Friday, March 6, 2026

ਲੁਧਿਆਣਾ ਵਿੱਚ ਟਰੈਫਿਕ ਸਮੱਸਿਆ ਲੋਕਾਂ ਲਈ ਬਣੀ ਵੱਡੀ ਮੁਸੀਬਤ

ਕੀ ਬੱਸਾਂ, ਟਰੱਕਾਂ ਤੇ ਆਟੋ ਚਾਲਕਾਂ ‘ਤੇ ਨਹੀਂ ਲਾਗੂ ਹੁੰਦੇ ਟਰੈਫਿਕ ਨਿਯਮ..?

PPN1410201504

ਸੰਦੌੜ, ਲੁਧਿਆਣਾ, 14 ਅਕਤੂਬਰ (ਹਰਮਿੰਦਰ ਭੱਟ, ਧਾਮੀ ਦਿਓਲ) – ਸਥਾਨਕ ਟਰੈਫਿਕ ਪੁਲਿਸ ਵਲੋਂ ਟਰੈਫਿਕ ਸਮੱਸਿਆ ਨੂੰ ਦਰੁਸਤ ਕਰਨ ਲਈ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ। ਸ਼ਹਿਰ ਦੇ ਹਰ ਚੌਂਕ, ਕੱਟ ਮੋੜ ਆਦਿ ਤੇ ਸਾਈਨ ਬੋਰਡ ਲਗਾ ਕੇ ਸਪੀਕਰ ਰਾਂਹੀ ਅਨਾਊਸ਼ ਕਰਵਾਕੇ ਜਿੱਥੇ ਪੁਲਿਸ ਵਲੋਂ ਲੋਕਾਂ ਨੂੰ ਨਿਯਮਾਂ ਦੀ ਪਾਲਣਾ ਕਰਨ ਦੀ ਹਦਾਇਤ ਕੀਤੀ ਜਾ ਰਹੀ ਹੈ,ਉਥੇ ਹੀ ਆਪਣੀਆਂ ਜਿੰਮੇਵਾਰੀਆਂ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਲਾਂਕਿ ਟ੍ਰੈਫਿਕ ਪੁਲਿਸ ਸ਼ਪੈਸਲ ਨਾਕੇ ਲਗਾ ਕੇ ਹਰ ਰੋਜ਼ ਸ਼ੈਕੜੇ ਚਲਾਨ ਕੱਟ ਕੇ ਅਖਬਾਰਾਂ ਦੀਆਂ ਸੁਰਖੀਆਂ ਰਾਂਹੀ ਚਰਚਾ ਦਾ ਵਿਸ਼ਾ ਬਣ ਰਹੀ ਹੈ। ਸਵਾਲ ਇਹ ਹੈ ਕਿ ਸਿਰਫ ਚਲਾਨ ਕੱਟਣ ਨਾਲ ਟਰੈਫਿਕ ਸਮੱਸਿਆ ਵਿੱਚ ਸੁਧਾਰ ਹੋ ਜਾਵੇਗਾ? ਸਕਿਊਰਟੀ ਰਜਿਸਟ੍ਰੇਸ਼ਨ ਨੰਬਰ ਪਲੇਟਾਂ, ਓਵਰ ਸਪੀਡ, ਡਰਾਈਵਰ ਸੀਟ ਬੈਲਟ, ਓਵਰ ਲੋਡ ਤੇ ਪਲਿਊਸ਼ਨ ਅੰਡਰ ਕੰਟਰੋਲ ਸਰਟੀਫਿਕੇਟ ਆਦਿ ਟ੍ਰੈਫਿਕ ਨਿਯਮ ਸਿਰਫ ਕਾਰਾਂ, ਜੀਪਾਂ, ਵੈਨਾਂ ਅਤੇ ਦੋ ਪਹੀਆਂ ਵਹੀਕਲਾਂ ਤੇ ਹੀ ਜਬਰੀ ਲਾਗੂ ਕੀਤੇ ਜਾਂਦੇ ਹਨ, ਪਰ ਯਾਤਰੀ ਬੱਸਾਂ, ਟਰੱਕ, ਵੱਡੇ ਟਰਾਲੇ, ਟਰੈਕਟਰ, ਆਟੋ ਆਦਿ ਜਿਹੇ ਵਾਹਨਾਂ ਨੂੰ ਉਕਤ ਨਿਯਮਾਂ ਤੋਂ ਟਰੈਫਿਕ ਵਿਭਾਗ ਨੇ ਲਗਦਾ ਛੋਟ ਦੇ ਰੱਖੀ ਜਾਪਦੀ ਹੈ।ਜਦਕਿ ਵੱਡੇ ਐਕਸ਼ੀਡੈਂਟ ਇਨ੍ਹਾਂ ਭਾਰੀ ਵਾਹਨਾਂ ਕਾਰਨ ਹੀ ਹੁੰਦੇ ਹਨ। ਭਾਰਤ ਨਗਰ ਚੌਂਕ, ਭਾਈ ਬਾਲਾ ਚੌਂਕ, ਆਰਤੀ ਚੌਂਕ ਤੋਂ ਹੋਰ ਕਈ ਅਜਿਹੇ ਕੱਟ ਹਨ, ਜਿਥੇ ਯਾਤਰੀ ਬੱਸਾਂ ਵਾਲੇ ਇੱਕ ਦੂਜੇ ਤੋਂ ਪਹਿਲਾਂ ਸਵਾਰੀਆਂ ਬੈਠਾਉਣ ਦੇ ਚੱਕਰ ਵਿੱਚ ਬੱਸਾਂ ਮਿੱਥੀ ਗਈ ਥਾਂ ਤੋਂ ਪਿਛਾਂਹ ਸੜਕ ਤੇ ਹੀ ਰੋਕ ਲੈਂਦੇ ਹਨ। ਜਿਸ ਕਾਰਨ ਕਈ ਵਾਰ ਲੰਬਾ ਜਾਮ ਲੱਗ ਜਾਂਦਾ ਹੈ। ਜਦੋਂਕਿ ਇਨ੍ਹਾਂ ਚੌਂਕਾਂ ਤੇ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਵੀ ਤੈਨਾਤ ਹੁੰਦੇ ਹਨ,ਜੋ ਕੋਈ ਕਾਰਵਾਈ ਕਰਨ ਦੀ ਬਜਾਏ ਮੂਕ ਦਰਸ਼ਕ ਬਣਕੇ ਸਭ ਕੁਝ ਦੇਖਦੇ ਰਹਿੰਦੇ ਹਨ। ਸ਼ਹਿਰ ਅੰਦਰ ਓਵਰ ਸਪੀਡ ਦੇ ਚਲਾਨ ਵੀ ਕੱਟੇ ਜਾਂਦੇ ਹਨ, ਜੋ ਜ਼ਿਆਦਾਤਰ ਛੋਟੇ ਵਾਹਨ ਜਿਵੇਂ ਕਿ ਕਾਰ, ਜੀਪ ਆਦਿ ਹੀ ਕੱਟੇ ਜਾਂਦੇ ਹਨ। ਜਦੋਂਕਿ ਯਾਤਰੀ ਬੱਸਾਂ, ਟਰੱਕ-ਟਰਾਲੇ ਆਦਿ ਵੱਡੇ ਵਾਹਨ ਸਪੀਡ ਲਿਮਟ ਤੋਂ ਕਈ ਗੁਣਾਂ ਤੇਜ ਨਾਕੇ ਕੋਲੋਂ ਲੰਘਦੇ ਹਨ, ਜਿਨ੍ਹਾਂ ਦਾ ਕੋਈ ਚਲਾਨ ਨਹੀਂ ਹੁੰਦਾ। ਸ਼ਹਿਰ ਵਿੱਚ ਰੋਜ਼ਾਨਾ ਚਲਦੇ ਹਜ਼ਾਰਾਂ ਓਵਰਲੋਡ ਆਟੋ ਵੀ ਸ਼ਰੇਆਮ ਟਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹਨ। ਪਾਬੰਦੀਸ਼ੁਦਾ ਆਟੋ ਵੀ ਸ਼ਹਿਰ ਦੀਆਂ ਸੜਕਾਂ ਤੇ ਆਮ ਦੌੜ ਰਹੇ ਹਨ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਸ਼ਹਿਰ ਵਾਸੀਆਂ ਨੇ ਦੱਸਿਆ ਕਿ ਟਰੈਫਿਕ ਪੁਲਿਸ ਆਵਾਜਾਈ ਦੀ ਸਮੱਸਿਆ ਨੂੰ ਹੱਲ ਕਰਨ ਦੀ ਬਜਾਏ ਸਿਰਫ ਚਲਾਨ ਕੱਟਣ ਵਿਚ ਮਸ਼ਰੂਫ ਰਹਿੰਦੀ ਹੈ। ਉਨ੍ਹਾਂ ਪੁਲਿਸ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਟ੍ਰੈਫਿਕ ਪੁਲਿਸ ਨੂੰ ਸ਼ਖਤ ਨਿਰਦੇਸ਼ ਜਾਰੀ ਕਰਕੇ ਆਵਾਜਾਈ ਦੀ ਸਮੱਸਿਆ ਹੱਲ ਕਰਵਾਉਣ।ਇਸ ਸੰਬੰਧੀ ਜਦੋਂ ਪੁਲਿਸ ਕਮਿਸ਼ਨਰ ਲੁਧਿਆਣਾ ਨਾਲ ਗੱਲ ਕਰਨੀ ਚਾਹੀ ਤਾਂ ਵਾਰ ਵਾਰ ਕੋਸ਼ਿਸ਼ ਕਰਨ ਤੇ ਉਨ੍ਹਾਂ ਫੋਨ ਨਹੀਂ ਮਿਲਿਆ।ਟਰੈਫਿਕ ਪੁਲਿਸ ਮੈਡਮ ਰਿਚਾ ਅਗਨੀਹੋਤਰੀ ਨਾਲ ਫੋਨ ‘ਤੇ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨੇ ਫੋਨ ਰਿਸੀਵ ਕਰਨਾ ਜਰੂਰੀ ਨਹੀਂ ਸਮਝਿਆ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply