Sunday, April 26, 2026

ਆਵਾ ਆਸ਼ਾ ਸਕੂਲ ਦੇ ਸਪੈਸ਼ਲ ਬੱਚਿਆਂ ਨੇ 9 ਗੋਲਡ, ਤਿੰਨ ਸਿਲਵਰ, ਪੰਜ ਕਾਂਸੇ ਦੇ ਮੈਡਲ ਤੇ ਟਰਾਫ਼ੀ ਜਿੱਤੀ

PPN1510201516

ਪਠਾਨਕੋਟ, 15 ਅਕਤੂਬਰ (ਪ.ਪ) – 21 ਸਬ ਏਰੀਆ ਦੇ ਕਮਾਂਡਰ ਬ੍ਰਿਗੇਡੀਅਰ ਏ.ਡੀ.ਐਸ ਔਜਲਾ ਦੀ ਯੋਗ ਅਗਵਾਈ ਵਿੱਚ ਚਲਾਏ ਜਾ ਰਹੇ ਆਵਾ ਆਸ਼ਾ ਸਕੂਲ ਦੇ ਸਪੈਸ਼ਲ ਬੱਚਿਆਂ ਨੇ ਗੁਰੂ ਨਾਨਕ ਦੇਵ ਪਬਲਿਕ ਸਕੂਲ ਸਰਾਭਾ ਨਗਰ ਲੁਧਿਆਣਾ ਵਿਖੇ 9 ਤੋਂ 11 ਅਕਤੂਬਰ ਤੱਕ ਹੋਈਆਂ 18ਵੀਆਂ ਪੰਜਾਬ ਰਾਜ ਸਪੈਸ਼ਲ ਓਲੰਪਿਕਸ ਖੇਡਾਂ ਵਿੱਚ 9 ਗੋਲਡ, ਤਿੰਨ ਸਿਲਵਰ, ਪੰਜ ਕਾਂਸੇ ਦੇ ਮੈਡਲ ਅਤੇ ਟਰਾਫ਼ੀ ਪ੍ਰਾਪਤ ਕੀਤੀ ਹੈ। ਇਹ ਜਾਣਕਾਰੀ ਕਰਨਲ ਜੈਦੇਵ ਸਿੰਘ ਰਾਠੌਰ ਕਮਾਂਡਰ 9ਐਫ.ਓ.ਡੀ. ਨੇ ਅੱਜ ਜੇਤੂ ਬੱਚਿਆਂ ਨੂੰ ਅਸ਼ੀਰਵਾਦ ਦਿੰਦਿਆ ਦਿੱਤੀ।
ਕਰਨਲ ਰਾਠੌਰ ਨੇ ਦੱਸਿਆ ਕਿ ਪੰਜਾਬ ਸਟੇਟ ਸਪੈਸ਼ਲ ਓਲੰਪਿਕਸ ਖੇਡਾਂ ਵਿੱਚ 32 ਸਕੂਲਾਂ ਦੇ 450 ਸਪੈਸ਼ਲ ਬੱਚਿਆਂ ਨੇ ਸ਼ਾਟ ਫੁਟ, ਐਥਲੈਟਿਕਸ 50 ਤੋਂ 200 ਮੀਟਰ, ਸਾਫ਼ਟ ਬਾਲ ਥ੍ਰੋਹ, ਬੈਡਮਿਨਟਨ, ਰਨਿੰਗ ਲੋਗ ਜੰਪ ਅਤੇ ਸਟੈਂਡਿੰਗ ਲੋਗ ਜੰਪ ਦੇ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਕਮਾਂਡਰ ਬ੍ਰਿਗੇਡੀਅਰ ਏ.ਡੀ.ਐਸ ਔਜਲਾ ਦੀ ਅਗਵਾਈ ਵਿੱਚ ਆਵਾ ਆਸ਼ਾ ਸਕੂਲ ਪਠਾਨਕੋਟ ਦੇ 9 ਬੱਚਿਆਂ ਨੇ ਹਿੱਸਾ ਲਿਆ। ਉਨ੍ਹਾਂ ਦੱਸਿਆ ਕਿ ਇਸ ਸਕੂਲ ਵਿੱਚ ਕੁੱਲ 55 ਸਪੈਸ਼ਲ (ਮੰਦ ਬੁੱਧੀ, ਗੁੰਗੇ ਬੋਲੇ ਆਦਿ) ਬੱਚੇ ਪੜ੍ਹ ਰਹੇ ਹਨ ਅਤੇ ਇਹ ਬੱਚੇ ਸਮਾਜ ਦਾ ਅਹਿਮ ਅੰਗ ਹਨ। ਇਸ ਕਰਕੇ ਇੰਨ੍ਹਾਂ ਨੂੰ ਪਿਆਰ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਦੱਸਿਆ ਕਿ ਜੋ ਸਪੈਸ਼ਲ ਬੱਚੇ ਖੇਡਾਂ ਵਿੱਚ ਭਾਗ ਲੈ ਕੇ ਟਰਾਫੀ ਜਿੱਤ ਕੇ ਲਿਆਏ ਹਨ, ਉਨ੍ਹਾਂ ਤੋਂ ਹੋਰ ਬੱਚਿਆਂ ਨੂੰ ਵੀ ਪ੍ਰੇਰਨਾ ਮਿਲੇਗੀ।ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਇਸ ਸਕੂਲ ਦੇ ਬੱਚੇ ਕੌਮੀ ਖੇਡ ਮੁਕਾਬਲਿਆਂ ਵਿੱਚ ਹਿੱਸਾ ਲੈ ਚੁੱਕੇ ਹਨ।ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਸ਼ੁਸ਼ੀਲਾ ਜਸਰੋਟੀਆ ਨੇ ਸਕੂਲ ਦੇ ਬੱਚਿਆਂ ਵੱਲੋਂ ਕੀਤੀਆਂ ਗਈਆਂ ਪ੍ਰਾਪਤੀਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।

Check Also

ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …

Leave a Reply