
ਬਟਾਲਾ, 16 ਅਕਤੂਬਰ (ਨਰਿੰਦਰ ਬਰਨਾਲ) – ਮੁਸਿਲਮ ਜਮਾਤ ਅਹਿਮਦੀਆਂ ਦੇ 40 ਸਾਲਾਂ ਤੋਂ ਉਪਰ ਦੇ ਮੈਂਬਰਾਂ ਦੀ ਸੰਸਥਾ ਮਜਲਿਸ ਅੰਸਾਰ ਉਲਾਹ ਭਾਰਤ ਦਾ ਕਾਦੀਆਂ ਵਿੱਚ ਬੀਤੇ ਤਿਨ ਦਿਨਾਂ ਤੋਂ ਚਲ ਰਿਹਾ 36ਵਾਂ ਸਲਾਨਾ ਨੈਸ਼ਨਲ ਸਮਾਰੋਹ ਦੇਰ ਰਾਤ ਨੂੰ ਵਿਸ਼ਵ ਸ਼ਾਂਤੀ ਲਈ ਕੀਤੀ ਗਈ ਦੁਆ ਤੋਂ ਬਾਅਦ ਸੰਪੰਨ ਹੋ ਗਿਆ। ਇਸ ਸਮਾਪਨ ਸਮਾਰੋਹ ਦੀ ਪ੍ਰਧਾਨਗੀ ਮੁਸਲਿਮ ਜਮਾਤ ਅਹਿਮਦੀਆ ਭਾਰਤ ਦੇ ਮੁੱਖ ਸਕੱਤਰ ਮੁਹੰਮਦ ਇਨਾਮ ਗੌਰੀ ਕਰ ਰਹੇ ਸੀ ਜਦਕਿ ਉਨ੍ਹਾਂ ਨਾਲ ਸੰਸਥਾ ਦੇ ਪ੍ਰਧਾਨ ਕਾਰੀ ਨਵਾਬ ਅਹਿਮਦ, ਪ੍ਰਧਾਨ ਸਮਾਰੋਹ ਅਬਦੁਲ ਮੋਮਿਨ ਰਾਸ਼ਿਦ, ਜੈਨੁਦਦੀਨ ਹਾਮਿਦ , ਮੋਲਾਨਾ ਅਬੂ ਬੱਕਰ ਆਦਿ ਵੀ ਮੌਜੂਦ ਸਨ। ਇਸ ਮੌਕੇ ਤੇ ਪੂਰੇ ਭਾਰਤ ਵਿੱਚ ਲੋਕ ਭਲਾਈ ਕਾਰਜਾਂ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਮਸਲਿਸ ਅੰਸਾਰ ਉਲਾਹ ਹੈਦਰਾਬਾਦ(ਤੈਲੰਗਾਨਾ) ਨੂੰ ਵਿਸ਼ੇਸ਼ ਸਨਮਾਨ ਅਤੇ ਮਸਲਿਸ ਦਾ ਝੰਡਾ ਦੇਕੇ ਸਨਮਾਨਿਤ ਕੀਤਾ ਗਿਆ। ਜਦਕਿ ਦੂਸਰੇ ਸਥਾਨ ਦੇ ਕਾਦੀਆਂ(ਪੰਜਾਬ), ਤੀਸਰੇ ਸਥਾਨ ਤੇ ਯਾਦਗੀਰ(ਕਰਨਾਟਕ) ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਮੁੱਖ ਮਹਿਮਾਨ ਮੋਲਾਨਾ ਗੋਰੀ ਨੇ ਕਿਹਾ ਕਿ ਸੰਸਥਾ ਦੇ ਮੈਂਬਰਾਂ ਦਾ ਸਿੱਧਾ ਸੰਬੰਧ ਖ਼ੁਦਾ ਨਾਲ ਹੋਣਾ ਚਾਹਿਦਾ ਹੈ, ਜਿਸ ਲਈ ਉਨ੍ਹਾਂ ਨੂੰ ਆਪਣੀ ਸੰਤਾਨ ਨੂੰ ਵੀ ਪੰਜ ਸਮੇਂ ਨਮਾਜ਼ ਪੜ੍ਹਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ ਅਤੇ ਲੋਕ ਭਲਾਈ ਕਾਰਜਾਂ ਵਿੱਚ ਅਗੇ ਆਉਣਾ ਚਾਹਿਦਾ ਹੈ। ਦੁਆ ਤੋਂ ਬਾਅਦ ਸਮਾਰੋਹ ਸੰਪਨ੍ਹ ਹੋਇਆ।ਇਸ ਮੋਕੇ ਵੱਖ ਵੱਖ ਪ੍ਰਤੀਯੋਗਤਾਵਾ ਵਿਚ ਮੱਲਾ ਮਾਰਨ ਵਾਲੇ ਅੰਸਾਰ ਮੈਂਬਰਾ ਨੁੰ ਜਿਥੇ ਸਨਮਾਨਿਤ ਕੀਤਾ ਗਿਆ ਉਥੇ ਇਲਾਕੇ ਦੇ ਵਿਸੇਸ ਲੋਕਾ ਅਤੇ ਸਮਾਜਸੇਵਕਾ ਨੁੰ ਵੀ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੋਕੇ ਸਿਰਾਜ ਅਹਿਮਦ ਸਕੱਤਰ ਸਿਖਿਆ ਵਿਭਾਗ ਜਮਾਤ ਅਹਿਮਦੀਆ ਭਾਰਤ, ਮੁਬਸਰ ਅਹਿਮਦ ਭੱਟ ਡਿਪਟੀ ਸਕਤਰ, ਮੋਲਾਨਾ ਮੁਹੰਮਦ ਨਸੀਮ ਖਾਨ ਸਕੱਤਰ, ਗਿਆਨੀ ਤਨਵੀਰ ਅਹਿਮਦ ਖਾਦਿਮ,ਸੋਐਬ ਅਹਿਮਦ ਸਕੱਤਰ ਕਾਜੀ ਸਾਹਿਦ ਅਹਿਮਦ ਆਡੀਟਰ, ਪ੍ਰੈਸ ਸਕਤਰ ਕੇ ਤਾਰਿਕ ਅਹਿਮਦ, ਮੁਜਾਹਿਦ ਅਹਿਮਦ ਸਾਸਤਰੀ, ਕਾਜੀ ਫਲਾਊਦੀਨ, ਡਾ: ਦਿਲਾਵਰ ਖਾਨ, ਸਯੱਦ ਤਨਵੀਰ ਅਹਿਮਦ, ਤੋਫੈਲ ਅਹਿਮਦ ਸਹਿਬਾਜ, ਮੁਨੀਰ ਅਹਿਮਦ ਖਾਦਿਮ ਸਕਤਰ ਆਦਿ ਵਿਸੇਸ ਤੋਰ ਤੇ ਹਾਜਿਰ ਸਨ।
Punjab Post Daily Online Newspaper & Print Media