Sunday, April 12, 2026

ਬੀ. ਬੀ. ਕੇ. ਡੀ. ਏ ਵੀ ਕਾਲਜ ਵੂਮੈਨ ਨੇ ਜਿੱਤੀ ‘ਜੋਨਲ ਯੂਥ ਫੈਸਟੀਵਲ’ ਏ ਜੋਨ ਦੀ ਓਵਰਆਲ ਚੈਂਪੀਅਨਸ਼ਿਪ ਟਰਾਫ਼ੀ

PPN1510201505

ਅੰਮ੍ਰਿਤਸਰ, 15 ਅਕਤੂਬਰ (ਚਰਨਜੀਤ ਸਿੰਘ ਛੀਨਾ, ਸੁਖਬੀਰ ਖੁਰਮਨੀਆ) – ਬੀ. ਬੀ. ਕੇ. ਡੀ. ਏ. ਵੀ. ਕਾਲਜ ਫ਼ਾਰ ਵੂਮੈਨ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੁਆਰਾ 11 ਤੋਂ 14 ਅਕਤੂਬਰ ਤੱਕ ਆਯੋਜਿਤ ‘ਜੋਨਲ ਯੂਥ ਫੈਸਟੀਵਲ’ ਏ ਜੋਨ ਦੀ ਓਵਰਆਲ ਚੈਂਪੀਅਨਸ਼ਿਪ ਟਰਾਫ਼ੀ ਬਹੁਤ ਵੱਡੇ ਨੰਬਰਾਂ ਦੇ ਅੰਤਰ ਨਾਲ ਆਪਣੇ ਨਾਮ ਕੀਤੀ। ਕਾਲਜ ਦੇ ਵਿਹੜੇ ਵਿੱਚ ਵਿਭਿੰਨ ਵਿਭਾਗਾਂ ਦੇ ਇੰਚਾਰਜ ਅਧਿਆਪਕ ਤੇ ਪ੍ਰਤੀਯੋਗੀਆਂ ਦਾ ਸਵਾਗਤ ਕੀਤਾ ਗਿਆ। ਬੀ. ਬੀ. ਕੇ. ਡੀ. ਏ. ਵੀ. ਕਾਲਜ ਨੇ ਫੈਸਟੀਵਲ ਦੇ 33 ਆਇਟਮਾਂ ਵਿਚੋਂ 29 ਆਈਟਮਾਂ ਵਿੱਚ ਪੁਜ਼ੀਸ਼ਨਾਂ ਹਾਸਿਲ ਕੀਤੀਆਂ।ਜਿਨ੍ਹਾਂ ਵਿੱਚ 17 ਆਇਟਮਾਂ ਪਹਿਲੇ ਸਥਾਨ ਤੇ 6 ਆਇਟਮਾਂ ਦੂਜੇ ਸਥਾਨ ਤੇ ਅਤੇ 6 ਹੀ ਆਇਟਮਾਂ ਤੀਸਰੇ ਸਥਾਨ ਤੇ ਰਹੀਆਂ।ਖਾਲਸਾ ਕਾਲਜ ਦ/ 88 ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 62 ਅੰਕਾਂ ਦੇ ਮੁਕਾਬਲਨ ਬੀ. ਬੀ. ਕੇ. ਡੀ. ਏ. ਵੀ. ਕਾਲਜ ਨੇ 135 ਅੰਕ ਹਾਸਿਲ ਕਰਕੇ ਵੱਡੇ ਪੱਧਰ ਤੇ ਜਿੱਤ ਹਾਸਿਲ ਕੀਤੀ।