Sunday, April 26, 2026

ਬਾਬਾ ਅਵਤਾਰ ਸਿੰਘ ਘਰਿਆਲਾ ਤੇ ਸੁਖਵਿੰਦਰ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ ਵੱਲੋਂ ਆਪਣੇ ਅਹੁੱਦਿਆਂ ਤੋਂ ਅਸਤੀਫਾ

PPN1510201515

ਪੱਟੀ, 15 ਅਕਤੂਬਰ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿੱਲੋ) – ਸ਼੍ਰੀ ਗੁਰੂੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਅਤੇ ਕੋਟਕਪੂਰਾ ਚੌਕ ਵਿੱਚ ਪੁਲਿਸ ਪ੍ਰਸ਼ਾਸ਼ਨ ਵੱਲੋਂ ਸ਼ਾਤਮਈ ਧਰਨਾ ਦੇ ਰਹੇ ਸਿੱਖਾ ਤੇ ਕੀਤੇ ਗਏ ਅੱਤਿਆਚਾਰ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਰ ਸਮੇਤ ਸਮੇਤ ਬਾਕੀ ਤਖ਼ਤਾ ਤੇ ਜਥੇਦਾਰ ਵੱਲੋਂ ਡੇਰਾ ਸਰਸਾ ਦੇ ਮੁਖੀ ਰਾਹ ਰਹੀਮ ਨੂੰ ਬਿਨਾ ਸਰਤ ਦਿੱਤੇ ਗਏ ਮੁਆਫੀ ਨਾਮੇ ਦੇ ਵਿਰੋਧ ਵਿੱਚ ਅੱਜ ਹਲਕੇ ਵਲਟੋਹਾ ਤੋ ਬਣੇ ਐਸਜੀਪੀਸੀ ਮੈਬਰ ਜਥੇਦਾਰ ਅਵਤਾਰ ਸਿੰਘ ਘਰਿਆਲਾ ਵੱਲੋਂ ਸਿੰਧ ਸੰਗਤਾਂ ਦੀ ਹਾਜ਼ਰੀ ਵਿੱਚ ਆਪਣੇ ਆਹਦੇ ਤੋ ਅਸਤੀਫਾ ਦੇ ਦਿੱਤਾ।

ਜਥੇਦਾਰ ਵੱਲੋਂ ਸਿਧਾਤਾਂ ਉਲਟ ਸਿਰਸੇ ਵਾਲੇ ਨੂੰ ਦਿੱਤੀ ਗਈ ਮੁਆਫੀ – ਬਾਬਾ ਅਵਤਾਰ ਸਿੰਘ

ਇਸ ਮੌਕੇ ਬਾਬਾ ਅਵਤਾਰ ਸਿੰਘ ਨੇ ਦੱਸਿਆ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਸਿੱਖ ਕੌਮ ਦੇ ਵਿਸ਼ਵਾਸ ਦਾ ਕਤਲ ਕਰਦਿਆ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਿਧਾਤਾਂ ਉਲਟ ਸਿਰਸੇ ਵਾਲੇ ਨੂੰ ਮੁਆਫੀ ਨਾਮਾ ਦਿੱਤਾ ਗਿਆ ਹੈ। ਅੱਜ ਸ਼ਰਾਰਤੀ ਅਨਸਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਘੋਰ ਨਿਰਾਦਰ ਕਰ ਰਹੇ ਹਨ ਪਰ ਪੰਥਕ ਸਰਕਾਰ ਅਤੇ ਪੁਲਿਸ ਪ੍ਰਾਸਸਨ ਮੂਕ ਦਰਸ਼ਕ ਬਣਕੇ ਤਮਾਸ਼ਾ ਵੇਖ ਰਹੇ ਹਨ। ਬਾਬਾ ਅਵਤਾਰ ਸਿੰਘ ਨੇ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ ਬਰਦਾਸ਼ਤ ਤੋ ਬਾਹਰ ਹੈ ਅਤੇ ਸਿੱਖ ਸੰਗਤ ਦੇ ਹਰੇਕ ਸੰਘਰਸ਼ ਵਿੱਚ ਵੱਧਚੜ੍ਹ ਕੇ ਸਾਥ ਦਿੱਤਾ ਜਾਵੇਗਾ। ਅੱਜ ਮੈਂ ਆਪਣੀ ਜ਼ਮੀਰ ਦੀ ਅਵਾਜ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰੀ ਤੋ ਅਸਤੀਫਾ ਦੇ ਰਿਹਾ ਹਾ ਜਿਸਦੀ ਪ੍ਰਵਾਨਗੀ ਲਈ ਅੰਮ੍ਰਿਤਸਰ ਦੇ ਦਫਤਰ ਨੂੰ ਵੀ ਕਾਪੀ ਭੇਜ ਦਿੱਤੀ ਗਈ ।ਇਸੇ ਤਰ੍ਹਾਂ ਅੱਜ ਵਿਧਾਨ ਸਭਾ ਹਲਕਾ ਪੱਟੀ ਤੋ ਐਸਜੀਪੀਸੀ ਅਤੇ ਐਗਜੈਕਟਿਵ ਮੈਂਬਰ ਸੁਖਵਿੰਦਰ ਸਿੰਘ ਸਿਧੂ ਅਤੇ ਸਾਧੂ ਸਿੰਘ ਚੰਬਲ ਪ੍ਰਧਾਨ ਲੋਕਲ ਗੁਰਦੁਆਾ ਕਮੇਟੀ ਚੰਬਲ ਵੱਲੋਂ ਆਪਣੇ ਆਹਦਿਆਂ ਤੋ ਅਸਤੀਫਾ ਦੇਣ ਦਾ ਐਲਾਨ ਕੀਤਾ ਗਿਆ।ਇਸ ਮੌਕੇ ਉਨ੍ਹਾਂ ਕਿਹਾ ਅੱਜ ਜਿਸ ਤਰ੍ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਰਾਦਰ ਹੋ ਰਿਹਾ ਹੇ ਉਸ ਤਰ੍ਹਾਂ ਘੱਟ ਗਿਣਤੀ ਸਿੱਖ ਵੀ ਸੁਰੱਖਿਅਤ ਨਹੀ ਹਨ।ਸਰਕਾਰ ਵੱਲੋਂ ਜਾਣਬੁੱਝ ਕੇ ਲੋਕਾ ਦਾ ਧਿਆਨ ਸਰਸੇ ਵਾਲੇ ਦੀ ਮੁਆਫੀ ਤੋ ਹਟਾਉਣ ਲਈ ਇਹ ਕਾਰਾ ਕੀਤਾ ਗਿਆ ਹੈ। ਜੋ ਅਤਿ ਨਿੰਦਣਯੋਗ ਹੈ।

Check Also

ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …

Leave a Reply