Monday, November 9, 2026

ਚੋਰੀ ਦੀਆਂ ਘੜੀਆਂ ਮੋਬਾਇਲ ਡੀ.ਵੀ.ਡੀ ਆਦਿ ਸਮੇਤ ਚੋਰ ਕਾਬੂ

PPN1710201518ਖਾਲੜਾ, 17 ਅਕਤੂਬਰ (ਲਖਵਿੰਦਰ ਗੌਲਣਫ਼ਰਿੰਪਲ ਗੌਲਣ) – ਜਿਲਾ ਤਰਨਤਾਰਨ ਦੇ ਅਧੀਨ ਆਉਦੇ ਪਿੰਡ ਖਾਲੜਾ ਵਿਖੇ 29-30 ਸਤੰਬਰ ਦੀ ਰਾਤ ਮੇਨ ਬਜ਼ਾਰ ਖਾਲੜਾ ਮੰਡੀ ਵਿਖੇ ਜੱਜ ਵਾਚ ਕੰਪਨੀ ਅਂੈਡ ਟੈਲੀਕੌਮ ਦੀ ਦੁਕਾਨ ‘ਤੇ ਚੋਰੀ ਹੌਈ ਸੀ।ਉਸ ਬਾਰੇ ਮੁਖਬਰ ਖਾਸ ਨੇ ਪੁਲਿਸ ਨੂੰ ਇਤਲਾਹ ਦਿੱਤੀ ਕਿ ਗੁਰਪ੍ਰੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਖਾਲੜਾ ਚੋਰੀ ਕਰਨ ਦਾ ਆਦੀ ਹੈ ਅਤੇ ਅੱਜ ਕੁੱਝ ਮੋਬਾਇਲ ਲੈ ਕੇ ਉਕਤ ਦੋਸ਼ੀ ਕਿਸੇ ਗ੍ਰਾਹਕ ਨੂੰ ਦੇਣ ਜਾ ਰਿਹਾ ਹੈ ਤਾਂ ਤੁਰੰਤ ਕਾਰਵਾਈ ਕਰਦਿਆਂ ਐਸ.ਐਚ.ਓ ਇੰੰਸਪੈਕਟਰ ਕਮਲਜੀਤ ਸਿੰਘ ਨੇ ਹਰਕਤ ਵਿਚ ਆਉਦਿਆ ਏ.ਐਸ.ਆਈ ਸਾਹਿਬ ਸਿੰਘ ਨੂੰ ਸਮੇਤ ਪੁਲਿਸ ਪਾਰਟੀ ਪੁਲ ਡਰੇਨ ਖਾਲੜਾ ਤੋਂ ਗੁਰਪ੍ਰੀਤ ਸਿੰਘ ਗੋਰਾ ਨੂੰ 8 ਮੋਬਾਇਲ 1 ਡੀ.ਵੀ.ਡੀ 5 ਘੜੀਆਂ ਅਤੇ 1 ਮਿਊਜਿਕ ਸਿਸਟਮ ਸਮੇਤ ਕਾਬੂ ਕਰ ਲਿਆ ਅਤੇ ਦੋਸ਼ੀ ਵਿਰੁੱਧ ਮੁਕਦਮਾ ਨੂੰ: 50ਫ਼15-10-15 ਕੇਸ ਧਾਰਾ 380, 457 ਤਹਿਤ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਆਰੰਭੀ ਦਿੱਤੀ ਹੈ। ਇਸ ਮੋਕੇ ਮੁੱਖ ਮੁਨਸੀ ਮਨਜੀਤ ਸਿੰਘ, ਐਚ. ਸੀ ਪਰਮਜੀਤ ਸਿੰਘ, ਹਰਦੀਪ ਸਿੰਘ, ਨਿਸ਼ਾਨ ਸਿੰਘ ਆਦਿ ਹਾਜ਼ਿਰ ਸਨ।

Check Also

ਐਡਵੋਕੇਟ ਧਾਮੀ ਨੇ ਸਮੁੱਚੇ ਸਿੱਖ ਜਗਤ ਨੂੰ ਬੰਦੀ ਛੋੜ ਦਿਵਸ ਦੀ ਦਿੱਤੀ ਵਧਾਈ

ਅੰਮ੍ਰਿਤਸਰ, 8 ਨਵੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ …

Leave a Reply