Saturday, October 3, 2026

ਜੋਸ਼ ਦੇ ਕਾਵਿ ਸੰਗ੍ਰਹਿ ‘ਮੇਰੀ ਸੁਪਨ ਦੁਨੀਆਂ’ ਤੇ ਵਿਚਾਰ ਗੋਸ਼ਟੀ ਅੱਜ

ਕਹਾਣੀਕਾਰ ਗਰੇਵਾਲ ਦੀ ‘ਇੱਕ ਘਰ ਆਜ਼ਾਦ ਹਿੰਦੀਆਂ ਦਾ’ ਰਿਲੀਜ਼ ਕੀਤੀ ਜਾਵੇਗੀ

ਸਮਰਾਲਾ, 17 ਅਕਤੂਬਰ (ਕਮਲਜੀਤ) – ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਵੱਲੋਂ ਸਭਾ ਦੇ ਸਰਪ੍ਰਸਤ ਜੋਗਿੰਦਰ ਸਿੰਘ ਜੋਸ਼ ਦੇ ਪਲੇਠੇ ਕਾਵਿ ਸੰਗ੍ਰਹਿ ‘ਮੇਰੀ ਸੁਪਨ ਦੁਨੀਆਂ’ ਤੇ ਵਿਚਾਰ ਚਰਚਾ ਅੱਜ ਸਥਾਨਕ ਸਰਕਾਰੀ ਸੀਨੀ: ਸੈਕੰ: ਸਕੂਲ(ਲੜਕੇ) ਵਿਖੇ ਸਵੇਰੇ ੧੦ ਵਜੇ ਕੀਤੀ ਜਾ ਰਹੀ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਭਾ ਦੇ ਪ੍ਰਧਾਨ ਬਿਹਾਰੀ ਲਾਲ ਸੱਦੀ ਨੇ ਦੱਸਿਆ ਕਿ ਜੋਗਿੰਦਰ ਸਿੰਘ ਜੋਸ਼ ਜੋ ਕਿ ਇਸ ਸਭਾ ਦੇ ਮੁੱਢਲੇ ਮੈਂਬਰਾਂ ਵਿੱਚੋਂ ਇੱਕ ਹਨ । ਜੋ ਆਪਣੇ ਜੀਵਨ ਦੇ ਅੱਠ ਦਹਾਕੇ ਪਾਰ ਕਰ ਚੁੱਕੇ ਹਨ ਅਤੇ ਇਸ ਉਮਰ ਵਿੱਚ ਜੋ ਜੋਸ਼ ਇਨ੍ਹਾਂ ਦੀਆਂ ਕਵਿਤਾਵਾਂ ਵਿੱਚ ਹੈ, ਉਹ ਕਿਧਰੇ ਨਹੀਂ ਮਿਲਦਾ। ਇਸ ਉਮਰ ਵਿੱਚ ਆ ਕੇ ਪੰਜਾਬੀ ਸਾਹਿਤ ਦੀ ਝੋਲੀ ਵਿੱਚ ਆਪਣੀ ਕਿਤਾਬ ਪਾਉਣਾ, ਪੰਜਾਬੀ ਸਾਹਿਤ ਸਭਾ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਕਿਤਾਬ ਤੇ ਅੱਜ ਸਾਹਿਤ ਨਾਲ ਜੁੜੇ ਵੱਖ ਵੱਖ ਸਾਹਿਤਕਾਰਾਂ ਵੱਲੋਂ ਵਿਚਾਰ ਚਰਚਾ ਕੀਤੀ ਜਾਵੇਗੀ।ਜਿਸ ਵਿੱਚ ਪ੍ਰਮੁੱਖ ਤੌਰ ਰਘਵੀਰ ਸਿੰਘ ਭਰਤ ਅਤੇ ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਪਰਚਾ ਪੜ੍ਹਨਗੇ।ਇਨ੍ਹਾਂ ਤੋਂ ਇਲਾਵਾ ਬਹਿਸ ਵਿੱਚ ਭਾਗ ਲੈਣ ਲਈ ਸ਼੍ਰੋਮਣੀ ਸਾਹਿਤਕਾਰ ਮਹਿੰਦਰ ਸਿੰਘ ਮਾਨੂੰਪੁਰੀ, ਕਹਾਣੀਕਾਰ ਸੁਖਜੀਤ ਮਾਛੀਵਾੜਾ, ਗੁਰਦਿਆਲ ਦਲਾਲ, ਬਲਵਿੰਦਰ ਸਿੰਘ, ਕਮਲਜੀਤ ਨੀਲੋਂ ਆਦਿ ਵੀ ਪੁੱਜ ਰਹੇ ਹਨ।ਇਸ ਵਿਚਾਰ ਚਰਚਾ ਤੋਂ ਬਾਅਦ ਕਹਾਣੀਕਾਰ ਬਲਵਿੰਦਰ ਸਿੰਘ ਗਰੇਵਾਲ ਦੀ ਕਹਾਣੀਆਂ ਦੀ ਕਿਤਾਬ ‘ਇੱਕ ਘਰ ਆਜ਼ਾਦ ਹਿੰਦੀਆਂ ਦਾ’ ਵੀ ਰਿਲੀਜ਼ ਕੀਤੀ ਜਾਵੇਗੀ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply