ਹੁਸ਼ਿਆਰਪੁਰ, 20 ਅਕਤੂਬਰ (ਸਤਵਿੱਦਰ ਸਿੰਘ) – ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਬਰਗਾੜੀ ਵਿੱਚ ਵਾਪਰੇ ਗੋਲੀਕਾਡ ਦੇ ਰੋਸ ਵਜੋ ਸੰਤ ਬਾਬਾ ਨਿਹਾਲ ਸਿੰਘ ਜੀ ਮੁੱਖੀ ਤਰਨਾ ਦੱਲ ਹਰੀਆ ਵੇਲਾਂ ਵਾਲੇ ਦੀ ਅਗਵਾਈ ਵਿੱਚ ਗੁਰਦੁਆਰਾ ਬਾਬਾ ਲਾਲ ਸਿੰਘ ਡੀ ਸੀ ਰੋਡ ਤੋ ਰੋਸ ਮਾਰਚ ਕੱਢਿਆ ਗਿਆ।ਜੋ ਕਿ ਡੀ ਸੀ ਰੋਡ,ਮਾਹਿਲਪੁਰ ਅੱਡਾ,ਕਚਿਹਰੀਆ ਚੌਕ, ਸੈਸ਼ਨ ਚੌਕ, ਘੰਟਾ ਘਰ ਤੋ ਹੁੰਦਾ ਹੋਈਆ ਕਮਾਲਪੁਰ ਚੌਕ ਵਿੱਚ ਜਾ ਕੇ ਸਮਾਪਤ ਹੋਈ।ਇਸ ਦੌਰਾਨ ਬਾਬਾ ਨਿਹਾਲ ਸਿੰਘ ਜੀ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੇ ਸਿਰਫ ਸਿੱਖ ਸੰਗਤ ਦਾ ਮਨ ਹੀ ਨਹੀ ਦੁਖਾਈਆ ਸਗੋ ਸਾਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੀ ਸੰਗਤ ਦਾ ਮਨ ਦੁੱਖੀ ਕੀਤਾ ਹੈ,ਇਨ੍ਹਾਂ ਦੋਸ਼ੀਆ ਨੂੰ ਜਲਦ ਤੋ ਜਲਦ ਗ੍ਰਿਫਤਾਰ ਕਰਕੇ ਸਖਤ ਸਜਾ ਦੇਵੇ ਤਾ ਜੋ ਕੋਈ ਵੀ ਅਗੇ ਤੋ ਗੁਰੂ ਸਾਹਿਬ ਜੀ ਦੀ ਬੇਅਦਬੀ ਕਰਨ ਵਾਰੇ ਸੋਚੇ ਵੀ ਨਾ ਤੇ ਉਨਾ ਸਰਕਾਰ ਨੂੰ ਚੇਤਾਵਨੀ ਦਿਦਿਆ ਕਿਹਾ ਕਿ ਜੇਕਰ ਦੋਸ਼ੀਆ ਨੂੰ ਸਖਤ ਸਜਾ ਨਹੀ ਮਿਲਦੀ ਤਾ ਉਹ ਸੰਘਰਸ਼ ਹੋਰ ਤੇਜ਼ ਕਰਨਗੇ ਤੇ ਕਿਸੇ ਵੀ ਕੁਰਬਾਨੀ ਤੋ ਪਿੱਛੇ ਨਹੀ ਹੱਟਣਗੇ।ਇਸ ਮੋਕੇ ਜਦੋ ਸਿੱਖ ਵੈਲਫੇਅਰ ਸੁਸਾਇਟੀ ਅਤੇ ਐਨ. ਆਰ. ਆਈ ਸਭਾ ਦੇ ਪ੍ਰਧਾਨ ਅਜਵਿੰਦਰ ਸਿੰਘ ਨੂੰ ਪੱਤਰਕਾਰਾਂ ਦੇ ਸਵਾਲ ਦੇ ਜਵਾਬ ਵਿੱਚ ਦੱਸਿਆ ਕਿ ਉਹ ਅਸਤੀਫਾ ਨਹੀ ਦੇਣਗੇ ਤੇ ਪਰਾਟੀ ਦੇ ਅੰਦਰ ਰਹਿ ਕੇ ਹੀ ਵਿਰੋਧ ਕਰਨਗੇ ।
ਇਸ ਮੋਕੇ ਉਹਨਾ ਇਹ ਵੀ ਦੱਸਿਆ ਕਿ ਪੰਜਾਬ ਦੇ ਸਾਰੇ ਗੁਰਦੁਆਰਿਆਂ ਵਿੱਚ ਉਹ ਸੀ. ਸ਼.ੀ ਟੀ ਵੀ ਕੈਮਰੇ ਲਗਵਾਉਣਗੇ ਤਾਂ ਜੋ ਗੁਰੂ ਗਰੰਥ ਸਾਹਿਬ ਨਾਲ ਛੇੜ ਛਾੜ ਕਰਨ ਵਾਲਾ ਫੜਿਆ ਜਾ ਸਕੇ ।ਸਾਰੇ ਰਾਸਤੇ ਵਿੱਚ ਸੰਗਤ ਸਤਿਨਾਮ ਵਾਹਿਗੁਰੂ ਦਾ ਜਾਪ ਕਰ ਰਹੀ ਸੀ।ਇਸ ਮੌਕੇ ਬਾਬਾ ਬਲੰਵਤ ਸਿੰਘ ਜੀ ਹਰਖੋਵਾਲ, ਸੰਤ ਅਨੂਪ ਸਿੰਘ ਜੀ ਉਨਾਂ ਸਾਹਿਬ ਵਾਲੇ, ਸੰਤ ਕਰਮਜੀਤ ਸਿੰਘ ਜੀ ਟਿੱਬਾ ਸਾਹਿਬ ਵਾਲੇ, ਸੰਤ ਕਰਮਜੀਤ ਸਿੰਘ ਜੀ ਟਿੱਬਾ ਸਾਹਿਬ ਵਾਲੇ, ਹਰਜਿੰਦਰ ਸਿੰਘ ਧਾਮੀ ਮੈਬਰ ਸ਼੍ਰੋਮਣੀ ਕਮੇਟੀ ਤੇ ਵੱਡੀ ਗਿਣਤੀ ਵਿੱਚ ਸੰਗਤ ਹਾਜ਼ਰ ਸਨ।
Check Also
ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ
ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …
Punjab Post Daily Online Newspaper & Print Media