
ਬਟਾਲਾ, 16 ਅਕਤੂਬਰ (ਨਰਿੰਦਰ ਬਰਨਾਲ) – ਜਿਲਾ ਸਿੱਖਿਆ ਅਫਸਰ ਸੀਨੀਅਰ ਸੈਕੰਡਰੀ ਸ.ਅਮਰਦੀਪ ਸਿੰਘ ਸੈਣੀ ਦੇ ਨਿਰਦੇਸ਼ਾਂ ਅਨੁਸਾਰ ਜਿਲਾ ਪੱਧਰੀ ਅੰਡਰ 17 ਅਤੇ 19 ਲੜਕੀਆਂ ਦੇ ਰੱਸਾ ਕੱਸੀ ਮੁਕਾਬਲੇ ਸ.ਸ.ਸ. ਧੁੱਪਸੜੀ ਵਿਖੇ ਪ੍ਰਿੰਸੀਪਲ ਸ.ਹਰਦੀਪ ਸਿੰਘ ਚਾਹਲ ਦੀ ਯੋਗ ਅਗਵਾਈ ਹੇਠ ਲੈਕ: ਕਾਹਨ ਚੰਦ ਸਰੀਰੀਕ ਸਿੱਖਿਆ ਦੇ ਪ੍ਰਬੰਧਾ ਹੇਠ ਮੈਚ ਕਰਵਾਏ ਗਏੇ।ਪਹਿਲਾ ਸਥਾਨ ਅੰਡਰ 17 ਫਤਿਹਗੜਚੂੜੀਆਂ ਤੇ ਦੂਸਰਾ ਸਥਾਨ ਤਲਵੰਡੀ ਰਾਮਾ ਨੇ ਪਾ੍ਪਤ ਕੀਤਾ ‘ਤੇ ਅੰਡਰ 19 ਫਤਿਹਗਚੁੂੜੀਆਂ ਨੇ ਪਹਿਲਾ ‘ਤੇ ਤਲਵੰਡੀ ਰਾਮ ਨੇ ਦੂਸਰਾ ਸਥਾਨ ਹਾਸਲ ਕੀਤਾ।ਇਸ ਮੌਕੇ ‘ਤੇ ਲੈਕ: ਸੁਖਵੰਤ ਕੌਰ, ਸਤਿੰਦਰ ਕੌਰ, ਸਟੇਟ ਅਵਾਰਡੀ ਪ੍ਰੇਮ ਸਿੰਘ, ਜਤਿੰਦਰ ਸਿੰਘ, ਬਲਰਾਜ ਸਿੰਘ, ਮਾਸਟਰ ਰਜਿੰਦਰ ਸਿੰਘ, ਕੰਪਿਊਟਰ ਦੇ ਮੈਡਮ ਰਜਵੰਤ ਕੌਰ, ਰਾਜ ਕੁਮਾਰੀ,, ਬਲਦੇਵ ਸਿੰਘ, ਕੰਸ ਰਾਜ, ਸਟੇਟ ਅਵਾਰਡੀ ਓਮ ਪ੍ਰਕਾਸ਼ ਪੀ ਟੀਆਈ, ਜਗਰੂਪ ਕੌਰ, ਕਿੰਦਰਜੀਤ ਕੌਰ, ਪੰਜਾਬੀ ਮਾਸਟਰ ਰਜਿੰਦਰ ਸ਼ਰਮਾ, ਮੁੱਖ ਅਧਿਆਪਕ ਸਤਨਾਮ ਸਿੰਘ, ਅਤੇ ਜਿਲੇ ਦੇ ਵੱਖ ਵੱਖ ਸਕੂਲ ਦੇ ਪੀ ਟੀ ਆਈ ਹਾਜ਼ਰ ਸਨ।
Punjab Post Daily Online Newspaper & Print Media