Sunday, April 12, 2026

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਖਿਲਾਫ ਸਿੱਖ ਸੰਗਤਾਂ ਦਿਤਾ ਸਾਂਤਮਈ ਧਰਨਾ

ਸਤਿਨਾਮ ਵਾਹਿਗੁਰੂ ਦਾ ਕੀਤਾ ਗਿਆ ਜਾਪ-ਪੰਥ ਪ੍ਰਸਿਧ ਪ੍ਰਚਾਰਕਾਂ ਵਲੋਂ ਰੂਹਾਨੀ ਦਿਵਾਨ

PPN1510201506

ਸੰਦੌੜ, 15 ਅਕਤੂਬਰ (ਹਰਮਿੰਦਰ ਸਿੰਘ ਭੱਟ) – ਪਿੰਡ ਬਰਗਾੜੀ ਵਿਖੇ ਸਰਬ ਧਰਮਾਂ ਦੇ ਸਾਂਝੀਵਾਲਤਾ ਦੇ ਪ੍ਰਤੀਕ ਧੰਨ ਸਾਹਿਬ ਸ੍ਰੀ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਅਤੇ ਗੁਰੂ ਸਾਹਿਬ ਜੀ ਦੇ ਅੰਗਾਂ ਨੂੰ ਪਾੜ ਕੇ ਗਲੀਆਂ ਨਾਲੀਆਂ ਵਿਚ ਸੁੱਟ ਦਿੱਤੇ ਜਾਣ ਦੇ ਰੋਸ ਅਤੇ ਉਸ ਤੇ ਤੁਰੰਤ ਕੋਈ ਕਾਰਵਾਈ ਨਾ ਕਰਨ ਦੇ ਵਿਰੋਧ ਵੱਜੋ ਸਰਬ ਧਰਮਾਂ ਦੇ ਲੋਕਾਂ ਵੱਲੋਂ ਇਕੱਠੇ ਹੋ ਕੇ ਕੋਟਕਪੂਰਾ ਵਿਖੇ ਇਸ ਅਤਿ ਦੁਖਦਾਈ ਘਟਨਾ ਨੂੰ ਅੰਜਾਮ ਦੇਣ ਵਾਲੇ ਅਨਸਰਾਂ ਨੂੰ ਗ੍ਰਿਫ਼ਤਾਰ ਕਰਨ ਅਤੇ ਤੁਰੰਤ ਕਾਰਵਾਈ ਕਰਨ ਸੰਬੰਧੀ ਸ਼ਾਂਤਮਈ ਧਰਨਾ ਦਿੱਤਾ ਗਿਆ ਸੀ ਅਤੇ ਅੰਮ੍ਰਿਤ ਵੇਲੇ ਪੁਲਿਸ ਪਾਰਟੀ ਦੀ ਭਾਰੀ ਫੋਰਸ ਵੱਲੋਂ ਵੱਖ ਵੱਖ ਤਰੀਕਿਆਂ ਨਾਲ ਕਹਿਰ ਢਾਇਆ ਗਿਆ ਅਤੇ ਗੋਲੀ ਬਾਰੀ ਕੀਤੀ ਗਈ ਜਿਸ ਵਿਚ ਕਈ ਗੁਰੂ ਕੇ ਸਿੰਘ ਸ਼ਹੀਦ ਹੋਏ ਤੇ ਜ਼ਖਮੀ ਹੋ ਗਏ ਇਸ ਦੁਖਦਾਈ ਘਟਨਾ ‘ਤੇ ਵੱਖ ਵੱਖ ਜਥੇਬੰਦੀਆਂ ਵੱਲੋਂ ਦਿਤੇ ਗਏ ਪੰਜਾਬ ਬੰਦ ਦੇ ਸੱਦੇ ਤਹਿਤ ਕਸਬੇ ਸੰਦੌੜ ਵਿਚ ਸੰਪੂਰਨ ਰੂਪ ਵਿਚ ਬੰਦ ਰੱਖਿਆ ਗਿਆ ਅਤੇ ਆਲ਼ੇ ਦੁਆਲੇ ਦੇ ਪਿੰਡਾਂ ਦੀਆਂ ਗੁਰੂ ਸੰਗਤਾਂ ਵੱਲੋਂ ਭਾਰੀ ਇਕੱਠ ਕਰ ਕੇ ਮੇਨ ਚੌਕ ਸੰਦੌੜ ਤੇ ਧਰਨਾ ਦਿੱਤਾ ਗਿਆ।
ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਸਿੱਖ ਕੌਮ ਦੇ ਨਿਧੜਕ ਪ੍ਰਚਾਰਕ ਵੀਰ ਮਨਪ੍ਰੀਤ ਸਿੰਘ ਅਲੀਪੁਰ ਖ਼ਾਲਸਾ ਵਾਲਿਆਂ ਨੇ 2 ਘੰਟੇ ਦੀਵਾਨ ਸਜਾ ਕੇ ਸੰਗਤਾਂ ਨੂੰ ਕਿਹਾ ਕਿ ਇਹ ਘੜੀ ਸਿੱਖ ਕੌਮ ਲਈ ਸਰਕਾਰਾਂ ਦੀ ਮਿਲੀਭੁਗਤ ਦੁਆਰਾ ਬਹੁਤ ਹੀ ਮਾੜੀ ਤਾਂ ਚੱਲ ਹੀ ਰਹੀ ਹੈ ਪਰ ਹੁਣ ਪਰਮਾਰਥਿਕ ਸਰੂਪ ਗੁਰੂ ਸਾਹਿਬ ਤੇ ਹੋਏ ਹਮਲੇ ਉਪਰੰਤ ਉਸ ਦੇ ਦੋਸ਼ੀਆਂ ਤੇ ਕੋਈ ਕਾਰਵਾਈ ਨਾ ਕਰਨ ਦੀ ਥਾਂ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੀਆਂ ਸੰਗਤਾਂ ਤੇ ਗੋਲੀਆਂ ਚਲਾ ਕੇ ਦੁਸ਼ਮਣ ਹੋਣ ਦਾ ਦੋਸ਼ ਸਿੱਧ ਕਰ ਦਿਤਾ ਹੈ।ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵਾਇਸ ਸੂਬਾ ਪ੍ਰਧਾਨ ਹਰਦੇਵ ਸਿੰਘ ਪੱਪੂ ਕਲਿਆਣ ਨੇ ਕਿਹਾ ਕਿ ਇਸ ਸੰਘਰਸ਼ ਵਿਚ ਸ਼ਾਂਤਮਈ ਅਹਿਮ ਭੂਮਿਕਾ ਨਿਭਾਅ ਰਹੇ ਪੰਥ ਪ੍ਰਚਾਰਕ, ਬੁੱਧੀਜੀਵੀ ਵਰਗ ਅਤੇ ਹੋਰ ਨਿਧੜਕ ਨਿਰਦੋਸ਼ ਸਿੱਖ ਕੌਮ ਦੇ ਆਗੂ ਅਤੇ ਨੌਜਵਾਨਾਂ ਨੂੰ ਜਬਰੀ ਪੁਲਿਸ ਦੁਆਰਾ ਚੁੱਕ ਕੇ ਗੁਪਤ ਕਰ ਰੱਖਿਆ ਹੈ, ਉਨ੍ਹਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਅਤੇ ਦਰਜ ਕੀਤੇ ਗਏ ਨਜਾਇਜ਼ ਪਰਚਿਆਂ ਨੂੰ ਰੱਦ ਕੀਤਾ ਜਾਵੇ ਅਤੇ ਗੁਰਸਾਹਿਬ ਦੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੇ ਸਿੱਖ ਕੌਮ ਨੂੰ ਇੰਨਸਾਫ ਦਿਵਾਇਆ ਜਾਵੇ ਤਾਂ ਕਿ ਵਿਗੜ ਰਿਹਾ ਮਾਹੌਲ ਅਮਨ ਅਤੇ ਸ਼ਾਂਤੀ ਵਾਲਾ ਬਣ ਸਕੇ।
ਇਸ ਮੌਕੇ ਭਾਈ ਨਿਗਾਹੀਆ ਸਿੰਘ ਨਿਹੰਗ, ਭਾਈ ਹਿੰਮਤ ਸਿੰਘ ਨਿਹੰਗ, ਭਾਈ ਕਰਨੈਲ ਸਿੰਘ ਨਿਹੰਗ, ਭਾਈ ਗੁਰਦਿਆਲ ਸਿੰਘ ਨਿਹੰਗ, ਭਾਈ ਬਲਵੰਤ ਸਿੰਘ ਨਿਹੰਗ ਸੰਦੌੜ, ਭਾਈ ਰਣਜੀਤ ਸਿੰਘ ਨਿਹੰਗ ਸੰਦੌੜ, ਭਾਈ ਅਜੀਤ ਸਿੰਘ ਨਿਹੰਗ ਸੰਦੌੜ, ਬਾਬਾ ਅਵਤਾਰ ਸਿੰਘ ਪ੍ਰਕਾਸ਼ ਕੁਟੀਆ ਮਹੋਲੀ ਖ਼ੁਰਦ ਵਾਲੇ, ਭਾਈ ਅਵਤਾਰ ਸਿੰਘ ਭੰਮੀਪੂਰਾ ਵਾਲੇ, ਭਾਈ ਅਵਤਾਰ ਸਿੰਘ ਕਲਿਆਣ, ਅਤੇ ਹੋਰ ਪੰਥਕ ਪ੍ਰਚਾਰਕਾਂ ਅਤੇ ਪੰਥ ਹਿਤੈਸ਼ੀਆਂ ਵੱਲੋਂ ਆਪਣੇ ਆਪਣੇ ਵਿਚਾਰਾਂ ਨਾਲ ਸਾਂਝ ਪਾ ਕੇ ਸੰਗਤਾਂ ਨਾਲ ਦੁੱਖ ਸਾਂਝਾਂ ਕੀਤਾ। ਧਰਨੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੂਬਾ ਪ੍ਰਧਾਨ ਹਰਦੇਵ ਸਿੰਘ ਪੱਪੂ ਕਲਿਆਣ, ਗੁਰਮੁਖ ਸਿੰਘ ਫਰਵਾਲੀ, ਭਾਈ ਪਰਮਿੰਦਰ ਸਿੰਘ ਫੌਜੇਵਾਲ, ਪਰਮਜੀਤ ਸਿੰਘ ਬਿਸਨਗੜ੍ਹ, ਬਲਵੀਰ ਸਿੰਘ ਮਹੌਲੀ, ਚੇਅਰਮੈਨ ਮੁਕੰਦ ਸਿੰਘ ਚੀਮਾ, ਗੁਰਜੀਤ ਸਿੰਘ ਕਸਬਾ ਭੁਰਾਲ, ਮਹਿੰਦਰ ਸਿੰਘ ਕਸਬਾ ਭੁਰਾਲ, ਹਰਦੀਪ ਸਿੰਘ ਭੋਲਾ ਮੈਂਬਰ ਪੰਚਾਇਤ, ਸੂਬੇਦਾਰ ਗੁਰਬਖ਼ਸ਼ ਸਿੰਘ ਕਲਿਆਣ, ਭੁਪਿੰਦਰ ਸਿੰਘ ਫਰਵਾਲੀ, ਕੁਲਵਿੰਦਰ ਸਿੰਘ ਝੁਨੇਰ, ਨਿਰਮਲ ਸਿੰਘ ਕਿਸਾਨ ਆਗੂ ਧਲੇਰ ਕਲਾਂ, ਸਾਬਕਾ ਸਰਪੰਚ ਸੁਰਜੀਤ ਸਿੰਘ ਨਥੋਹੇੜੀ, ਚਮਕੌਰ ਸਿੰਘ ਗੁਰਦੁਆਰਾ ਪ੍ਰਧਾਨ ਬਿਸਨਗੜ੍ਹ, ਕੁਲਦੀਪ ਸਿੰਘ ਬਿਸਨਗੜ੍ਹ, ਕੁਲਵੰਤ ਸਿੰਘ ਸ਼ਾਹੀ, ਗੁਰਚਰਨ ਸਿੰਘ ਮਹੋਲੀ, ਬਾਬਾ ਅੰਦਰ ਸਿੰਘ ਸੰਦੌੜ, ਜਸਵੰਤ ਸਿੰਘ ਕਲਿਆਣ, ਨਿਸ਼ਾਨ ਸਿੰਘ ਕਲਿਆਣ ਸਰਪੰਚ, ਜਗਪਾਲ ਸਿੰਘ ਆਹਲੂਵਾਲੀਆਂ, ਲਾਭ ਸਿੰਘ ਜਲਵਾਣਾ ਤੋਂ ਇਲਾਵਾ ਗੁਰਦੁਆਰਾ ਪ੍ਰਬੰਧਿਕ ਕਮੇਟੀਆਂ ਦੇ ਪ੍ਰਧਾਨ ਅਤੇ ਗ੍ਰੰਥੀ ਸਿੰਘ, ਸਮਾਜਿਕ ਸੰਸਥਾਵਾਂ ਅਤੇ ਇਲਾਕੇ ਦੀਆਂ ਸੰਗਤਾਂ ਦਾ ਭਾਰੀ ਇਕੱਠ ਸੀ।

Check Also

ਚੇਅਰਮੈਨ ਰਿੰਟੂ ਨੇ ਉਤਰੀ ਵਿਧਾਨ ਸਭਾ ਹਲਕੇ ‘ਚ ਵਿਕਾਸ ਕਾਰਜ਼ਾਂ ਦਾ ਕੀਤਾ ਉਦਘਾਟਨ

ਅੰਮ੍ਰਿਤਸਰ, 11 ਅਪ੍ਰੈਲ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕੇ ਅੰਮ੍ਰਿਤਸਰ ਉੱਤਰੀ ਦੇ ਆਮ ਆਦਮੀ ਪਾਰਟੀ …

Leave a Reply