
ਅੰਮ੍ਰਿਤਸਰ, 15 ਅਕਤੂਬਰ (ਜਗਦੀਪ ਸਿੰਘ ਸੱਗੂ) – ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਅੰਮ੍ਰਿਤਸਰ ਵਿਖੇ ਸ੍ਰੀ ਗੁਰੂ ਰਾਮਦਾਸ ਅਵਤਾਰ ਪੁਰਬ ਕਮੇਟੀ ਵੱਲੋਂ ਅੰਮ੍ਰਿਤਸਰ ਦੀ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਬਾਨੀ ਸ੍ਰੀ ਗੁਰੂ ਰਾਮ ਦਾਸ ਜੀ ਦੇ ੪੭੯ਵੇਂ ਅਵਤਾਰ ਪੁਰਬ ਦੇ ਸੰਬੰਧ ਵਿੱਚ ਕਰਵਾਏ ਜਾ ਰਹੇ ਅੰਤਰ ਸਕੂਲ ਮੁਕਾਬਲਿਆਂ ਦੀ ਲੜੀ ਵਿੱਚੋਂ ਭਾਸ਼ਣ ਮੁਕਾਬਲਾ ਕਰਵਾਇਆ ਗਿਆ । ਸz. ਹਰਮਿੰਦਰ ਸਿੰਘ ਜੀ ਫਰੀਡਮ ਮੈਂਬਰ ਇੰਚਾਰਜ ਸਕੂਲ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ ਅਤੇ ਉਨ੍ਹਾਂ ਆਏ ਹੋਏ ਮਹਿਮਾਨਾਂ ਨੂੰ ‘ਜੀ ਆਇਆਂ’ ਆਖਿਆ।ਸਰਬ ਸ੍ਰੀ ਪਿ੍ਰੰਸੀਪਲ ਜੇ. ਐਸ. ਨਾਗਪਾਲ ਤੇ ਡਾ: ਅਵਤਾਰ ਸਿੰਘ ਨੇ ਜੱਜਾਂ ਦੀ ਭੂਮਿਕਾ ਨਿਭਾਈ । ਮੁਕਾਬਲੇ ਵਿੱਚ ੧੮ ਸਕੂਲਾਂ ਤੋਂ ੩੫ ਵਿਦਿਆਰਥੀਆਂ ਨੇ ਭਾਗ ਲਿਆ। ਮੁਕਾਬਲੇ ਦੇ ਕਨਵੀਨਰ ਦੀ ਡਿਊਟੀ ਸ. ਦਰਸ਼ਨ ਸਿੰਘ ਅਤੇ ਸz. ਸੁਰਜੀਤ ਸਿੰਘ ਨਿਭਾਈ ਜਦਕਿ ਸz. ਨਰਿੰਦਰ ਸਿੰਘ ਵੱਲੋਂ ਇਨਾਮਾਂ ਦੀ ਸੇਵਾ ਕੀਤੀ । ਇਸ ਮੌਕੇ ਕਮੇਟੀ ਦੇ ਮੈਂਬਰ ਸਾਹਿਬਾਨ ਨੇ ਜੀ. ਟੀ. ਰੋਡ ਸਕੂਲ ਦੇ ਮੈਂਬਰ ਇੰਚਾਰਜ ਸz. ਹਰਮਿੰਦਰ ਸਿੰਘ ਅਤੇ ਪਿ੍ਰੰਸੀਪਲ ਡਾ: ਧਰਮਵੀਰ ਸਿੰਘ ਜੀ ਦਾ ਮੁਕਾਬਲੇ ਦੇ ਆਯੋਜਨ ਵਿੱਚ ਸਹਿਯੋਗ ਦੇਣ ਲਈ ਧੰਨਵਾਦ ਕੀਤਾ । ਮੁਕਾਬਲੇ ਵਿੱਚ ਬੀਬੀ ਕੌਲਾਂ ਪਬਲਿਕ ਸਕੂਲ ਟਾਹਲਾ ਸਾਹਿਬ ਅੰਮ੍ਰਿਤਸਰ ਦੀ ਟੀਮ ਪਹਿਲੇ ਨੰਬਰ ਤੇ ਰਹੀ ਜਦਕਿ ਖਾਲਸਾ ਕਾਲਜ ਸੀ: ਸੈ: ਸਕੂਲ ਅੰਮ੍ਰਿਤਸਰ ਦੀ ਟੀਮ ਰਨਰੁਅਪ ਰਹੀ ।ਸ੍ਰੀ ਗੁਰੂ ਰਾਮਦਾਸ ਸ.ਸ. ਸਕੂਲ ਛੱਤੀ ਖੂਹੀ ਦੀ ਮਨਜੋਤ ਕੌਰ ਨੇ ਪਹਿਲਾ, ਖਾਲਸਾ ਕਾਲਜ ਗਰਲਜ ਸੀ. ਸੈ. ਸਕੂਲ ਦੀ ਅੰਕੁਸ਼ਦੀਪ ਕੌਰ ਨੇ ਦੂਜਾ ਅਤੇ ਬੀਬੀ ਕੌਲਾਂ ਜੀ ਪਬਲਿਕ ਸਕੂਲ ਟਾਹਲਾ ਸਾਹਿਬ ਦੀ ਹਰਮਨਪ੍ਰੀਤ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ ਜਦਕਿ ਗੁਰੂ ਨਾਨਕ ਨੈਸ਼ਨਲ ਸੀ. ਸੈ. ਸਕੂਲ ਅਲੀਵਾਲ ਦੀ ਨਵਪ੍ਰੀਤ ਕੌਰ ਅਤੇ ਜਗਤਜੋਤੀ ਸੀ: ਸੈ: ਸਕੂਲ ਰਾਣੀ ਕਾ ਬਾਗ ਦੀ ਰਮਨਦੀਪ ਕੌਰ ਨੂੰ ਹੌਸਲਾ ਅਪਜਾਈ ਇਨਾਮ ਮਿਲਿਆ । ਮੁਕਾਬਲੇ ਵਿੱਚ ਸ਼ਾਮਲ ਸਭ ਵਿਦਿਆਰਥੀਆਂ ਨੂੰ ਸਰਟੀਫਿਕੇਟ ਦਿੱਤੇ ਗਏ ਅਤੇ ਸੰਬੰਧਤ ਸੰਸਥਾ ਵੱਲੋਂ ਚਾਹੁਪਾਣੀ ਦੀ ਸੇਵਾ ਕੀਤੀ ਗਈ ।ਇਸ ਮੌਕੇ ਗਿਆਨੀ ਚਰਨ ਸਿੰਘ, ਸ. ਦਰਸ਼ਨ ਸਿੰਘ, ਸ. ਸੁਰਜੀਤ ਸਿੰਘ, ਸ. ਜਸਵੰਤ ਸਿੰਘ, ਸ. ਗੁਰਬਖਸ਼ ਸਿੰਘ ਬੱਗਾ ਆਦਿ ਪਤਵੰਤੇ ਸੱਜਣ ਹਾਜ਼ਰ ਸਨ ।
Punjab Post Daily Online Newspaper & Print Media