Thursday, November 5, 2026

ਪਿੰਡ ਭਗਵਾਨਪੁਰਾ ਵਿਖੇ ਮਾਂ ਭਗਵਤੀ ਦਾ ਵਿਸ਼ਾਲ ਜਾਗਰਣ ਕਰਵਾਇਆ

ਸੰਦੌੜ, 20 ਅਕਤੂਬਰ (ਹਰਮਿੰਦਰ ਸਿੰਘ ਭੱਟ) – ਸ਼੍ਰੀ ਦੁਰਗਾ ਮੰਦਰ ਕਮੇਟੀ ,ਨਗਰ ਪੰਚਾਇਤ ਅਤੇ ਮਾਂ ਦੁਰਗਾ ਭਜਨ ਮੰਡਲੀ ਪਿੰਡ ਭਗਵਾਨਪੁਰਾ ਵੱਲੋਂ ਛੇਵਾ ਵਿਸ਼ਾਲ ਭਗਵਤੀ ਜਾਗਰਣ ਪ੍ਰਾਚੀਨ ਮੰਦਰ ਵਿਖੇ ਬੜੀ ਸ਼ਰਧਾ ਅਤੇ ਧੂਮ-ਧਾਮ ਨਾਲ ਕਰਵਾਇਆ ਗਿਆ।ਇਸ ਮੌਕੇ ਜੋਤੀ ਪ੍ਰਚੰਡ ਦੀ ਰਸ਼ਮ ਨਾਹਰ ਸਿੰਘ ਉਪ ਕਪਤਾਨ ਪੁਲਿਸ ਸਬ ਡਵੀਜਨ ਧੂਰੀ ਨੇ ਅਦਾ ਕੀਤੀ ਜਦਕਿ ਜਾਗਰਣ ਪੂਜਾ ਅੱਛਰ ਸ਼ਰਮਾਂ ਧੂਰੀ ਨੇ ਕਰਵਾਈ।ਇਸ ਸਮੇਂ ਸੰਗਤਾਂ ਦੇ ਇਕੱਠ ਨੂੰ ਸੰਬੋਧਿਨ ਕਰਦਿਆਂ ਡੀ ਐੱਸ ਪੀ ਨਾਹਰ ਸਿੰਘ ਨੇ ਕਿਹਾ ਕਿ ਸਾਨੂੰ ਸਾਰੇ ਹੀ ਧਰਮ ਇੱਕ ਦੂਸਰੇ ਨਾਲ ਮਿਲਕੇ ਰਹਿਣ ਦੀ ਪ੍ਰੇਰਣਾ ਦਿੰਦੇ ਹਨ। ਇਸ ਕਰਕੇ ਹੀ ਸਾਡੀਆਂ ਭਾਈਚਾਰਕ ਸਾਂਝਾ ਮਜਬੂਤ ਹਨ।ਉਨ੍ਹਾਂ ਜਾਗਰਣ ਦੇ ਪ੍ਰਬੰਧਕਾਂ ਨੂੰ ਇਸ ਸੁਭ ਕਾਰਜ ਲਈ ਵਧਾਈ ਦਿੱਤੀ।ਮਾਂ ਭਗਵਤੀ ਦੀ ਸਤੁਤੀ ਗਾਇਨ ਸਿਵ ਦੁਰਗਾ ਜਾਗਰਣ ਮੰਡਲ ਲੌਗੋਵਾਲ ਨੇ ਕੀਤੀ।

Check Also

ਖਾਲਸਾ ਕਾਲਜ ਵਿਖੇ ‘ਕਲਾਕਿ੍ਰਤੀ’ ਦੋ ਰੋਜ਼ਾ ਦੀਵਾਲੀ ਪ੍ਰਦਰਸ਼ਨੀ ਲਗਾਈ ਗਈ

ਅੰਮ੍ਰਿਤਸਰ, 4 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ)- ਖਾਲਸਾ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵਲੋਂ ਦੋ ਰੋਜ਼ਾ …

Leave a Reply