Sunday, April 26, 2026

ਪੰਥਕ ਜਥੇਬੰਦੀਆਂ ਵੱਲੋਂ ਪੰਜਾਬ ਬੰਦ ਦੇ ਸੱਦੇ ਤੇ ਅੱਜ ਸਮਰਾਲਾ ਸ਼ਹਿਰ ਸਾਰਾ ਦਿਨ ਬੰਦ ਰਿਹਾ

ਖੰਨਾ-ਮਾਛੀਵਾੜਾ ਰੋਡ ਕਰੀਬ 4 ਘੰਟੇ ਲਗਾਤਾਰ ਜਾਮ ਰਿਹਾ

PPN1510201518

ਸਮਰਾਲਾ 15 ਅਕਤੂਬਰ (ਪ. ਪ) – ਸੌਦਾ ਸਾਧ ਨੂੰ ਬਿਨ ਮੰਗੇ ਦਿੱਤੀ ਮੁਆਫੀ ਦੇ ਕਾਰਨ ਸੌਦਾ ਸਾਧ ਦੇ ਚੇਲਿਆਂ ਵੱਲੋਂ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ ਪਾੜ ਕੇ ਬੇਅਦਬੀ ਕਰਨ ਅਤੇ ਬੇਅਦਬੀ ਕਰਨ ਵਾਲੇ ਨੂੰ ਗ੍ਰਿਫਤਾਰ ਨਾ ਕਰਨ ਤੇ ਪੁਲਿਸ ਦੀ ਨਲਾਇਕੀ ਕਾਰਨ ਜਾਂ ਪੁਲਿਸ ਨੇ ਸਰਕਾਰੀ ਦਬਾਅ ਕਾਰਨ ਮੁਲਜ਼ਮਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਸੀ। ਇਸ ਰੋਸ ਵਿਚ ਕੱਲ ਜੋ ਬਹਿਬਲ ਕਲਾਂ (ਕੋਟਕਪੂਰਾ) ਵਿਖੇ ਸ਼ਾਂਤਮਈ ਧਾਰਨਾ ਦੇ ਰਹੀਆਂ ਸਮੂਹ ਜਥੇਬੰਦੀਆਂ ਉਪਰ ਜੋ ਤਸ਼ੱਦਦ ਕੀਤਾ ਅਤੇ ਦੋ ਸਿੰਘ ਗੁਰਜੀਤ ਸਿੰਘ ਤੇ ਕਿਸ਼ਨ ਸਿੰਘ ਪੁਲਸ ਵੱਲੋਂ ਅੰਨੇਵਾਹ ਚਲਾਈ ਗੋਲੀ ਦਾ ਸ਼ਿਕਾਰ ਹੋ ਕੇ ਸ਼ਹੀਦ ਹੋਏ ਅਤੇ ਸੈਂਕੜੇ ਸਿੰਘ ਜ਼ਖਮੀ ਹੋਏ, ਦੇ ਸਬੰਧ ਵਿੱਚ ਅੱਜ ਪੰਜਾਬ ਬੰਦ ਦੇ ਦਿਤੇ ਸੱਦੇ ਦੇ ਮੱਦੇਨਜ਼ਰ ਅੱਜ ਸਮਰਾਲਾ ਵਿਖੇ ਸਮੂਹ ਜਥੇਬੰਦੀਆਂ ਜਿਨ੍ਹਾਂ ਵਿਚ ਸ੍ਰੋਮਣੀ ਅਕਾਲੀ ਦਲ (ਅ), ਦਮਦਮੀ ਟਕਸਾਲ ਅਜਨਾਲਾ, ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਅਤੇ ਏਕਨੂਰ ਖਾਲਸਾ ਫੌਜ ਸ੍ਰੀ ਨਿਰਵੈਰ ਖਾਲਸਾ ਅਤੇ ਹੋਰ ਵੀ ਸਮੂਹ ਗ੍ਰੰਥੀ ਸਭਾਵਾਂ ਅਤੇ ਜਾਗਦੀ ਜ਼ਮੀਰ ਵਾਲੇ ਸਿੰਘਾਂ ਨੇ ਅੱਜ ਸਮਰਾਲਾ ਵਿਖੇ ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਚੰਡੀਗੜ ਰੋਡ ਵਿਖੇ ਇੱਕਠੇ ਹੋ ਕੇ ਕੁਝ ਸਿੰਘਾਂ ਦੀ ਡਿਊਟੀ ਜੋ ਦੁਕਾਨਾਂ ਖੁੱਲੀਆਂ ਸਨ ਉਨ੍ਹਾਂ ਨੂੰ ਬੰਦ ਦੀ ਬੇਨਤੀ ਕਰਨ ਵਾਸਤੇ ਭੇਜਿਆ ਅਤੇ ਬਾਕੀ ਸਿੰਘਾਂ ਦਾ ਜੋ ਪ੍ਰੋਗਰਾਮ ਸੀ ਕਿ ਇਸ ਗੁਰਦੁਆਰਾ ਸਾਹਿਬ ਤੋਂ ਚੱਲ ਕੇ ਰੋਸ ਮਾਰਚ ਕਰਦੇ ਹੋਏ ਐਸ.ਡੀ. ਐਮ ਦਫਤਰ ਸਮਰਾਲਾ ਵਿਖੇ ਪਹੁੰਚ ਕੇ ਮੈਮੋਰੰਡਮ ਦੇਣ ਦਾ ਸੀ, ਪ੍ਰੰਤੂ ਉਨ੍ਹੀ ਦੇਰ ਨੂੰ ਕੁੱਝ ਸਿੰਘਾਂ ਨੇ ਆ ਕੇ ਦੱਸਿਆ ਕੇ ਸੌਦਾ ਸਾਧ ਦੇ ਚੇਲਿਆਂ ਵੱਲੋਂ ਦੁਕਾਨ ਖੋਲ ਕੇ ਉਚੀ ਅਵਾਜ਼ ਵਿਚ ਡੈਕ ਲਗਾ ਕੇ ਸੌਦਾ ਸਾਧ ਦੀ ਕੂੜ ਚਰਚਾ ਲਾਈ ਹੋਈ ਸੀ।ਸਿੰਘਾਂ ਨੇ ਜਾ ਕੇ ਦੁਕਾਨ ਬੰਦ ਕਰਨ ਦੀ ਬੇਨਤੀ ਕੀਤੀ, ਪਰ ਸੌਦਾ ਸਾਧ ਦੇ ਚੇਲਿਆਂ ਵੱਲੋਂ ਜੋ ਕਿ ਪਹਿਲਾਂ ਹੀ ਤਿਆਰੀ ਵਿਚ ਬੈਠੇ ਸਨ ਸਿੰਘਾਂ ਉਪਰ ਕੋਠੇ ਉਪਰੋ ਇੱਟਾਂ ਰੋੜੇ ਮਾਰਨੇ ਸ਼ੁਰੂ ਕਰ ਦਿੱਤੇ। ਜਿਸ ਵਿਚ ਦੋ ਸਿੰਘ ਹਰਦੀਪ ਸਿੰਘ ਬਾਲਿਉਂ ਅਤੇ ਜਸਪ੍ਰੀਤ ਸਿੰਘ ਬਾਲਿਉਂ ਦੇ ਸਿਰ ਵਿਚ ਸੱਟ ਲੱਗਣ ਕਾਰਨ ਗੰਭੀਰ ਜ਼ਖਮੀ ਹੋ ਗਏ ਉਨ੍ਹਾਂ ਨੂੰ ਸਿਵਲ ਹਸਪਤਾਲ ਸਮਰਾਲਾ ਵਿਖੇ ਭਰਤੀ ਕਰਵਾਇਆ ਗਿਆ ਤਾਂ ਫਿਰ ਗੁੱਸੇ ਵਿਚ ਆ ਕੇ ਸਮੂਹ ਜਥੇਬੰਦੀਆਂ ਨੇ ਖੰਨਾ ਰੋਡ ਤੇ ਜਿਥੇ ਵਾਕਿਆ ਹੋਇਆ ਸੀ, ਉਥੇ ਹੀ ਧਰਨਾ ਲਾ ਦਿੱਤਾ ਤਾਂ ਕਿ ਇਨਸਾਫ ਲਿਆ ਜਾ ਸਕੇ ਕਿਉਂਕਿ ਪੁਲਸ ਉਲਟਾ ਸਿੰਘਾਂ ਉਪਰ ਹੀ ਕੇਸ ਪਾਉਣ ਲਈ ਕਹਿ ਰਹੀ ਸੀ।ਇਸ ਧਰਨੇ ਵਿੱਚ ਸਮਰਾਲਾ ਹਲਕੇ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਸਰਬੰਸ ਸਿੰਘ ਮਾਣਕੀ ਵੀ ਪੁੱਜੇ, ਪ੍ਰੰਤੂ ਉਨ੍ਹਾਂ ਨੂੰ ਸਿੰਘਾਂ ਨੇ ਪਹਿਲਾਂ ਸ਼੍ਰੋਮਣੀ ਕਮੇਟੀ ਤੋਂ ਅਸਤੀਫਾ ਦੇਣ ਲਈ ਕਿਹਾ।ਇਸ ਸਬੰਧੀ ਉਨ੍ਹਾਂ ਨੇ ਕਿਹਾ ਕਿ ਕੱਲ ਨੂੰ ਮੇਰੇ ਵੱਲੋਂ ਕੱਲ ਦੁਪਹਿਰ 12 ਵਜੇ ਤੱਕ ਪ੍ਰੈੱਸ ਕਾਨਫਰੰਸ ਕਰਕੇ ਸਾਰੀ ਸਥਿਤੀ ਸਾਫ ਕਰ ਦਿੱਤੀ ਜਾਵੇਗੀ।
ਕਾਫੀ ਜੱਦੋ ਜਾਹਿਦ ਤੋਂ ਬਾਅਦ ਤਕਰੀਬਨ ਤਿੰਨ ਵਜੇ ਦੇ ਕਰੀਬ ਐਸ. ਐਚ. ਓ ਥਾਣਾ ਸਮਰਾਲਾ ਤੇ ਡੀ.ਐਸ.ਪੀ ਸਮਰਾਲਾ ਅਤੇ ਐਸ.ਐਸ.ਪੀ ਪੁਸਿ ਜ਼ਿਲ੍ਹਾ ਖੰਨਾ ਅਤੇ ਐਸ.ਡੀ.ਐਮ ਸਮਰਾਲਾ ਨੇ ਮੌਕੇ ਤੇ ਜਾ ਕੇ ਵਿਸ਼ਵਾਸ਼ ਦੁਆਇਆ ਕੇ ਕਿਸੇ ਵੀ ਸਿੰਘ ਤੇ ਪਰਚਾ ਨਹੀਂ ਹੋਵੇਗਾ ਅਤੇ ਸੌਦੇ ਸਾਧ ਦੇ ਚੇਲਿਆਂ ਵੱਲੋਂ ਵੀ ਮੁਆਫੀ ਮੰਗਣ ਦਾ ਭਰੋਸਾ ਦਿੱਤਾ ਅਤੇ ਨਾਲ ਹੀ ਐਸ.ਡੀ. ਐਮ ਸਮਰਾਲਾ ਵੱਲੋਂ ਸਮੂਹ ਜਥੇਬੰਦੀਆਂ ਵੱਲੋਂ ਦਿੱਤਾ ਗਿਆ ਮੈਮੋਰੰਡਮ ਪ੍ਰਾਪਤ ਕਰਕੇ ਮਾਨਯੋਗ ਰਾਜਪਾਲ ਸਾਹਿਬ ਪੰਜਾਬ ਸਰਕਾਰ ਨੂੰ ਭੇਜਣ ਦਾ ਭਰੋਸਾ ਦਿੱਤਾ ਗਿਆ ਤੇ ਸਮੂਹ ਜਥੇਬੰਦੀਆਂ ਵੱਲੋਂ ਧਰਨਾ ਸਮਾਪਤ ਕਰਕੇ ਹਸਪਤਾਲ ਪਹੁੰਚ ਕੇ ਜ਼ਖਮੀ ਸਿੰਘਾਂ ਦੀ ਖਬਰਸਾਰ ਲਈ ਅਤੇ ਹਰ ਤਰ੍ਹਾਂ ਉਨਾਂ ਦੇ ਨਾਲ ਖੜ੍ਹਣ ਦਾ ਭਰੋਸਾ ਦਿੱਤਾ।
