ਅੰਮ੍ਰਿਤਸਰ, 19 ਅਕਤੂਬਰ (ਗੁਰਚਰਨ ਸਿੰਘ) – ਬਰਗਾੜੀ ਘਟਨਾ ਤੋਂ ਬਾਅਦ ਪੰਜਾਬ ਦੇ ਵੱਖ ਵੱਖ ਖੇਤਰਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਿਰਾਦਰ ਦੀਆਂ ਵਾਪਰੀਆਂ ਘਟਨਾਵਾਂ ਦੇ ਖਿਲਾਫ ਸਿੱਖ ਸੰਗਤਾਂ ਵਲੋਂ ਥਾਂ ਥਾਂ ਦਿੱਤੇ ਜਾ ਰਹੇ ਧਰਨਿਆਂ ਨਾਲ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ।ਸਥਾਨਕ ਜੀ.ਟੀ ਰੋਡ ਟੀ ਪੁਆਇੰਟ ‘ਤੇ ਲੱਗਾ ਧਰਨਾ ਅੱਜ ਤੀਜੇ ਦਿਨ ਵਿੱਚ ਦਾਖਲ ਹੋ ਗਿਆ।ਇਸ ਧਰਨੇ ਦੌਰਾਨ ਬਾਬਾ ਰਾਮ ਸਿੰਘ ਦਮਦਮੀ ਟਕਸਾਲ ਸੰਗਰਾਵਾਂ ਸਮੇਤ ਸੰਗਤਾਂ ਵਲੋਂ ਬਾਈ ਪਾਸ ਦੇ ਟੀ. ਪੁਆਇੰਟ ਚੌਕ ਵਿੱਚ ਚਾਨਣੀ ਲਾ ਕੇ ਦੀਵਾਨ ਲਗਾਇਆ ਗਿਆ।ਜਿਸ ਦੌਰਾਨ ਅਖੰਡ ਕੀਰਤਨੀ ਜਥਾ (ਆਰ.ਪੀ.ਸਿੰਘ) ਦੇ ਸਿੰਘਾਂ ਵਲੋਂ ਸ਼ਬਦ ਕੀਰਤਾਨ ਦੀ ਛਹਿਬਰ ਲਾ ਕੇ ਸੰਗਤਾਂ ਨੂੰ ਨਿਹਾਲ ਕੀਤਾ।ਇਸ ਮੌਕੇ ਪੁੱਜੀਆਂ ਵੱਖ ਵੱਖ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਸਿੱਖ ਸੰਗਤਾਂ ਨੂੰ ਸੰਬੋਧਨ ਕਰਦਿਆਂ ਉਨਾਂ ਨੂੰ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਨਾਲ ਹੋ ਰਹੀ ਛੇੜਛਾੜ ਖਿਲਾਫ ਡਟ ਕੇ ਖੜੇ ਹੋਣ ਦੀ ਅਪੀਲ ਕੀਤੀ।ਇਸ ਸਮੇਂ ਅਖੰਡ ਕੀਰਤਨੀ ਜਥਾ ਦੇ ਭਾਈ ਪ੍ਰਣਾਮ ਸਿੰਘ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਆਗੂ ਸਤਨਾਮ ਸਿੰਘ ਕਾਹਲੋਂ, ਭਾਈ ਰਣਜੀਤ ਸਿੰਘ, ਗੁਰਿੰਦਰ ਸਿੰੰਘ, ਮੰਨਾ ਸਿੰਘ ਝਾਮਕੇ, ਭਾਈ ਦਿਲਬਾਗ ਸਿੰਘ, ਦਿਲਬਾਗ ਸਿੰਘ, ਗੁਰਦੀਪ ਸਿੰਘ ਗੋਲਡੀ, ਮਲਕੀਤ ਸਿੰਘ ਗੋਲਡੀ, ਅਜੀਤ ਸਿੰਘ ਸੰਧੂ, ਤਜਿੰਦਰ ਸਿੰਘ, ਸ਼੍ਰੋਮਣੀ ਪੰਥਕ ਕੌਂਸਲ ਤੋਂ ਮਨਿੰਦਰ ਸਿੰਘ ਧੁੰਨਾ ਵੀ ਹਾਜਰ ਸਨ। ਇਸ ਮੌਕੇ ਬਾਬਾ ਰਾਮ ਸਿੰਘ ਸੰਗਰਾਵਾਂ ਨੇ ਕਿਹਾ ਕਿ ਬਰਗਾੜੀ ਦੀ ਮੰਦਭਾਗੀ ਘਟਨਾ ਨੇ ਸੁੱਤੀ ਹੋਈ ਸਿੱਖ ਕੌਮ ਨੂੰ ਜਗਾਇਆ ਹੈ ਅਤੇ ਸਰਕਾਰ ਦੀ ਅਣਗਹਿਲੀ ਤੇ ਜ਼ਿਆਦਤੀ ਕਾਰਣ ਉਨਾਂ ਨੂੰ ਇਨਸਾਫ ਲੈਣ ਲਈ ਸੜਕਾਂ ‘ਤੇ ਆਉਣਾ ਪਿਆ ਹੈ। ਉਨਾਂ ਕਿਹਾ ਕਿ ਅਕਾਲੀ ਦਲ ਵਿੱਚ ਜਾਗਦੀ ਜ਼ਮੀਰ ਵਾਲੇ ਆਗੂਆਂ ਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਅਸਤੀਫਾ ਦੇ ਕੇ ਪੰਥ ਦੇ ਜਹਾਜ ਵਿੱਚ ਸਵਾਰ ਹੋ ਜਾਣਾ ਚਾਹੀਦਾ ਹੈ।ਉੇਨਾਂ ਹੋਰ ਕਿਹਾ ਕਿ ਜਦ ਤੱਕ ਬਾਰਗਾੜੀ ਘਟਨਾ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਸਖਤ ਸਾਜ਼ਾਵਾਂ ਨਹੀਂ ਦਿੱਤੀਆਂ ਜਾਂਦੀਆਂ ਤਦ ਤੱਕ ਉਨਾਂ ਦੇ ਰੋਸ ਧਰਨੇ ਜਾਰੀ ਰਹਿਣਗੇ ।
Check Also
ਯੂ.ਪੀ.ਐਸ.ਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਨੂੰ ਜਲਦ ਕੀਤਾ ਜਾਵੇਗਾ ਸਨਮਾਨਿਤ- ਐਡਵੋਕੇਟ ਧਾਮੀ
ਅੰਤ੍ਰਿੰਗ ਕਮੇਟੀ ਨੇ ਇੱਕ-ਇੱਕ ਲੱਖ ਰੁਪਏ ਦੀ ਸਨਮਾਨ ਰਾਸ਼ੀ ਨੂੰ ਦਿੱਤੀ ਪ੍ਰਵਾਨਗੀ ਅੰਮ੍ਰਿਤਸਰ, 26 ਅਪ੍ਰੈਲ …
Punjab Post Daily Online Newspaper & Print Media