
ਸੰਦੌੜ, 20 ਅਕਤੂਬਰ (ਹਰਮਿੰਦਰ ਸਿੰਘ ਭੱਟ) – ਵਿਸੇਸ਼ ਲੋੜਾਂ ਵਾਲੇ ਬੱਚਿਆਂ ਦੀ ਭਲਾਈ ਲਈ ਕੰਮ ਕਰ ਰਹੀ ਸੰਸਥਾ ‘ਰੌਸ਼ਨੀ’ ਨੂੰ ਇਹਨਾਂ ਬੱਚਿਆਂ ਦੀ ਭਲਾਈ ਦੇ ਲਈ ਅਧਿਆਪਕ ਜਗਜੀਤਪਾਲ ਸਿੰਘ ਘਨੌਰੀ ਵੱਲੋਂ ਆਪਣੇ ਪੁੱਤਰ ਗੁਰਨੂਰ ਦੇ ਜਨਮ ਦਿਵਸ ਦੀ ਖੁਸੀ ਨੂੰ ਮੁੱਖ ਰੱਖਦਿਆਂ ਹੋਇਆਂ ਸਰਕਾਰੀ ਪ੍ਰਾਇਮਰੀ ਸਕੂਲ ਟਿੱਬਾ ਵਿਖੇ ਹੋਏ ਇੱਕ ਸੰਖੇਪ ਸਮਾਗਮ ਦੌਰਾਨ ਆਰਥਿਕ ਮਦਦ ਕੀਤੀ ਗਈ ਹੈ।ਇਸ ਮੌਕੇ ਰੌਸ਼ਨੀ ਦੇ ਸੰਚਾਲਕ ਰਾਜੇਸ਼ ਰਿਖੀ ਨੇ ਕਿਹਾ ਕਿ ਇਹ ਪ੍ਰੋਜੈਕਟ ਅਜਿਹੇ ਬੱਚਿਆਂ ਨੂੰ ਉਹਨਾਂ ਦੀ ਪੜਾਈ ਦੇ ਵਿੱਚ ਮਦਦ ਕਰਨ ਅਤੇ ਉਹਨਾਂ ਦੇ ਜੀਵਨ ਨੂੰ ਬਾਕੀ ਬੱਚਿਆਂ ਵਾਂਗ ਰੌਸ਼ਨ ਕਰਨ ਦੇ ਮਕਸਦ ਦੇ ਨਾਲ ਚਲਾਇਆ ਗਿਆ ਹੈ ਅਤੇ ਸੰਸਥਾ ਨੇ ਬਲਾਕ ਦੇ ਸਾਰੇ ਬੱਚਿਆਂ ਨੂੰ ਇਸ ਪ੍ਰੋਜੈਕਟ ਦੇ ਨਾਲ ਜੋੜਿਆ ਹੈ ਅਤੇ ਇਸ ਮਾਨਵ ਸੇਵਾ ਦੇ ਪ੍ਰੋਜੈਕਟ ਲਈ ਜਗਜੀਤਪਾਲ ਸਿੰਘ ਨੇ ਗਿਆਰਾ ਸੌ ਰੁਪਏ ਦੀ ਆਰਥਿਕ ਸਹਾਇਤਾ ਦੇ ਕੇ ਇਹਨਾਂ ਬੱਚਿਆਂ ਦੀ ਭਲਾਈ ਲਈ ਸੋਚਣਾ ਬਹੁਤ ਵੱਡੀ ਸੋਚ ਹੈ ਅਤੇ ਸੰਸਥਾ ਅਜਿਹੇ ਸਹਿਯੋਗੀਆਂ ਦੀ ਤਹਿ ਦਿਲੋ ਸੁਕਰਗੁਜਾਰ ਹੈ ।ਇਸ ਮੌਕੇ ਰੌਸ਼ਨੀ ਦੇ ਸੰਚਾਲਕ ਮੈਂਬਰ ਕੁਲਵਿੰਦਰ ਸਿੰਘ ਖੇੜੀ, ਮਾਸਟਰ ਜਤਿੰਦਰ ਕੁਮਾਰ, ਧਲਵੀਰ ਸਿੰਘ,ਜਗਦੇਵ ਕੁਮਾਰ, ਮਨਪ੍ਰੀਤ ਸਿੰਘ, ਮੈਡਮ ਅਮਨਦੀਪ ਕੌਰ, ਮੈਡਮ ਗੁਰਦੀਪ ਕੌਰ, ਬਲਜੀਤ ਕੌਰ, ਵੀਰਪਾਲ ਕੌਰ, ਨਾਨਕ ਸਿੰਘ ਅਤੇ ਕਿਰਨਦੀਪ ਕੌਰ ਆਦਿ ਹਾਜਰ ਸਨ।
Punjab Post Daily Online Newspaper & Print Media