੁਲਿਸ ਸਟੇਸ਼ਨ ਵਿੱਚ ਸਿਰੈਂਡਰ ਕਰਨ ਤੋਂ ਪਹਿਲਾਂ ਕਿਹਾ ਕਿ ਕਿਸਾਨਾਂ ਲਈ ਰਾਹਤ ਪੈਕੇਜ਼ ਸਮੇਂ ਦੀ ਮੁੱਖ ਲੋੜ ਹੈ। ਸੂਬੇ ਦੇ ਕਿਸਾਨ ਪ੍ਰੇਸ਼ਾਨ ਹਨ ਤੇ ਬੀਤੇ ਸੱਤ ਸਾਲਾਂ ਦੌਰਾਨ ਕਿਸਾਨਾਂ ਵੱਲੋਂ ਆਤਮ ਹੱਤਿਆਵਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ।ਅਗਾਮੀ ਪਾਰਲੀਮੇਂਟ ਸੈਸ਼ਨ ਦੌਰਾਨ ਉਹ ਇਹ ਮੁੱਦਾ ਉੱਚ ਪੱਧਰ ‘ਤੇ ਚੁੱਕਣ ਅਤੇ ਇਹ ਮੁੱਦਾ ਹਾਊਸ ਵਿੱਚ ਚੁੱਕਣ ਸਮੇਤ ਪਾਰਲੀਮੈਂਟ ਦੇ ਬਾਹਰ ਵੀ ਪ੍ਰਦਰਸ਼ਨ ਕਰਨਗੇ।ਬਿੱਟੂ ਨੇ ਬਠਿੰਡਾ ਤੋਂ ਐਮ.ਪੀ ਹਰਸਿਮਰਤ ਕੌਰ ਬਾਦਲ ਨੂੰ ਵੀ ਮੋਦੀ ਸਰਕਾਰ ਖਿਲਾਫ ਪ੍ਰਦਰਸ਼ਨ ਵਿੱਚ ਹਿੱਸਾ ਲੈਣ ਲਈ ਕਿਹਾ ਹੈ, ਜਿਹੜੀ ਪੰਜਾਬ ਦੇ ਕਿਸਾਨਾਂ ਨੂੰ ਜਾਣਬੁਝ ਕੇ ਨਜ਼ਰਅੰਦਾਜ ਕਰ ਰਹੀ ਹੈ।ਇਸ ਲੜੀ ਹੇਠ ਬਿਹਾਰ ਚੋਣਾਂ ਲਈ ਕਰੋੜਾਂ ਰੁਪਏ ਖਰਚਣ ਵਾਲੀ ਮੋਦੀ ਸਰਕਾਰ ਸੂਬੇ ਦੇ ਕਿਸਾਨਾਂ ਨੂੰ ਰਾਹਤ ਪੈਕੇਜ ਕਿਉਂ ਨਹੀਂ ਦੇ ਸਕਦੀ।
ਇਸ ਮੌਕੇ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਉਹ ਕਿਸਾਨ ਪਰਿਵਾਰ ਨਾਲ ਸਬੰਧ ਰੱਖਦੇ ਹਨ, ਉਨ੍ਹਾਂ ਦੇ ਦਾਦਾ ਜੀ ਬੇਅੰਤ ਸਿੰਘ ਨੇ ਵੀ ਸੂਬੇ ਵਿੱਚ ਸ਼ਾਂਤੀ ਲਈ ਆਪਣੇ ਪ੍ਰਾਣਾਂ ਦਾ ਬਲਿਦਾਨ ਦਿੱਤਾ ਸੀ।ਉਹ ਸੂਬੇ ਵਿੱਚ ਕਿਸਾਨੀ ਦੇ ਮੁੱਦਿਆਂ ਪ੍ਰਤੀ ਬਹੁਤ ਚਿੰਤਤ ਹਨ।ਯੂ.ਪੀ.ਏ ਸਰਕਾਰ ਨੇ ਡਾ. ਮਨਮੋਹਨ ਸਿੰਘ ਦੀ ਅਗਵਾਈ ਹੇਠ ਪੰਜਾਬ ਨੂੰ ਰਾਹਤ ਪੈਕੇਜ ਦਿੱਤਾ ਸੀ, ਕਿਉਂ ਮੋਦੀ ਸਰਕਾਰ ਸੂਬੇ ਵਿੱਚ ਰਾਹਤ ਪੈਕੇਜ ਨਹੀਂ ਦਿੰਦੀ, ਜਦਕਿ ਪੰਜਾਬ ਦੀ ਸੱਤਾਧਾਰੀ ਪਾਰਟੀ ਗਠਜੋੜ ਵਿੱਚ ਸਾਂਝੇਦਾਰ ਹੈ। ਕਿਸਾਨਾਂ ਨੂੰ ਚਿੱਟੀ ਮੱਖੀ ਦੇ ਹਮਲੇ ਕਾਰਨ ਭਾਰੀ ਨੁਕਸਾਨ ਹੋਇਆ ਹੈ ਤੇ ਸਰਕਾਰ ਹਾਲੇ ਤੱਕ ਇਨ੍ਹਾਂ ਦੀਆਂ ਭਾਵਨਾਵਾਂ ਨਾਲ ਖੇਡਦਿਆਂ 25 ਜਾਂ 50 ਰੁਪਏ ਦੇ ਚੈੱਕ ਜ਼ਾਰੀ ਕਰ ਰਹੀ ਹੈ।ਇਹ ਸੂਬਾ ਸਰਕਾਰ ਵੱਲੋਂ ਭੈੜਾ ਮਜ਼ਾਕ ਹੈ। ਨਰਮੇ ਦੀ ਫਸਲ ‘ਤੇ ਚਿੱਟੀ ਮੱਖੀ ਦੇ ਹਮਲੇ ਕਾਰਨ ਪ੍ਰਭਾਵਿਤ ਕਿਸਾਨਾਂ ਨੂੰ 40000 ਰੁਪਏ ਪ੍ਰਤੀ ਏਕੜ, ਕਿਸਾਨ ਮਜ਼ਦੂਰ ਦੇ ਪ੍ਰਤੀ ਪਰਿਵਾਰ ਨੂੰ 20000 ਰੁਪਏ ਦਾ ਮੁਆਵਜ਼ਾ ਤੇ ਬਾਸਮਤੀ 1509 ‘ਤੇ 5000 ਰੁਪਏ ਪ੍ਰਤੀ ਕੁਇੰਟਲ ਦਾ ਐਮ.ਐਸ.ਪੀ ਦਿੱਤਾ ਜਾਣਾ ਚਾਹੀਦਾ ਹੈ।
ਬਿੱਟੂ ਸੂਬੇ ਵਿੱਚ ਕਾਨੂੰਨ ਤੇ ਵਿਵਸਥਾ ਬਣਾਏ ਨਾ ਰੱਖਣ ਲਈ ਵੀ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ‘ਤੇ ਵਰ੍ਹੇ।ਉਨ੍ਹਾਂ ਨੇ ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿੱਚ ਹਿੰਸਾ ਕਾਰਨ ਮੌਤਾਂ ਤੇ ਅੰਦੋਲਨਕਾਰੀਆਂ ਖਿਲਾਫ ਪੁਲਿਸ ਦੇ ਵੈਹਸ਼ੀਆਨਾ ਰਵੱਈਏ ਦੀ ਨਿੰਦਾ ਕੀਤੀ। ਪੁਲਿਸ ਨੇ ਅੰਦੋਲਨਕਾਰੀਆਂ ਨੂੰ ਸ਼ਾਂਤ ਕਰਨ ਲਈ ਗੱਲਬਾਤ ਕਰਨ ਦੀ ਬਜਾਏ ਤਾਕਤ ਦਾ ਇਸਤੇਮਾਲ ਕੀਤਾ। ਜੇ ਪੰਜਾਬ ਪੁਲਿਸ ਜਾਂਚ ਕਰਨ ਦੇ ਕਾਬਿਲ ਹੈ, ਤਾਂ ਫਿਰ ਕਿਉਂ ਇਸ ਘਟਨਾ ਦੇ ਦੋਸ਼ੀਆਂ ਦੀ ਪਛਾਣ ਨਹੀਂ ਕੀਤੀ ਗਈ ਹੈ। ਕੇਸ ਨੂੰ ਕਿਸੇ ਕੇਂਦਰੀ ਏਜੰਸੀ ਹਵਾਲੇ ਕੀਤਾ ਜਾਣਾ ਚਾਹੀਦਾ ਹੈ।