Saturday, August 22, 2026

ਪਿੰਡ ਨਾਥ ਪੁਰਾ ਦੇ ਸਿੰਘਾਂ ਦਰਖ਼ਤ ਸੁੱਟ ਕੇ ਮੁਕੰਮਲ ਬੰਦ ਕੀਤੀ ਆਵਾਜਾਈ

ਸੰਦੌੜ/ਨਥਾਣਾ, 15 ਅਕਤੂਬਰ (ਹਰਮਿੰਦਰ ਸਿੰਘ ਭੱਟ)- ਪਿੰਡ ਨਾਥ ਪੁਰਾ ਦੇ ਗ੍ਰੰਥੀ ਅਵਤਾਰ ਸਿੰਘ ਦੇ ਬੇਟੇ ਨੂੰ ਲੱਤਾਂ ਵਿਚ ਲੱਗੀਆਂ ਗੋਲੀਆਂ ਨਾਲ ਜ਼ਖਮੀ ਹਾਲਤ ਵਿਚ ਜਿੱਥੇ ਡੀ.ਐਮ.ਸੀ ਹਸਪਤਾਲ ਲੁਧਿਆਣਾ ਵਿਚ ਦਾਖਲ ਕਰਵਾਇਆ ਗਿਆ, ਉੱਥੇ ਹੀ ਨਗਰ ਦੇ ਸਿੰਘਾਂ ਅਤੇ ਸਹਿਜਧਾਰੀ ਸਿੱਖਾਂ ਦਾ ਖ਼ੂਨ ਖੌਲਣ ਲੱਗਿਆ। ਉਨ੍ਹਾਂ ਨੇ ਜੋਸ਼ ਵਿਚ ਆ ਕਿ ਨਥਾਣਾ ਭਗਤਾ ਮੈਨ ਰੋਡ ਤੇ ਦਰਖ਼ਤ ਸੁੱਟ ਕੇ ਮੁਕੰਮਲ ਆਵਾਜਾਈ ਨੂੰ ਬੰਦ ਰੱਖਿਆ। ਨਥਾਣਾ ਇਲਾਕੇ ਵਿਚ ਭਾਵੇਂ ਪ੍ਰਾਈਵੇਟ ਵਿੱਦਿਅਕ ਅਦਾਰੇ ਬੰਦ ਰਹੇ, ਪਰ ਸਰਕਾਰੀ ਸਕੂਲ ਖੁੱਲ੍ਹੇ ਸਨ। ਇਨ੍ਹਾਂ ਸਕੂਲਾਂ ਵਿਚ ਬੱਚਿਆਂ ਦੀ ਹਾਜ਼ਰੀ ਨਾ-ਮਾਤਰ ਸੀ। ਸਵੇਰ ਸਮੇਂ ਅਧਿਆਪਕ ਸੜਕ ਜਾਮ ਹੋਣ ਤੋਂ ਪਹਿਲਾ ਹੀ ਸਕੂਲਾਂ ਵਿਚ ਪਹੁੰਚ ਗਏ। ਪ੍ਰੰਤੂ ਛੁੱਟੀ ਵਕਤ ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।ਪਿੰਡ ਨਾਥ ਪੁਰਾ ਦੇ ਨੌਜਵਾਨਾਂ ਨੇ ਦੱਸਿਆ ਕਿ ਅਜੀਤ ਸਿੰਘ ਦੇ ਦੋਵੇਂ ਪੱਟਾਂ ਵਿਚ ਗੋਲੀਆਂ ਲੱਗੀਆਂ ਹਨ।ਇਸ ਪਿੰਡ ਦੇ ਜੱਗ ਸਿੰਘ, ਗੁਰਦੇਵ ਸਿੰਘ, ਨਿਰਭੈ ਸਿੰਘ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਕੇ ਥਾਣੇ ਬੰਦ ਕਰ ਦਿੱਤਾ ਸੀ। ਨੌਜਵਾਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਸਮਾਜ ਵਿਰੋਧੀ ਅਨਸਰਾਂ ਨੂੰ ਫੜਨ ਵਿਚ ਜਿਨ੍ਹਾਂ ਚਿਰ ਨਾਕਾਮ ਰਹੇਗੀ, ਉਨ੍ਹਾਂ ਚਿਰ ਸੰਘਰਸ਼ਾਂ ਦਾ ਦੌਰ ਚੱਲਦਾ ਰਹੇਗਾ।

Check Also

ਖ਼ਾਲਸਾ ਕਾਲਜ ਵੱਲੋਂ ਤਿਰੰਗਾ ਰੈਲੀ, ਰਾਸ਼ਟਰੀ ਝੰਡੇ-ਤਿਰੰਗੇ ਦੀ ਮਹੱਤਤਾ ਪ੍ਰਤੀ ਕੀਤਾ ਜਾਗਰੂਕ

ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖ਼ਾਲਸਾ ਕਾਲਜ ਵਿਖੇ ਦੇਸ਼-ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ …

Leave a Reply