Wednesday, June 10, 2026

ਗੁਰੂ ਦੀ ਬਾਣੀ ਤੇ ਰੁਮਾਲਾ ਸਾਹਿਬ ਦਾ ਬਜ਼ਾਰੀਕਰਨ ਕਰਨ ਵਾਲੇ ਸਿਆਸੀ ਲੋਕਾਂ ਦੀ ਬਿਆਨਬਾਜ਼ੀ ਹੈਰਾਨੀਜਨਕ – ਜੀ.ਕੇ

PPN2010201509

ਨਵੀਂ ਦਿੱਲੀ, 19 ਅਕਤੂਬਰ (ਅੰਮ੍ਰਿਤ ਲਾਲ ਮੰਨਣ) – ਬਾਬਾ ਬੰਦਾ ਸਿੰਘ ਬਹਾਦਰ ਦੀ ਤੀਜ਼ੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਗ੍ਰੇਟਰ ਕੈਲਾਸ-ਪਾਰਟ 2 ਵਿਖੇ ਆਯੋਜਿਤ ਕੀਤਾ ਗਿਆ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਏ ਗਏ ਇਸ ਸਮਾਗਮ ਵਿੱਚ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਬਾਬਾ ਜੀ ਦੇ ਜੀਵਨ ਦੇ ਪੰਛੀ ਝਾਤ ਪਾਉਂਦੇ ਹੋਏ ਪੰਜਾਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਪਿੱਛੇ ਸਿੱਖ ਵਿਰੋਧੀ ਏਜੰਸੀਆਂ ਨੂੰ ਜਿੰਮੇਵਾਰ ਠਹਿਰਾਇਆ। ਜੀ.ਕੇ ਨੇ ਕਿਹਾ ਕਿ ਕੌਮ ਵਾਸਤੇ ਇਹ ਦਿਨ ਕਿਸੇ ਵੀ ਤਰੀਕੇ ਨਾਲ ਚੰਗੇ ਨਹੀਂ ਕਹੇ ਜਾ ਸਕਦੇ ਹਨ ਜਦੋਂ ਸਾਡੇ ਇਸ਼ਟ ਦੀ ਬੇਅਦਬੀ ਕਰਕੇ ਸਿੱਖ ਭਾਵਨਾਵਾਂ ਨੂੰ ਭੜਕਾ ਕੇ ਪੰਜਾਬ ਦੇ ਹਾਲਾਤਾਂ ਨੂੰ ਵਿਗਾੜਨ ਦੀ ਕੋਝੀ ਹਰਕਤ ਹੋ ਰਹੀ ਹੋਵੇ।
ਇਸ ਘੋਰ ਬੇਅਦਬੀ ਦੇ ਖਿਲਾਫ਼ ਦਿੱਲੀ ਕਮੇਟੀ ਵੱਲੋਂ ਪੰਜਾਬ ਦੇ ਉਪ ਮੁਖਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਦਿੱਤੇ ਗਏ ਮੰਗ ਪੱਤਰ ਦਾ ਹਵਾਲਾ ਦਿੰਦੇ ਹੋਏ ਜੀ.ਕੇ. ਨੇ ਦੋਸ਼ੀ ਲੋਕਾਂ ਦੇ ਖਿਲਾਫ਼ ਧਾਰਾ 302 ਤਹਿਤ ਮੁਕੱਦਮੇ ਦਰਜ ਕਰਨ ਦੀ ਕੀਤੀ ਗਈ ਮੰਗ ਦੀ ਵੀ ਸੰਗਤਾਂ ਨੂੰ ਜਾਣਕਾਰੀ ਦਿੱਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਿਸੇ ਵੀ ਹਾਲਾਤ ਵਿੱਚ ਬਰਦਾਸ਼ਤ ਨਾ ਕਰਨ ਦੀ ਚੇਤਾਵਨੀ ਦਿੰਦੇ ਹੋਏ ਜੀ.