Tuesday, September 29, 2026

ਚੇਅਰਮੈਨ ਅਨੁਸੂਚਿਤ ਜਾਤੀ ਕਮਿਸ਼ਨ ਵੱਲੋਂ ਰਾਮ ਤੀਰਥ ਮੰਦਿਰ ਦੀ ਉਸਾਰੀ ਦਾ ਜਾਇਜ਼ਾ

PPN1410201508

ਅੰਮ੍ਰਿਤਸਰ, 14 ਅਕਤੂਬਰ (ਗੁਰਚਰਨ ਸਿੰਘ) – ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਸ੍ਰੀ ਰਾਜੇਸ਼ ਬਾਘਾ ਨੇ ਸਥਾਨਕ ਰਾਮ ਤੀਰਥ ਸਥਿਤ ਕਰੁਣਾਸਾਗਰ ਭਗਵਾਨ ਵਾਲਮੀਕਿ ਦੇ ਉਸਾਰੀ ਅਧੀਨ ਵਿਸ਼ਾਲ ਮੰਦਿਰ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਉਸਾਰੀ ਮੁਕੰਮਲ ਹੋਣ ਪਿੱਛੋਂ ਇਹ ਧਾਰਮਿਕ ਸਥਾਨ ਕਿਸੇ ਅਜੂਬੇ ਤੋਂ ਘੱਟ ਨਹੀਂ ਹੋਵੇਗਾ ਅਤੇ ਵਿਸ਼ਵ ਭਰ ਵਿੱਚੋਂ ਸ਼ਰਧਾਲੂ ਇਸ ਪਵਿੱਤਰ ਸਥਾਨ ਦੇ ਦਰਸ਼ਨ-ਦੀਦਾਰ ਲਈ ਪਹੁੰਚਿਆ ਕਰਨਗੇ।
ਸ੍ਰੀ ਬਾਘਾ ਨੇ ਮੰਦਿਰ ਅੰਦਰ ਧੂਣਾ ਸਾਹਿਬ ਵਿਖੇ ਨਤਮਸਤਕ ਹੋਣ ਪਿੱਛੋਂ ਬਾਬਾ ਮਲਕੀਤ ਨਾਥ ਧੂਣਾ ਸਾਹਿਬ ਟਰੱਸਟ ਵਾਲੇ ਅਤੇ ਬਾਬਾ ਪੂਰਨ ਨਾਥ ਨਾਲ ਮੁਲਾਕਾਤ ਕੀਤੀ। ਸ੍ਰੀ ਬਾਘਾ ਨੇ ਮੰਦਿਰ ਉਸਾਰੀ ਕਾਰਜ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਸਥਾਨ ਨੂੰ ਵਿਸ਼ਾਲ ਅਤੇ ਅਲੌਕਿਕ ਦਿਖ ਪ੍ਰਦਾਨ ਕਰਨ ਦਾ ਉਪਰਾਲਾ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ 185 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕਰਵਾਏ ਜਾ ਰਹੇ ਮੁੱਖ ਮੰਦਿਰ, ਸ਼ਰਧਾਲੂਆਂ ਦੇ ਰਹਿਣ ਲਈ ਸਰਾਂ, ਪੀਲੇ ਪੱਥਰ ਵਾਲੀ ਖ਼ੂਬਸੂਰਤ ਪਰਿਕਰਮਾ, ਮਿਊਜ਼ੀਅਮ, ਪੈਨੋਰਮਾ, ਪ੍ਰਬੰਧਕੀ ਬਲਾਕ, ਜੋੜਾ ਘਰ, ਲੰਗਰ ਹਾਲ ਤੋਂ ਇਲਾਵਾ ਪ੍ਰਾਰਥਨਾ ਅਤੇ ਪ੍ਰਵਚਨਾਂ ਲਈ ਵਿਸ਼ਵ ਪੱਧਰੀ ਹਾਲ ਦੀ ਉਸਾਰੀ ਅਤੇ ਤਲਾਬ ਦੇ ਸੁੰਦਰੀਕਰਨ ਦਾ ਕੰਮ ਮੁਕੰਮਲ ਹੋਣ ਪਿੱਛੋਂ ਇਹ ਪਾਵਨ ਸਥਾਨ ਵਿਸ਼ਵ ਭਰ ਵਿਚ ਅਤਿ-ਖ਼ੂਬਸੂਰਤੀ ਵਾਲੇ ਕੁਝ ਇਕ ਧਾਰਮਿਕ ਸਥਾਨਾਂ ਦੀ ਸੂਚੀ ਵਿੱਚ ਸ਼ੁਮਾਰ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਪੈਨੋਰਮਾ ਅਤੇ ਮਿਊਜ਼ੀਅਮ ਭਗਵਾਨ ਵਾਲਮੀਕਿ ਜੀ ਦੇ ਜੀਵਨ ਅਤੇ ਸਿੱਖਿਆਵਾਂ ਨਾਲ ਸਬੰਧਿਤ ਵੱਖ-ਵੱਖ ਪਹਿਲੂਆਂ ‘ਤੇ ਚਾਨਣਾ ਪਾਵੇਗਾ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply