Tuesday, April 7, 2026

ਆਲ ਮੁਸਲਿਮ ਵੈਲਫੇਅਰ ਸੁਸਾਇਟੀ ਨੇ ਵਕਫ ਬੋਰਡ ਦਾੇ ਚੇਅਰਮੈਨ ਬਨਾਉਣ ਦੀ ਕੀਤੀ ਮੰਗ

PPN1710201522

ਛੇਹਰਟਾ, 17 ਅਕਤੂਬਰ (ਸੁਖਬੀਰ ਖੁਰਮਨੀਆ) – ਆਲ ਮੁਸਲਿਮ ਵੈਲਫੇਅਰ ਸੁਸਾਇਟੀ ਪੰਜਾਬ ਦੀ ਛੇਹਰਟਾ ਹੋਈ ਅਹਿਮ ਮੀਟਿੰਗ ਦੌਰਾਨ ਮੁਸਲਮਾਨ ਭਾਈਚਾਰੇ ਨੂੰ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਸੁਣਦੇ ਹੋਏ ਪ੍ਰਧਾਨ ਮਾਨਕ ਅਲੀ ਨੇ ਕਿਹਾ ਕਿ ਉੇਹ ਪੰਜਾਬ ਤੇ ਕੇਂਦਰ ਸਰਕਾਰ ਨਾਲ ਸੰਪਰਕ ਕਰਕੇ ਜਲਦ ਇਨ੍ਹਾਂ ਸੱਮਸਿਆ ਦਾ ਹੱਲ ਕਰਵਾਉਣਗੇ। ਉਨ੍ਹਾ ਕਿਹਾ ਕਿ ਕਿ ਵਕਫ ਬੌਰਡ ਦਾ ਚੇਅਰਮੈਨ ਤੇ ਮੈਂਬਰ ਨਾ ਹੋਣ ਕਾਰਨ ਮੁਸਲਮਾਨ ਭਾਈਚਾਰੇ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਵਕਫ ਬੋਰਡ ਅਧੀਨ ਆਉਂਦੀਆਂ ਜਾਇਦਾਦਾਂ ਜੋ ਕਿ ਪਿਛਲੇ ਲੰਮੇਂ ਸਮੇਂ ਤੋਂ ਲੀਜ਼ ‘ਤੇ ਹਨ ਜਾਂ ਉਨ੍ਹਾਂ ਦੀ ਮਿਆਦ ਖਤਮ ਹੋ ਚੁੱਕੀ ਹੈ ਨੂੰ ਦੁਬਾਰਾ ਠੇਕਾ ਦਿੱਤਾ ਜਾਵੇ ਤੇ ਜੋ ਵਿਅਕਤੀ ਸਾਲ ਦਾ ਕਿਰਾਇਆ ਨਹੀ ਦਿੰਦਾ, ਉਸ ਦਾ ਠੇਕਾ ਖਤਮ ਕਰਕੇ ਦੂਬਾਰਾ ਉਸ ਨੂੰ ਲੀਜ ਨਾ ਦਿੱਤੀ ਜਾਵੇ।ਉਨ੍ਹਾਂ ਪੰਜਾਬ ਤੇ ਕੇਂਦਰ ਸਰਕਾਰਾਂ ਤੋਂ ਮੰਗ ਕੀਤੀ ਹੈ ਕਿ ਜਿਨ੍ਹਾਂ ਮਸਜੀਦਾਂ ਦੀ ਖਸਤਾ ਹਾਲਤ ਹੈ, ਉਨ੍ਹਾਂ ਦੀ ਮੁਰੰਮਤ ਕਰਵਾਈ ਜਾਵੇ।ਇਸ ਮੋਕੇ ਚੇਅਰਮੈਨ ਕਾਦਿਰ ਖਾਨ, ਜਨਰਲ ਸੱਕਤਰ ਮੌਲਾਨਾ ਸਾਹ ਆਲਮ, ਡਾਕਟਰ ਨਾਸਿਮ, ਡਾਕਟਰ ਮੌਤੀ ਰਹਿਮਾਨ, ਹਕੀਮ ਨਾਸੀਮ, ਕਾਸਮ ਅਲੀ, ਖੁਰਸ਼ਿਦ ਅਹਿਮਦ, ਅਨਵਰ ਖਾਨ, ਫਿਰੋਜ ਮੁਹੰਮਦ, ਕਾਕਾ, ਹੈਦਰ ਅਲੀ, ਜੁਬੇਰ ਆਲਮ, ਸਈਫੁਲ ਮਲਿਕ, ਰਾਜਾਬੂਦੀਨ, ਮੁਹੰਮਦ ਆਜੀਮ, ਇਫਤਿਖਾਰ, ਇਮਰਾਨ ਅਲੀ, ਸ਼ੋਕਤ ਅਲੀ ਆਦਿ ਹਾਜਰ ਸਨ।

Check Also

ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …

Leave a Reply