ਕੇ. ਨੇ ਇਸ ਮਸਲੇ ਤੇ ਸਿਆਸ਼ੀ ਆਗੂਆਂ ਵੱਲੋਂ ਕੀਤੀ ਜਾ ਰਹੀ ਇਲਜ਼ਾਮਬਾਜ਼ੀ ਦੀ ਕੋਸ਼ਿਸ਼ਾਂ ਨੂੰ ਮੰਦਭਾਗਾ ਅਤੇ ਕੌਮ ਨੂੰ ਗੁਮਰਾਹ ਕਰਨ ਵਾਲਾ ਵੀ ਕਰਾਰ ਦਿੱਤਾ। ਬਿਨਾਂ ਕਿਸੇ ਦਾ ਨਾਂ ਲਏ ਜੀ.ਕੇ ਨੇ ਦਿੱਲੀ ਦੇ ਹਰਿਗੋਬਿੰਦ ਐਨਕਲੇਵ ਵਿੱਖੇ ਪਾਵਨ ਸਵਰੂਪਾਂ ਦੀ ਬੇਅਦਬੀ ਅਤੇ ਗੁਰੂ ਘਰ ਵਿੱਚ ਸੰਗਤਾਂ ਵੱਲੋਂ ਭੇਟ ਕੀਤੇ ਗਏ ਰੁਮਾਲਾ ਸਾਹਿਬ ਤੇ ਚੰਦੋਵਾਂ ਸਾਹਿਬ ਨੂੰ ਮੁੜ੍ਹ ਬਾਜ਼ਾਰ ਵਿੱਚ ਵੇਚਣ ਦੇ ਜਿੰਮੇਵਾਰ ਲੋਕਾਂ ਵੱਲੋਂ ਪੰਜਾਬ ‘ਚ ਹੋਈ ਬੇਅਦਬੀ ਦੇ ਮਸਲੇ ਤੇ ਕੀਤੀ ਜਾ ਰਹੀ ਸਿਆਸ਼ਤ ਨੂੰ ਵੀ ਮੰਦਭਾਗਾ ਦੱਸਿਆ। ਗੁਰੂ ਦੀ ਬਾਣੀ ਅਤੇ ਰੁਮਾਲਾ ਸਾਹਿਬ ਦਾ ਬਾਜਾਰੀਕਰਨ ਕਰਨ ਵਾਲੇ ਸਿਆਸ਼ੀ ਲੋਕਾਂ ਕੀਤੀ ਜਾ ਰਹੀ ਬਿਆਨਬਾਜ਼ੀ ਨੂੰ ਜੀ.ਕੇ ਨੇ ਸਿਆਸ਼ਤ ਤੋਂ ਪ੍ਰੇਰਿਤ ਅਤੇ ਹੈਰਾਨੀਜਨਕ ਦੱਸਿਆ।ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਰਵਿੰਦਰ ਸਿੰਘ, ਭਾਈ ਦਲਬੀਰ ਸਿੰਘ ਅਤੇ ਭਾਈ ਸੁਖਵਿੰਦਰ ਸਿਘ ਤਰਨਤਾਰਨ ਵਾਲਿਆਂ ਨੇ ਗੁਰਬਾਣੀ ਦੇ ਮਨੋਹਰ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਸਾਬਕਾ ਵਿਧਾਇਕ ਤੇ ਸਕੂਲ ਐਜ਼ੂਕੇਸ਼ਨ ਕਮੇਟੀ ਦੇ ਚੇਅਰਮੈਨ ਹਰਮੀਤ ਸਿੰਘ ਕਾਲਕਾ, ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ ਅਤੇ ਕਮੇਟੀ ਮੈਂਬਰ ਬੀਬੀ ਧੀਰਜ ਕੌਰ ਦਾ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਸਨਮਾਨ ਵੀ ਕੀਤਾ ਗਿਆ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply