Sunday, November 8, 2026

ਭਾਰਤ-ਪਾਕਿ ਸਰਹੱਦ ਤੋਂ 50 ਕਰੋੜ ਦੀ ਹੈਰੋਇਨ, ਅਸਲਾ ਤੇ ਦੋ ਪਾਕਿਸਤਾਨੀ ਸਿੰਮ ਕਾਰਡ ਬਰਾਮਦ

PPN2010201519ਖਾਲੜਾ, 20 ਅਕਤੂਬਰ (ਲਖਵਿੰਦਰ ਗੌਲਣ, ਰਿੰਪਲ ਗੌਲਣ) – ਕਸਬਾ ਖਾਲੜਾ ਅਧੀਨ ਆਉਦੇ ਪਿੰਡ ਡੱਲ ਦੇ ਬਾਰਡਰ ਦੀ ਚੋਕੀ ਧਰਮਾ ਦੇ ਨਜਦੀਕ ਪਾਕਿਸਤਾਨ ਵਾਲੇ ਪਾਸਓਂ ਹਨੇਰੇ ਦਾ ਫਾਇਦਾ ਉਠਾਉਦਿਆਂ ਨਸ਼ਾ ਤਸਕਰ ਭਾਰਤ ਵਿਚ ਹੈਰੋਇਨ ਦੇ 10 ਪੈਕਟ, 4 ਪਿਸਤੋਲ, 7 ਮੈਗਜੀਨ, 95 ਰੌਂਦ, ਦੌ ਨੋਕੀਆ ਮੋਬਾਇਲ ਅਤੇ ਦੋ ਪਾਕਿਸਤਾਨੀ ਸਿੰਮ ਕਾਰਡਾਂ ਦੀ ਤਸਕਰੀ ਕਰਨ ਆਏ, ਪਰ ਬੀ.ਐਸ.ਐਫ ਦੇ ਜੁਆਨਾਂ ਨੇ ਹਰਕਤ ਹੁੰਦੀ ਵੇਖ ਕੇ ਉਹਨਾ ਤਸਕਰਾਂ ਨੂੰ ਲਲਕਾਰਿਆ ਤਾਂ ਤਸਕਰਾਂ ਨੇ ਅੱਗੋ ਫਾਇਰ ਕੀਤੇ ਤਾਂ ਜੁਆਬੀ ਕਾਰਵਾਈ ਵਿਚ ਬੀ.ਐਸ.ਐਫ ਦੇ ਜੁਆਨਾ ਨੇ ਫਾਇਰ ਕੀਤੇ ਪਰ ਹਨੇਰੇ ਦਾ ਫਾਇਦਾ ਚੁੱਕ ਕੇ ਤਸਕਰ ਪਾਕਿਸਤਾਨ ਵੱਲ ਨੂੰ ਭੱਜਣ ਵਿਚ ਸਫਲ ਹੋ ਗਏ ।ਜਦੋ ਸਵੇਰ ਸਮੇ ਤਲਾਸ਼ੀ ਦੀ ਮੁਹਿੰਮ ਚਲਾਈ ਤਾਂ 10 ਪੈਕਟ ਹੈਰੋਇਨ, 4 ਵਿਦੇਸੀ ਪਿਸਟਲ, 7 ਮੈਗਜੀਨ, 95 ਰੌਦ ਤਂੋ ਇਲਾਵਾ ਪਾਕਿ ਮੋਬਾਇਲ, ਦੋ ਪਾਕਿਸਤਾਨੀ ਸਿੰੰਮ ਕਾਰਡ ਬਰਾਮਦ ਹੋਏ ।ਇਸ ਮੋਕੇ ਹਰਮੇਸ਼ ਲਾਲ ਡਿਪਟੀ ਕਮਾਡੈਟ ਅਨਿਲ ਸਿੰਘ ਰਾਵਤ ਡਿਪਟੀ ਕਮਾਂਡੈਟ, ਰਾਜ਼ੇਸ ਕੁਮਾਰ ਡਿਪਟੀ ਕਮਾਡੈਟ (ਜੀ ਬ੍ਰਾਂਚ) ਅਤੇ ਕਮਾਡਟ ਮਾਨ ਸਿੰਘ ਆਦਿ ਹਾਜਰ ਸਨ।

Check Also

ਚੱਲਦਾ ਵਹੀਰ ਗੁਰਮਤਿ ਪ੍ਰਚਾਰ ਤੇ ਅੰਮ੍ਰਿਤ ਸੰਚਾਰ ਲਹਿਰ ਤਹਿਤ ਗੁਰਦੁਆਰਾ ਪਾਤਸ਼ਾਹੀ ਪਹਿਲੀ ਵਿਖੇ ਗੁਰਮਤਿ ਸਮਾਗਮ

ਅੰਮ੍ਰਿਤਸਰ, 7 ਨਵੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ …

Leave a Reply