Friday, October 2, 2026

ਸ਼ੱਤਿਆ ਭਾਰਤੀ ਐਲੀਮੈਂਟਰੀ ਸਕੂਲ ਨੇ ਸਪੋਰਟਸ ਡੇਅ ਮਨਾਇਆ

PPN1810201513

ਚੌਕ ਮਹਿਤਾ, ਖੁਜ਼ਾਲਾ 18 ਅਕਤੂਬਰ (ਜੋਗੰਦਰ ਸਿੰਘ ਮਾਨਾ, ਸਿੰਕਦਰ ਸਿੰਘ ਖਾਲਸਾ) – ਪਿੰਡ ਚੰਨਣਕੇ ਦੇ ਸੱਤਿਆ ਭਾਰਤੀ ਐਲੀਮੈਂਟਰੀ ਸਕੂਲ਼ ਵਿਖੇ ਸਪੋਰਟਸ ਡੇਅ ਮਨਾਉਣ ਦੌਰਾਨ ਪ੍ਰਾਇਮਰੀ ਅਤੇ ਐਲੀਮੈਂਟਰੀ ਦੇ ਲੜਕੇ ਅਤੇ ਲੜਕੀਆਂ ‘ਚ ਖੇਡ ਮੁਕਾਬਲੇ ਕਰਵਾਏ ਗਏ।ਇਸ ਸਮੇ ਬੱਚਿਆਂ ਨੇ ਟ੍ਰੈਕ ਰੇਸ, ਖੋ-ਖੋ, ਕਬੱਡੀ, ਸੈਕ ਰੇਸ, ਫਰੌਗ ਰੇਸ ਆਦਿ ਖੇਡ ਮੁਕਾਬਲੇ ਕੀਤੇ।ਸਪੋਰਟਸ ਡੇਅ ਮੌਕੇ ਬਾਬਾ ਸੁਖਵੰਤ ਸਿੰਘ ਚੰਨਣਕੇ, ਸਰਪੰਚ ਮੇਜਰ ਸਿੰਘ ਸਹੋਤਾ, ਸਾਬਕਾ ਸਰਪੰਚ ਕਸ਼ਮੀਰ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ।ਇਸ ਸਮੇਂ ਖੇਡ ਮੁਕਾਬਲੇ ਵਿਚ ਚੰਗੀਆਂ ਪੁਜੀਸ਼ਨਾ ਹਾਸਲ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ।ਬਾਬਾ ਸੁਖਵੰਤ ਸਿੰਘ ਨੇ ਸੱਤਿਆ ਐਲੀਮੈਂਟਰੀ ਸਕੂਲ ਚੰਨਣਕੇ ਵੱਲੋ ਖੇਡ ਮੁਕਾਬਲੇ ਕਰਵਾਉਣ ਦੇ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਹਰੇਕ ਸਕੂਲ ਨੂੰ ਉਚੇਰੀ ਸਿੱਖਿਆ ਦੇਣ ਦੇ ਨਾਲ ਨਾਲ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਖੇਡ ਮੁਕਾਬਲੇ ਕਰਵਾਉਣੇ ਚਾਹੀਦੇ ਹਨ।ਇਸ ਮੌਕੇ-ਪ੍ਰਿੰਸੀਪਲ ਜਸਵਿੰਦਰ ਕੌਰ ਰੰਧਾਵਾ, ਪ੍ਰਮਜੀਤ ਕੌਰ, ਕੁਲਵਿੰਦਰ ਕੌਰ, ਗੁਰਜੀਤ ਕੌਰ, ਸੰਦੀਪ ਕੌਰ ਰੰਧਾਵਾ, ਸ਼ਾਲੂ ਕੁਮਾਰੀ, ਸੰਦੀਪ ਕੌਰ ਸਮਰਾ੍ਹ, ਸੁਖਵਿੰਦਰ ਕੌਰ ਰੰਧਾਵਾ, ਦਲਜੀਤ ਕੌਰ, ਸੰਦੀਪ ਕੌਰ ਘੂੰਮਣ (ਸਕੂਲ ਸਟਾਫ ਮੈਂਬਰ) ਹਾਜਰ ਸਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply