Sunday, November 8, 2026

ਚੌਥੇ ਦਿਨ ‘ਚ ਦਾਖਲ ਹੋਇਆ ਜੀ. ਟੀ ਰੋਡ ਟੀ ਪੁਆਇੰਟ ‘ਤੇ ਲੱਗਾ ਧਰਨਾ

PPN2010201528ਅੰਮ੍ਰਿਤਸਰ, 20 ਅਕਤੂਬਰ (ਗੁਰਚਰਨ ਸਿੰਘ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੰਨਿਆਂ ਦੀ ਬੇਅਦਬੀ ਅਤੇ ਸ਼ਾਂਤਮਈ ਧਰਨੇ ‘ਤੇ ਬੈਠੀ ਸਿੱਖ ਸੰਗਤ ‘ਤੇ ਪੁਲਿਸ ਕਾਰਵਾਈ ਦੌਰਾਨ ਚਲਾਈ ਗਈ ਗੋਲੀ ਵਿੱਚ ਸ਼ਹੀਦ ਦੋ ਸਿੰਘਾਂ ਤੇ ਕਈ ਹੋਰਨਾਂ ਦੇ ਜਖਮੀ ਹੋਣ ਦੇ ਰੋਸ ਅਤੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦੇਣ ਦੀ ਮੰਗ ਨੂੰ ਲੈ ਕੇ ਜੀ.ਟੀ ਰੋਡ ਟੀ-ਪੁਆਇੰਟ ਵਿਖੇ ਸੰਗਤਾਂ ਵਲੋਂ ਦਿਤਾ ਜਾ ਰਿਹਾ ਰੋਸ ਧਰਨਾ ਅੱਹ ਚੌਥੇ ਦਿਨ ਵਿੱਚ ਦਾਖਲ ਹੋ ਗਿਆ।
ਇਸ ਧਰਨੇ ‘ਚ ਸਿੱਖ ਸੰਗਤਾਂ ਜਿੰਨਾਂ ਵਿੱਚ ਸਿੰਘ, ਸਿੰਘਣੀਆਂ, ਬੱਚੇ ਬਜੁੱਰਗ ਤੇ ਨੌਜਵਾਨ ਆਦਿ ਚੌਕ ਵਿੱਚ ਲਗਾਈ ਗਈ ਚਾਨਣੀ ਹੇਠ ਦਰੀਆਂ ਵਿਛਾ ਕੇ ਜਿਥੇ ਸਤਿਨਾਮ ਵਾਹਿਗੁਰੂ ਦਾ ਜਾਪ ਕਰ ਰਹੇ ਹਨ, ਉਥੇ ਕੀਰਤਨੀ ਜਥਿਆਂ ਵਲੋਂ ਸ਼ਬਦ ਗਾਇਣ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਜਾ ਰਿਹਾ ਹੈ।ਅੱਜ ਦੇ ਇਸ ਧਰਨੇ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਗ੍ਰੰਥੀ ਗਿਆਨੀ ਜਸਵੰਤ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਹਾਜਰੀ ਲਵਾਈ ਅਤੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਉਨਾਂ ਨੇ ਸੰਗਤਾਂ ਦੇ ਹੌਸਲੇ ਦੀ ਸ਼ਲਾਘਾ ਕੀਤੀ ਜੋ ਆਪਣੇ ਗੁਰੂ ਦੀ ਹੋਈ ਬੇਅਦਬੀ ਦੇ ਰੋਸ ਵਜੋਂ ਇਥੇ ਡਟੇ ਹੋਏ ਹਨ। ਉਨਾਂ ਨੇ ਕਿਹਾ ਕਿ ਇਹ ਅਜਿਹਾ ਮੌਕਾ ਹੈ, ਜਦ ਹਰ ਸਿੱਖ ਨੂੰ ਇੱਕਮੱਤ ਹੋ ਕੇ ਚੱਲਣ ਦੀ ਲੋੜ ਹੈ ਤਾਂ ਜੋ ਸਿੱਖੀ ਖਾਸਕਰ ਗੁਰੂ ਸਾਹਿਬ ਦੇ ਪਾਵਨ ਸਰੂਪਾਂ ਦੇ ਹੋ ਰਹੇ ਅਪਮਾਨ ਦੇ ਜਿੰਮੇਵਾਰ ਸ਼ਰਾਰਤੀ ਅਨਸਰਾਂ ਨੂੰ ਸਖਤ ਸਜ਼ਾਵਾਂ ਦਿਵਾਉਣ ਲਈ ਅਵਾਜ਼ ਬੁਲੰਦ ਕੀਤੀ ਜਾ ਸਕੇ।ਇਸ ਸਮੇਂ ਭਾਈ ਸੁਖਵਿੰਦਰ ਸਿੰਘ ਜੇਠੂਵਾਲ ਨੇ ਵੀ ਸੰਗਤਾਂ ਨੂੰ ਗੁਰੂ ਦੇ ਲੜ ਲੱਗਣ ਅਤੇ ਇਸ ਔਕੜ ਸਮੇਂ ਮਿਲ ਕੇ ਚੱਲਣ ਦੀ ਅਪੀਲ ਕੀਤੀ।ਇਸ ਮੌਕੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਆਗੂ ਸਤਨਾਮ ਸਿੰਘ ਕਾਹਲੋਂ, ਭਾਈ ਰਣਜੀਤ ਸਿੰਘ, ਗੁਰਿੰਦਰ ਸਿੰੰਘ, ਮੰਨਾ ਸਿੰਘ ਝਾਮਕੇ, ਦਿਲਬਾਗ ਸਿੰਘ ਸੁਲਤਾਨਵਿੰਡ, ਜਰਨੈਲ ਸੰਿਘ ਭੁੱਲਰ, ਗੁਰਦੀਪ ਸਿੰਘ ਗੋਲਡੀ, ਮਲਕੀਤ ਸਿੰਘ ਗੋਲਡੀ, ਅਜੀਤ ਸਿੰਘ ਸੰਧੂ, ਤਜਿੰਦਰ ਸਿੰਘ ਆਦਿ ਵੀ ਮੌਜੂਦ ਸਨ।ਜਿਕਰਯੋਗ ਹੈ ਕਿ ਧਰਨੇ ਬੈਠੀ ਸੰਗਤ ਤੋਂ ਇਲਾਵਾ ਨੌਜਵਾਨਾਂ ਨੇ ਟੀ-ਪੁਆਇੰਟ ਤੋਂ ਇਲਾਵਾ ਸੁਲਤਾਨਵਿੰਡਦੋਬੁਰਜੀ ਲਿੰਕ ਰੋਡ ‘ਤੇ ਵੀ ਰੁਕਾਵਟਾਂ ਲਗਾ ਕੇ ਆਵਾਜਾਈ ਰੋਕੀ ਹੋਈ ਹੈ।

Check Also

ਰੈਡ ਕਰਾਸ ਸੋਸਾਇਟੀ ਵਲੋਂ ਆਪਦਾ ਪ੍ਰਬੰਧਨ ਲਈ ਦੋ ਰੋਜਾ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 5 ਨਵੰਬਰ (ਜਗਦੀਪ ਸਿੰਘ) – ਡਿਪਟੀ ਕਮਿਸ਼ਨਰ-ਕਮ-ਪ੍ਰਧਾਨ, ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਦਲਵਿੰਦਰਜੀਤ ਸਿੰਘ,ਅੰਮ੍ਰਿਤਸਰ ਦੀ …

Leave a Reply