ਅੱਜ ਦੇ ਇਸ ਧਰਨੇ ਵਿਚ ਸਰਬਜੀਤ ਸਿੰਘ ਖੱਟਰਾਂ ਸਰਕਲ ਪ੍ਰਧਾਨ ਸ੍ਰੋਮਣੀ ਅਕਾਲੀ ਦਲ (ਅ) ਸਮਰਾਲਾ, ਡਾ. ਮਹਾਂ ਸਿੰਘ ਭੁਮੱਦੀ ਸਰਕਲ ਪ੍ਰਧਾਨ ਖੰਨਾ, ਭਾਈ ਜਸਪਾਲ ਸਿੰਘ ਦਮਦਮੀ ਟਕਸਾਲ ਅਜਨਾਲਾ, ਪ੍ਰਸੋਤਮ ਸਿੰਘ ਢੀਂਡਸਾ ਸਕੱਤਰ ਬੀ.ਐਸ.ਪੀ ਹਲਕਾ ਸਮਰਾਲਾ, ਸਿਕੰਦਰ ਸਿੰਘ ਭਗਵਾਨਪੁਰਾ, ਭਾਈ ਮਨਦੀਪ ਸਿੰਘ ਕੁੱਬੇ, ਸਿੰਗਾਰਾ ਸਿੰਘ ਬਡਲਾ, ਸੁਖਦੇਵ ਸਿੰਘ ਬਗਲੀ ਏਕਨੂਰ ਖਾਲਸਾ ਫੌਜ, ਅਜਵੰਤ ਸਿੰਘ ਸਮਰਾਲਾ, ਰਾਜਵੀਰ ਸਿੰਘ ਤੱਖਰਾਂ, ਮਨਪ੍ਰੀਤ ਸਿੰਘ ਬੌਦਲੀ, ਹਰਮਨ ਸਿੰਘ ਖਾਲਸਾ, ਮੇਜਰ ਸਿੰਘ ਭੁਮੱਦੀ, ਅਮਰਜੀਤ ਸਿੰੰਘ ਬਾਲਿਉਂ, ਪ੍ਰੀਤਮ ਸਿੰਘ ਮਾਨਗੜ੍ਹ, ਬਲਜਿੰਦਰ ਸਿੰਘ ਪਾਂਗਲੀਆਂ, ਪ੍ਰਿਤਪਾਲ ਸਿੰਘ, ਜਗਪਾਲ ਸਿੰਘ, ਪਰਮਜੀਤ ਸਿੰਘ, ਸਮੁੰਦਰ ਦਾਸ, ਜਗਰੂਪ ਸਿੰਘ, ਹਰਵਿੰਦਰ ਸਿੰਘ ਚੜੀ, ਜਤਿੰਦਰ ਸਿੰਘ, ਹਰਜੋਤ ਸਿੰੰਘ, ਗੁਰਪ੍ਰੀਤ ਸਿੰਘ, ਅਵਤਾਰ ਸਿੰਘ ਗਹਿਲਵਾਲੇ, ਸੰਤੋਖ ਸਿੰਘ ਸਮਰਾਲਾ ਆਦਿ ਤੋਂ ਇਲਾਵਾ ਸਮਰਾਲਾ ਇਲਾਕੇ ਦੀਆਂ ਸਿੱਖ ਜਥੇਬੰਦੀਆਂ ਦੇ ਆਗੂਆਂ ਅਤੇ ਸਾਧ ਸੰਗਤ ਨੇ ਭਾਗ ਲਿਆ।

Check Also

ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …

Leave a Reply