ਜਿਨ੍ਹਾਂ ਦੇ ਵਿਚੋਂ ਕਾਰਟੂਨਿਗ, ਪੋਸਟਰ ਮੈਕਿੰਗ, ਕੋਲਾਜ, ਕਲੇਅ ਮਾਡਲਿੰਗ, ਫੋਟੋਗ੍ਰਾਫੀ, ਇੰਨਸਟਾਲੇਸ਼ਨ, ਫੁਲਕਾਰੀ, ਇਕਾਂਗੀ, ਮਾਈਮ, ਮਮਿਕਰੀ, ਵਾਦ-ਵਿਵਾਦ, ਫੋਕ ਔਰਕੈਸਟਰਾ, ਲੋਕ ਗੀਤ, ਕਲਾਸਿਕਲ ਡਾਂਸ, ਪੱਛਮੀ ਸੰਗੀਤ ਸੋਲੋ, ਕਿਊਜ ਤੇ ਗਿੱਧਾ ਵਿੱਚ ਪਹਿਲਾ ਸਥਾਨ ਤੇ ਸਮੂਹ ਗਾਇਨ, ਵਾਦ ਗਾਇਨ, ਸਮੂਹ ਨਿਤz, ਕਲਾਸਿਕਲ ਵੋਕਲ, ਸਕਿੱਟ, ਪੱਛਮੀ ਸੰਗੀਤ ਗਰੁੱਪ ਵਿੱਚ ਦੂਸਰਾ ਸਥਾਨ, ਕਵਿਸ਼ਰੀ, ਗਜ਼ਲ, ਕਲਾਸੀਕਲ ਇੰਨਸਟਰੂਮੈਂਟਲ (ਪਰਕਸ਼ਨ), ਕਲਾਸੀਕਲ ਇੰਨਸਟਰੂਮੈਂਟਲ (ਨਾਨ-ਪਰਕਸ਼ਨ), ਪੇਟਿੰਗ ਤੇ ਰੰਗੋਲੀ ਵਿੱਚ ਤੀਸਰਾ ਸਥਾਨ ਹਾਸਿਲ ਕੀਤਾ। ਇਸ ਫੈਸਟੀਵਲ ਵਿੱਚ ਤਾਨੀਆਂ ਨੇ ਉੱਤਮ ਥੀਏਟਰ ਆਰਟਿਸਟ ਵਜੋਂ ਪਹਿਲਾ ਸਥਾਨ ਹਾਸਿਲ ਕੀਤਾ। ਹਰਮਨ ਕੌਰ ਦੂਜੀ ਉੱਤਮ ਆਰਟਿਸਟ ਫੌਕ ਆਰਕੈਸਟਰਾ ਵਿੱਚ ਤੇ ਸਿਮਰਨਜੀਤ ਕੌਰ ਬੈਂਸ ਨੇ ਵੀ ਦੂਜੀ ਉੱਤਮ ਡਾਂਸ (ਗਿੱਧਾ) ਵਜੋਂ ਸਫਲਤਾ ਹਾਸਿਲ ਕੀਤੀ।
ਕਾਲਜ ਪ੍ਰਿੰਸੀਪਲ ਡਾ. (ਸ਼੍ਰੀਮਤੀ) ਨੀਲਮ ਕਾਮਰਾ ਤੇ ਸ਼੍ਰੀਮਤੀ ਆਦਿੱਤੀ ਜੈਨ (ਡੀਨ ਯੂਥ ਵੈਲਫੇਅਰ) ਤੋਂ ਇਲਾਵਾ ਯੂਥ ਕੋ-ਔਰਡੀਨੇਟਰ ਪ੍ਰੋ. ਵਿਕਰਮ ਸ਼ਰਮਾ, ਪ੍ਰੋ. ਪ੍ਰੀਤੀ ਮਹਾਜਨ, ਪ੍ਰੋ. ਮਨਪ੍ਰੀਤ ਕੌਰ ਬੁੱਟਰ ਤੇ ਪ੍ਰੋ. ਅੰਕੁਰ ਸ਼ਰਮਾ ਨੇ ਜੇਤੂ ਵਿਦਿਆਰਥਣਾਂ ਨੇ ਵਧਾਈ ਦਿੱਤੀ।

Check Also

ਚੇਅਰਮੈਨ ਰਿੰਟੂ ਨੇ ਉਤਰੀ ਵਿਧਾਨ ਸਭਾ ਹਲਕੇ ‘ਚ ਵਿਕਾਸ ਕਾਰਜ਼ਾਂ ਦਾ ਕੀਤਾ ਉਦਘਾਟਨ

ਅੰਮ੍ਰਿਤਸਰ, 11 ਅਪ੍ਰੈਲ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕੇ ਅੰਮ੍ਰਿਤਸਰ ਉੱਤਰੀ ਦੇ ਆਮ ਆਦਮੀ ਪਾਰਟੀ …

Leave a Reply