Sunday, April 26, 2026

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਤੇ ਸੰਗਤਾਂ ‘ਤੇ ਗੋਲੀਆਂ ‘ਤੇ ਵੱਡਾ ਕਹਿਰ ਗਿ: ਜਸਵੰਤ ਸਿੰਘ

PPB1910201519ਅੰਮ੍ਰਿਤਸਰ, 19 ਅਕਤੂਬਰ (ਗੁਰਚਰਨ ਸਿੰਘ) – ਪਿੰਡ ਸੁਲਤਾਨਵਿੰਡ ਨਹਿਰ ਨੇੜੇ ਪੁਲਿਸ ਚੌਕੀ ਦੇ ਸਾਹਮਣੇ ਸਿੱਖ ਸੰਗਤਾਂ ਵਲੋਂ ਬਰਗਾੜੀ ਘਟਨਾ ਦੇ ਵਿਰੁੱਧ ਰੋਸ ਧਰਨਾ ਤੀਜੇ ਦਿਨ ਵੀ ਜਾਰੀ ਰਿਹਾ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਗ੍ਰੰਥੀ ਗਿਆਨੀ ਜਸਵੰਤ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਅਤੇ ਸ਼ਾਂਤਮਈ ਢੰਗ ਨਾਲ ਰੋਸ ਪ੍ਰਗਟਾ ਰਹੀਆਂ ਸੰਗਤਾਂ ‘ਤੇ ਗੋਲੀਆਂ ਚਲਾਉਣੀਆਂ ਸਿੱਖਾਂ ‘ਤੇ ਵੱਡਾ ਕਹਿਰ ਹੈ।ਉਨਾਂ ਨੇ ਕਿਹਾ ਕਿਹਾ ਪੰਜਾਬ ਸਰਕਾਰ ਜਦ ਤੱਕ ਦੋਸ਼ਆਂ ਨੂੰ ਸਜਾਵਾਂ ਨਹੀਂ ਦਿੰਦੀ ਸਿੱਖ ਸੰਗਤਾਂ ਸੜਕਾਂ ‘ਤੇ ਧਰਨੇ ਜਾਰੀ ਰੱਖਣਗੀਆਂ।ਧਰਨੇ ਵਿੱਚ ਬਾਬਾ ਭੋਲਾ ਸਿੰਘ ਸੁਲਤਾਨਵਿੰਡ ਆਦਿ ਵੀ ਮੌਜੂਦ ਸਨ।ਇਸ ਸਮੇਂ ਸੜਕਾਂ ‘ਤੇ ਆਵਾਜਾਈ ਰੋਕਣ ਲਈ ਦਰੱਖਤ ਕੱਟਕੇ ਸੁੱਟੇ ਹੋਏ ਸਨ।ਇਸ ਧਰਨੇ ਤੋਂ ਇਲਾਵਾ ਤਰਨ ਤਾਰਨ ਰੋਡ ਸਥਿਤ ਕੋਟ ਮਿਤ ਸਿੰਘ, ਚਾਟੀਵੰਡ ਚੌਕ, ਜੇਠੂਵਾਲ, ਵੇਰਕਾ, ਮੂਧਲ ਆਦਿ ਥਾਵਾਂ ਤੇ ਵੀ ਧਰਨੇ ਦੇਣ ਦੀਆਂ ਖਬਰਾਂ ਹਨ।

Check Also

ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …

Leave a Reply