Wednesday, October 7, 2026

ਪਾਵਨ ਸਰੂਪਾਂ ਦੀ ਬੇਅਦਬੀ ਖਿਲਾਫ ਸੁਲਤਾਨਵਿੰਡ ਨਹਿਰ ਦੇ ਪੁੱਲ ਨੇੜੇੇ ਧਰਨਾ

PPN1710201511

ਅੰਮ੍ਰਿਤਸਰ, 17 ਅਕਤੂਬਰ (ਗੁਰਚਰਨ ਸਿੰਘ, ਜਗਦੀਪ ਸਿੰਘ ਸੱਗੂ) ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਬੇਅਦਬੀ ਦੇ ਖਿਲਾਫ ਰੋਹ ਵਿੱਚ ਪਿੰਡ ਸੁਲਤਾਨਵਿੰਡ ਦੀ ਸੰਗਤ ਵਲੋਂ ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਗਿਆਨੀ ਜਸਵੰਤ ਸਿੰਘ ਸਮੇਤ ਸੁਲਤਾਨਵਿੰਡ ਨਹਿਰ ਦੇ ਪੁੱਲ ਨੇੜੇ ਪੁਲਿਸ ਚੌਂਕੀ ਸਾਹਮਣੇ ਰੋਸ ਧਰਨਾ ਦਿੱਤਾ ਗਿਆ।ਇਸ ਮੌਕੇ ਗੱਲਬਾਤ ਕਰਦਿਆਂ ਗਿਆਨੀ ਜਸਵੰਤ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਹੋ ਰਹੀ ਬੇਅਦਬੀ ਨਾ ਕਾਬਲੇ ਬਰਦਾਸ਼ਤ ਹੈ, ਜਿਸ ਤੋਂ ਹਰੇਕ ਨਾਮ ਲੇਵਾ ਸਿੱਖ ਬਹੁਤ ਦੁਖੀ ਹੈ।ਉਨਾਂ ਕਿਹਾ ਕਿ ਅਜਿਹੀਆਂ ਹਰਕਤਾਂ ਕਰਨ ਵਾਲਿਆਂ ਨੂੰ ਸਲਾਖਾਂ ਪਿੱਛੇ ਬੰਦ ਕਰਨ ਲਈ ਸਰਕਾਰ ਤੇ ਪ੍ਰਸਾਸ਼ਨ ਵਲੋਂ ਜਲਦ ਕਾਰਵਾਈ ਹੋਣੀ ਚਾਹੀਦੀ ਹੈ।ਹਜੂਰੀ ਰਾਗੀ ਭਾਈ ਹਰਚਰਨ ਸਿੰਘ ਖਾਲਸਾ, ਕਾਰਜ ਸਿੰਘ ਖਾਲਸਾ, ਬਲਵਿੰਦਰ ਸਿੰਘ ਲੋਪੋਕੇ, ਸਾਹਿਬ ਸਿੰਘ, ਸੁਖਵਿੰਦਰ ਸਿੰਘ ਨੇ ਕਿਹਾ ਕਿ ਸਿੱਖ ਕੌਮ ਦੇ ਖਿਲਾਫ ਜੋ ਇਹ ਕੋਝੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਹਨ, ਉਨਾਂ ਨਾਲ ਸਿੱਕਾਂ ਦੇ ਹਿਰਦੇ ਵਲੂੰਧਰੇ ਗਏ ਹਨ ਅਤੇ ਸਮੁੱਚੀ ਸਿੱਖ ਕੌਮ ਨੂੰ ਇਨਾਂ ਦਾ ਵੱਡਾ ਗੁੱਸਾ ਤੇ ਰੋਸ ਹੈ ਤਾਂ ਹੀ ਆਪਣੀ ਅਵਾਜ਼ ਬੁਲੰਦ ਕਰਨ ਲਈ ਉਨਾਂ ਨੂੰ ਸੜਕਾਂ ‘ਤੇ ਆਉਣਾ ਪੈ ਰਿਹਾ ਹੈ।ਇਸ ਮੌਕੇ ਗੁਰਪ੍ਰੀਤ ਸਿੰਘ, ਅਕਾਲੀ ਆਗੂ ਮੋਹਨ ਸਿੰਘ ਮਾੜੀ ਮੇਘਾ, ਬਲਜੀਤ ਸਿੰਘ ਡੇਅਰੀ ਵਾਲੇ, ਟਹਿਲ ਸਿੰਘ, ਪ੍ਰਧਾਨ ਜੋਗਾ ਸਿੰਘ, ਬਾਬਾ ਬਲਵਿੰਦਰ ਸਿੰਘ ਚਾਹਲ, ਜਰਨੈਲ ਸਿੰਘ ਭੁੱਲਰ, ਹਰਜੀਤ ਸਿੰਘ, ਜਸਪਾਲ ਸਿੰਘ, ਪ੍ਰਿਤਪਾਲ ਸਿੰਘ, ਹਰਦੇਵ ਸਿੰਘ ਲਵਲੀ, ਸਕੱਤਰ ਸਿੰਘ, ਵਿਜੇਪਾਲ ਸਿੰਘ, ਬਾਬਾ ਗੁਰਬਖਸ਼ ਸਿੰਘ, ਮਨਜੀਤ ਸਿੰਘ ਕਾਲੇਕੇ, ਜਗਮੇਲ ਸਿੰਘ ਸ਼ੀਰਾ, ਪਰਮਿੰਦਰ ਸਿੰਘ ਵੱਲ੍ਹਾ, ਸਤਨਾਮ ਸਿੰਘ ਸੱਤਾ, ਬੀਬੀ ਨਰਿੰਦਰ ਕੌਰ, ਸੁਖਵਿੰਦਰ ਕੌਰ, ਬਲਬੀਰ ਕੌਰ, ਕਸ਼ਮੀਰ ਕੌਰ, ਸੁਖਵਿੰਦਰ ਸਿੰਘ ਬੈਂਸ, ਹਰਜੋਤ ਸਿੰਘ, ਮਨਜੀਤ ਕੌਰ, ਦਵਿੰਦਰ ਕੌਰ, ਗੁਰਵਿੰਦਰ ਸਿੰਘ ਖਾਲਸਾ, ਰਵਿੰਦਰ ਕੌਰ, ਪ੍ਰਕਾਸ਼ ਕੌਰ ਆਦਿ ਹਾਜ਼ਰ ਸਨ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …

Leave a Reply