
ਪੱਟੀ, 14 ਅਕਤੂਬਰ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਪੱਟੀ ਨਗਰ ਕੌਂਸਲ ਦੀ ਮੀਟਿੰਗ ਕੌਂਸਲ ਪ੍ਰਧਾਨ ਸੁਰਿੰਦਰ ਕੁਮਾਰ ਸ਼ਿੰਦਾ ਦੀ ਪ੍ਰਧਾਨਗੀ ਕੌਂਸਲ ਦੇ ਦਫਤਰ ਵਿਖੇ ਹੋਈ ਜਿਸ ਵਿਚ ਸਮੂਹ ਕੌਂਸਲਰਾਂ ਨੇ ਭਾਗ ਲਿਆ ਅਤੇ ਕਈ ਮੁਦਿਆਂ ਤੇ ਅਹਿਮ ਵਿਚਾਰਾਂ ਕੀਤੀਆਂ ਗਈਆ।ਇਸ ਮੀਟਿੰਗ ਵਿਚ ਪ੍ਰਧਾਨ ਸੁਰਿੰਦਰ ਕੁਮਾਰ ਸ਼ਿੰਦਾ ਨੇ ਕਿਹਾ ਕਿ ਸ਼ਹਿਰ ਵਾਸੀਆਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਸਮੂਹ ਕੌਸਲਰ ਆਪਣੇ ਆਪਣੇ ਵਾਰਡਾਂ ਵਿਚ ਵਾਰਡ ਵਾਸੀਆਂ ਨਾਲ ਸਿੱਧਾ ਰਾਬਤਾ ਕਾਇਮ ਰੱਖਣ।ਉਹਨਾਂ ਕਿਹਾ ਕਿ ਆ ਰਹੀਆਂ ਵਿਧਾਨ ਸਭਾ ਚੋਯਾ ਨੂੰ ਲੈ ਕੇ ਸਾਨੂੰ ਹੁਣ ਤੋਂ ਹੀ ਕਮਰ ਕੱਸ ਲੈਣੀ ਚਾਹੀਦੀ ਹੈ।ਉਹਨਾਂ ਨੇ ਸਮੂਹ ਕੌਸਲਰਾਂ ਦੀਆਂ ਵਾਰਡਾਂ ਦੇ ਕੰੰਮ ਕਾਜਾਂ ਪ੍ਰਤੀ ਡਿਉਟੀਆਂ ਲਗਾਈਆਂ।ਇਸ ਮੌਕੇ ਤੇ ਸ਼ੀਹਰੀ ਪ੍ਰਧਾਨ ਸ਼੍ਰ.ਅ.ਦਲ ਗੁਰਚਰਨ ਸਿੰਘ ਚੰਨ,ਸੀਨੀਅਰ ਮੀਤ ਪ੍ਰਧਾਨ ਜੁਗਿੰਦਰ ਸਿੰਘ, ਰਣਜੀਤ ਸਿੰਘ ਉਪੱਲ, ਜਸਬੀਰ ਸਿੰਘ ਜੱਸ, ਬੀਬੀ ਬਚਨੀ, ਰਸ਼ਪਾਲ ਸਿੰਘ ਬੇਦੀ, ਅਮਰੀਕ ਸਿੰਘ ਭੁੱਲਰ, ਸ਼ੁਦੇਸ਼ ਕੁਮਾਰੀ, ਰਾਜਪ੍ਰੀਤ ਸਿੰਘ, ਜਗਦੀਪ ਸਿੰਘ ਭਾਟੀਆ (ਸਾਰੇ ਕੌਂਸਲਰ) ਅਤੇ ਰਾਜ ਕੁਮਾਰ ਰਾਜੂ ਪ੍ਰਧਾਨ ਭਗਵਾਨ ਵਾਲਮੀਕਿ ਸੰਗਠਨ ਸ਼੍ਰੋ.ਅ.ਦਲ ਪੱਟੀ ਆਦਿ ਹਾਜਰ ਸਨ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media