Wednesday, October 7, 2026

ਜੀ.ਟੀ ਰੋਡ ਬਾਈਪਾਸ ਟੀ-ਪੁਆਇੰਟ ‘ਤੇ ਵੱਖ ਵੱਖ ਜਥੇਬੰਦੀਆਂ ਵਲੋਂ ਧਰਨਾ

PPN1710201506 PPN1710201507ਬਿੰਦ ਸਪੋਰਟਸ ਕਲੱਬ ਸੁਲਤਾਨਵਿੰਡ, ਸਿੱਖ ਯੂਥ ਕੌਸਲ ਸਮੇਤ ਇਲਾਕਾ ਵਾਸੀ ਸਿੱਖ ਸੰਗਤਾਂ ਸਮੂੰਹ ਸੰਗਤਾਂ ਵੱਲੋਂ ਸਾਂਤਮਈ ਢੰਗ ਨਾਲ ਸਤਿਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਲੰਮਾ ਸਮਾਂ ਸੜਕ ਤੇ ਬੈਠ ਕੇ ਆਪਣੇ ਗੁੱਸੇ ਤੇ ਰੋਸ ਦਾ ਪ੍ਰਗਟਾਵਾ ਕੀਤਾ।ਧਰਨੇ ਦੌਰਾਨ ਗੱਲਬਾਤ ਕਰਦਿਆਂ ਮਹਾਂਬੀਰ ਸਿੰਘ ਸੁਲਤਾਨਵਿੰਡ, ਮੰਨਾਂ ਸਿੰਘ ਝਾਮਕੇ, ਡਾ. ਸੁਪਿੰਦਰ ਸਿੰਘ ਢਿੱਲੋਂ, ਡਾ. ਗੁਰਿੰਦਰ ਸਿੰਘ ਮਾਹਲ ਆਦਿ ਨੇ ਸਰਕਾਰ ਤੋਂ ਮੰਗ ਕੀਤੀ ਕਿ ਜੋ ਲਗਾਤਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਛੇੜ-ਛਾੜ ਦੀਆਂ ਘਟਨਾਵਾਂ ਵਧ ਰਹੀਆਂ ਹਨ, ਉਨਾਂ ਨੂੰ ਠੱਲ ਪਾਉਣ ਲਈ ਸਰਕਾਰ ਦੋਸ਼ੀਆਂ ਨੂੰ ਤੁਰੰਤ ਕਾਬੂ ਕਰਕੇ ਉਨਾਂ ਨੂੰ ਸਖ਼ਤ ਤੋਂ ਸਖ਼ਤ ਸਜਾ ਦੇਵੇ ਤਾਂ ਜੋ ਕੋਈ ਅੱਗੇ ਤੋਂ ਅਜਿਹੀ ਕੋਝੀ ਹਰਕਤ ਕਰਨ ਦੀ ਹਿੰਮਤ ਨਾ ਕਰ ਸਕੇ।ਇਸ ਮੌਕੇ ਬਾਬਾ ਅਜੀਤ ਸਿੰਘ ਮਹਿਤਾ, ਨੰਬਰਦਾਰ ਇੰਦਰਜੀਤ ਸਿੰਘ, ਜਗਮੇਲ ਸਿੰਘ ਸ਼ੀਰਾ, ਵਿਜੇਪਾਲ ਸਿੰਘ, ਮਨਜੀਤ ਸਿੰਘ ਕਾਲੇਕੇ, ਬਲਜੀਤ ਸਿੰਘ ਬੱਬੂ, ਹਰਜੀਤ ਸਿੰਘ, ਮੇਜਰ ਸਿੰਘ ਸੁਖਰਾਜ ਸਿੰਘ ਸੁਖਵਿੰਦਰ ਸਿੰਘ, ਜਰਨੈਲ ਸਿੰਘ ਭੁੱਲਰ, ਮਨਧੀਰ ਸਿੰਘ, ਅੰਗ੍ਰੇਜ ਸਿੰਘ, ਹੀਰਾ ਸਿੰਘ, ਮੁਖਤਿਆਰ ਸਿੰਘ ਖਾਲਸਾ, ਚਰਨਜੀਤ ਸਿੰਘ ਰਾਣਾ, ਸ਼ਮਸ਼ੇਰ ਸਿੰਘ ਸ਼ੇਰਾ ਸੁਲਤਾਨਵਿੰਡ, ਸਵਰੂਪ ਸਿੰਘ, ਪੁਸ਼ਪਿੰਦਰ ਸਿੰਘ ਸੱਗੂ, ਲਖਬੀਰ ਸਿੰਘ ਲੱਖਾ, ਜਸਦੇਵ ਸਿੰਘ ਬੰਟੀ, ਹਰਪ੍ਰੀਤ ਸਿੰਘ ਭਾਟੀਆ, ਬਾਬਾ ਰਸਾਲ ਸਿੰਘ, ਜਸਵਿੰਦਰ ਸਿੰਘ, ਸੁਖਪਾਲ ਸਿੰਘ, ਮਨਪ੍ਰੀਤ ਸਿੰਘ ਸੁਲਤਾਨਵਿੰਡ, ਦਿਲਬਾਗ ਸਿੰਘ ਸੁਲਤਾਨਵਿੰਡ, ਬਾਬਾ ਮਹਿਤਾਬ ਸਿੰਘ, ਹਰਜੀਤ ਸਿੰਘ, ਰਜਿੰਦਰ ਸਿੰਘ ਰਾਜਾ ਆਦਿ ਵੀ ਹਾਜ਼ਰ ਸਨ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …

Leave a Reply