ਪੁਲਿਸ ਬਾਦਲਾਂ ਦੇ ਹੱਥਾਂ ਦਾ ਖਿਡੌਣਾ ਬਣ ਚੁੱਕੀ ਹੈ, ਜਿਥੇ ਪੁਲਿਸ ਆਮ ਲੋਕਾਂ ਨੂੰ ਸੜਕਾਂ ‘ਤੇ ਘਸੀਟ ਰਹੀ ਹੈ। ਪੁਲਿਸ ਵਿਭਾਗ ਵਿੱਚ ਇੰਟੈਲੀਜੇਂਸ ਵਿੰਗ ਹੁੰਦਾ ਹੈ, ਜਿਹੜਾ ਕਿਸੇ ਵੀ ਅਣਸੁਖਾਵੀਂ ਘਟਨਾ ਸਬੰਧੀ ਜਾਣਕਾਰੀ ਦਿੰਦਾ ਹੈ, ਪਰ ਪੰਜਾਬ ਵਿੱਚ ਇਹ ਤਬਾਹ ਚੁੱਕਾ ਹੈ। ਬਾਦਲਾਂ ਦੀ ਅਗਵਾਈ ਵਾਲੇ ਹਲਕੇ ਵਿੱਚ ਇਹ ਹਾਲਤ ਹੈ, ਤਾਂ ਬਾਕੀ ਪੰਜਾਬ ਦਾ ਕੀ ਬਣੇਗਾ। ਇਸ ਤੋਂ ਪਹਿਲਾਂ ਬਿੱਟੂ ਹਜਾਰਾਂ ਕਾਂਗਰਸੀ ਵਰਕਰਾਂ ਸਮੇਤ ਸਿਰੈਂਡਰ ਹੋਣ ਲਈ ਸਿਵਲ ਲਾਈਨਜ਼ ਪੁਲਿਸ ਸਟੇਸ਼ਨ ਗਏ। ਜਿਥੇ ਉਨ੍ਹਾਂ ਤੇ ਹੋਰਨਾਂ ਖਿਲਾਫ ਬਠਿੰਡਾ ਦੇ ਖੇਤੀਬਾੜੀ ਅਫਸਰ ਦੀ ਸ਼ਿਕਾਇਤ ‘ਤੇ ਅਤੇ ਡੀ.ਸੀ. ਦਫਤਰ ਬਠਿੰਡਾ ਸਾਹਮਣੇ ਪ੍ਰਦਰਸ਼ਨ ਕਰਨ ਲਈ 342, 452, 427, 353, 186, 148, 149, 3/4 ਮਾਮਲਾ ਦਰਜ਼ ਕੀਤਾ ਗਿਆ ਹੈ। ਜਿਥੇ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈਣ ਲਈ ਮਨ੍ਹਾ ਕਰ ਦਿੱਤਾ ਤੇ ਫਿਰ ਉਹ ਅਦਾਲਤ ਵਿੱਚ ਸਿਰੈਂਡਰ ਕਰਨ ਲਈ ਚਲੇ ਗਏ। ਬਾਅਦ ਵਿੱਚ ਬਿੱਟੂ ਅਤੇ ਬਿਕ੍ਰਮ ਮੋਫਰ ਗ੍ਰਿਫਤਾਰ ਕਰਕੇ ਬਠਿੰਡਾ ਅਦਾਲਤ ਵੱਲੋਂ 19 ਅਕਤੂਬਰ ਤੱਕ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ।
ਇਸ ਮੌਕੇ ਬਿੱਟੂ ਨਾਲ ਰਾਕੇਸ਼ ਪਾਂਡੇ ਵਿਧਾਇਕ, ਸੁਰਿੰਦਰ ਡਾਵਰ ਵਿਧਾਇਕ, ਭਾਰਤ ਭੂਸ਼ਣ ਆਸ਼ੂ ਵਿਧਾਇਕ, ਮੁਹੰਮਦ ਸਦੀਕ ਵਿਧਾਇਕ, ਖੁਸ਼ਬਾਜ ਜਟਾਨਾ, ਜਗਪਾਲ ਸਿੰਘ ਖੰਗੂੜ, ਮਲਕੀਅਤ ਸਿੰਘ ਦਾਖਾ, ਲੀਨਾ ਟਪਾਰੀਆ, ਰਾਜੀਵ ਰਾਜਾ, ਪੱਪੀ ਪਰਾਸ਼ਰ, ਕੁਲਵੰਤ ਸਿੱਧੂ, ਮਨਜੀਤ ਸਿੰਘ ਹੰਬੜਾਂ, ਦਰਸ਼ਨ ਸਿੰਘ ਬੀਰਮੀ, ਮੇਜਰ ਸਿੰਘ ਮੁੱਲਾਂਪੁਰ, ਹੇਮ ਰਾਜ ਅਗਰਵਾਲ, ਡਾ. ਜੈ ਪ੍ਰਕਾਸ਼, ਸੰਜੇ ਤਲਵਾੜ, ਬਲਕਾਰ ਸਿੰਘ, ਮਨਪ੍ਰੀਤ ਸਿੰਘ ਮਨੀ ਗਰੇਵਾਲ, ਈਸ਼ਵਰਜੋਤ ਚੀਮਾ, ਰਮਨ ਸੁਬ੍ਰਹਾਮਨਿਅਮ, ਕੁੰਵਰ ਹਰਪ੍ਰੀਤ ਸਿੰਘ, ਡਾ. ਮਨਜੀਤ ਸਰੋਏ, ਜਸਬੀਰ ਸਿੰਘ ਚੱਢਾ, ਨਵਕਾਰ ਕਾਲਾ, ਸੰਨੀ ਭੱਲਾ, ਗੁਰਦੇਵ ਲਾਪਰਾਂ, ਪਰਮਜੀਤ ਸਿੰਘ ਘਵੱਦੀ, ਅਸ਼ੋਕ ਕੁਮਾਰ, ਲਖਵਿੰਦਰ ਸਿੰਘ ਲੱਖਾ, ਅਜਮੇਰ ਸਿੰਘ ਢੋਲਣ, ਰਾਮ ਸਿੰਘ ਵਿਰਕ, ਵਿਪਨ ਅਰੋੜਾ, ਸੰਜੈ ਸ਼ਰਮਾ, ਕੁਲਦੀਪ ਰਾਣਾ, ਅੰਗਦ ਸੈਣੀ, ਕਾਕਾ ਗਰੇਵਾਲ, ਹਰਪ੍ਰੀਤ ਸਿੰਘ ਘਰੌਨਾ, ਰਾਕੇਸ਼ ਸ਼ਰਮਾ, ਗੁਰਮੁੱਖ ਸਿੰਘ ਬਿੱਟੂ, ਸੰਜੈ ਸ਼ਰਮਾ, ਤਨਵੀਰ ਰਣੀਆ, ਗੁਰਇਕਬਾਲ ਸਿੰਘ ਹਨੀ, ਰਾਜਵੰਤ ਸਿੰਘ ਕੂਨਰ, ਤੇਜਿੰਦਰ ਸਿੰਘ ਕੂਨਰ ਵੀ ਮੌਜ਼ੂਦ ਸਨ।

Check Also

 ਖਾਲਸਾ ਕਾਲਜ ਵਿਖੇ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਦੂਜਾ ਦਿਨ ਸੰਨ ‘65 ਦੀ ਜੰਗ ’ਤੇ ਰਿਹਾ ਕੇਂਦਰਿਤ

ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਕਰਵਾਏ ਜਾ ਰਹੇ ਦੋ-ਰੋਜ਼ਾ ਮਿਲਟਰੀ …

Leave a Reply