Saturday, July 25, 2026

ਬਹਾਦਰ ਸਮਰਾਲਾ ਵੱਲੋਂ ਗਾਈ ਗਈ ਭੇਟ ‘ਹੋ ਰਹੀ ਜੈ ਜੈ ਕਾਰ’ ਦੀ ਘੁੰਡ ਚੁਕਾਈ

PPN2010201524ਸਮਰਾਲਾ 20 ਅਕਤੂਬਰ (ਪ. ਪ) – ਸਮਰਾਲਾ ਸ਼ਹਿਰ ਜੋ ਕਿ ਲੇਖਕਾਂ, ਕਵੀਆਂ ਅਤੇ ਗਾਇਕਾਂ ਦੇ ਮੱਕੇ ਵਜੋਂ ਜਾਣਿਆ ਜਾਂਦਾ ਹੈ। ਇੱਥੇ ਕਈ ਅਜਿਹੇ ਕਵੀ ਵੀ ਹੋਏ ਹਨ ਜਿਨ੍ਹਾਂ ਨੇ ਗਰੀਬੀ ਵਿੱਚੋਂ ਉਠ ਕੇ ਸਮਰਾਲੇ ਦਾ ਨਾਂ ਦੁਨੀਆਂ ਭਰ ਵਿੱਚ ਰੌਸ਼ਨ ਕੀਤਾ। ਉਨ੍ਹਾਂ ਵਿੱਚੋਂ ਲਾਲ ਸਿੰਘ ਦਿਲ ਦਾ ਨਾਮ ਪਹਿਲੀਆਂ ਸਫਾਂ ਵਿੱਚ ਆਉਂਦਾ ਹੈ। ਇਸੇ ਤਰ੍ਹਾਂ ਦਾ ਇੱਕ ਸੁਰੀਲਾ ਅਤੇ ਸੰਗੀਤ ਦੀਆਂ ਪੌੜੀਆਂ ਚੜ੍ਹ ਰਿਹਾ ਗੱਭਰੂ ਜਿਸਦਾ ਨਾਂ ਬਹਾਦਰ ਹੈ, ਨੂੰ ਸਮਰਾਲੇ ਦਾ ਪੁੱਤ ਹੋਣ ਤੇ ਨਾਜ ਹੈ। ਪਿਛਲੇ ਦਿਨੀਂ ਇਸ ਨੌਜਵਾਨ ਨੇ ਆਪਣੀ ਸੁਰੀਲੀ ਅਵਾਜ਼ ਵਿੱਚ ਮਾਤਾ ਦੀ ਭੇਟ ‘ਹੋ ਰਹੀ ਜੈ ਜੈ ਕਾਰ’ ਅਲਾਪ ਰਿਕਾਰਡ ਦੇ ਬੈਨਰ ਹੇਠ ਰਿਲੀਜ ਕੀਤੀ ਹੈ।ਇਸ ਸਿੰਗਲ ਟਰੈਕ ਭੇਟਾ ਦੀ ਘੁੰਡ ਚੁਕਾਈ ਦੀ ਰਸਮ ਇੱਕ ਸਮਾਗਮ ਦੌਰਾਨ ਸਥਾਨਕ ਸ੍ਰੀ ਰਾਮ ਲੀਲਾ ਕਮੇਟੀ ਗੜ੍ਹੀ ਵਾਲਾ ਮੰਦਿਰ ਦੀ ਸਮੂਹ ਮੈਂਬਰਾਂ ਵੱਲੋਂ ਕੀਤੀ ਗਈ। ਬਹਾਦਰ ਨੇ ਇਹ ਭੇਟਾ ਦਰਸ਼ਕਾਂ ਨੂੰ ਸੁਣਾ ਕੇ ਵਾਹ ਵਾਹ ਖੱਟੀ।ਇਸ ਮੌਕੇ ਬਹਾਦਰ ਨੇ ਕਿਹਾ ਕਿ ਜੇਕਰ ਮਾਤਾ ਦੀ ਕ੍ਰਿਪਾ ਅਤੇ ਲੋਕਾਂ ਦਾ ਪਿਆਰ ਇਸੇ ਤਰ੍ਹਾਂ ਮਿਲਦਾ ਰਿਹਾ ਤਾਂ ਉਹ ਇੱਕ ਪੂਰੀ ਕੈਸਿਟ ਜਲਦੀ ਹੀ ਲੋਕਾਂ ਦੀ ਕਚਹਿਰੀ ਵਿੱਚ ਪੇਸ਼ ਕਰੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਮੇਟੀ ਪ੍ਰਧਾਨ ਰਵੀ ਥਾਪਰ, ਨਰਿੰਦਰ ਵਿਸਸ਼ਟ, ਮਨਜੀਤ ਸਿੰਘ, ਗੁਰਪ੍ਰੀਤ ਗੋਪੀ, ਸਤਵੰਤ ਬਿੱਟੂ, ਹਰੀਸ਼ ਬਿੱਟੂ, ਸੁੱਖਾ ਐਂਕਰ, ਬੌਬੀ ਗਿੱਲ, ਸੁਰਿੰਦਰ ਬੱਬੂ, ਵਿਜੈ ਬੱਲੀ, ਕੁਲਵਿੰਦਰ ਢਿੱਲੋਂ, ਗਣਪੱਤ ਰਾਏ ਆਦਿ ਤੋਂ ਇਲਾਵਾ ਸ੍ਰੀ ਰਾਮ ਲੀਲਾ ਕਮੇਟੀ ਦੇ ਸਮੂਹ ਮੈਂਬਰਾਨ ਵੀ ਹਾਜਰ ਸਨ।

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …

Leave a Reply