
ਛੇਹਰਟਾ, 21 ਅਕਤੂਬਰ (ਸੁਖਬੀਰ ਖੁਰਮਨੀਆ, ਗੁਰਚਰਨ ਸਿੰਘ) – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਹਦਾਇਤਾਂ ‘ਤੇ ਪਾਰਟੀ ਦੇ ਜੱਥੇਬੰਧਕ ਢਾਂਚੇ ਦੇ ਵਿਸਥਾਰ ਤਹਿਤ ਵਾਰਡ ਨੰਬਰ 2 ਦੇ ਇੰਚਾਰਜ ਤੇ ਕਂੋਸਲਰ ਨਗਵੰਤ ਕੌਰ ਰੰਧਾਵਾ ਦੇ ਫਰਜ਼ੰਦ ਐਡਵੋਕੇਟ ਕਿਰਨਪ੍ਰੀਤ ਸਿੰਘ ਮੋਨੂੰ ਦੀ ਅਗਵਾਈ ਵਿੱਚ ਖੰਡਵਾਲਾ ਵਿਖੇ ਵਿਸ਼ਾਲ ਮੀਟਿੰਗ ਕਰਵਾਈ ਗਈ, ਜਿਸ ਵਿੱਚ ਜਿਲਾ ਪ੍ਰਧਾਨ ਦਰਸ਼ਨ ਸਿੰਘ ਸੁਲਤਾਨਵਿੰਡ ਉਚੇਚੇ ਤੌਰ ਤੇ ਪਹੁੰਚੇ ਅਤੇ ਵਾਰਡ ਇੰਚਾਰਜ ਮੋਨੂੰ ਦੀ ਸਿਫਾਰਸ਼ ਤੇ ਬੀ.ਸੀ ਵਿੰਗ ਵਿੱਚ ਕੁਲਦੀਪ ਸਿੰਘ ਨੂੰ ਵਾਰਡ ਪ੍ਰਧਾਨ ਅਤੇ ਜਗਮੋਹਨ ਸਿੰਘ, ਬਲਵਿੰਦਰ ਸਿੰਘ, ਰਛਪਾਲ ਸਿੰਘ ਗੋਲੂ, ਗੁਰਪ੍ਰੀਤ ਸਿੰਘ, ਰਣਜੀਤ ਸਿੰਘ, ਪਵਨ, ਹਰਦੀਪ ਸਿੰਘ, ਸੋਹਨ ਲਾਲ, ਮਹਿਤਾਬ ਸਿੰਘ, ਹਰਦੀਪ ਸਿੰਘ, ਸੁਖਵੰਤ ਸਿੰਘ, ਸਵਿੰਦਰ ਸਿੰਘ, ਜਸਵਿੰਦਰ ਸਿੰਘ ਬਿੱਲਾ ਨੂੰ ਵਾਰਡ ਕਮੇਟੀ ਵਿੱਚ ਨਿਯੁੱਕਤ ਕੀਤਾ। ਇਸੇ ਤਰਾਂ ਸੁਖਵਿੰਦਰ ਸਿੰਘ ਸ਼ੇਰਾ ਧੱਕਾ ਕਲੋਨੀ, ਮਨਮੋਹਨ ਸਿੰਘ ਸਾਹਬਾ ਦੋਵੇਂ ਜਿਲਾ ਮੀਤ ਪ੍ਰਧਾਨ ਤੇ ਮਹਿਤਾਬ ਸਿੰਘ ਨੂੰ ਸਕੱਤਰ ਨਿਯੁੱਕਤ ਕੀਤਾ ਗਿਆ।ਸਮੂਹ ਨਵਨਿਯੁੱਕਤ ਅਹੁਦੇਦਾਰਾਂ ਨੇ ਆਪਣੇ ਵਲੋਂ ਪਾਰਟੀ ਦੀ ਮਜ਼ਬੁਤੀ ਲਈ ਵਚਨਬੱਧਤਾ ਪ੍ਰਗਟਾਈ।ਐਡਵੋਕੇਟ ਕਿਰਨਪ੍ਰੀਤ ਸਿੰਘ ਮੋਨੂੰ ਤੇ ਦਰਸ਼ਨ ਸਿੰਘ ਸੁਲਤਾਨਵਿੰਡ ਵਲੋਂ ਨਵਨਿਯੁੱਕਤ ਅਹੁਦੇਦਾਰਾਂ ਨੂੰ ਸਿਰਪਾਓ ਦੇ ਕੇ ਸਨਮਾਨਤ ਵੀ ਕੀਤਾ ਗਿਆ।ਇਸ ਮੋਕੇ ਪ੍ਰਕਾਸ਼ ਨੱਢਾ, ਸ਼ਮਸ਼ੇਰ ਕਲੇਰ, ਅਮਰ ਸਿੰਘ, ਸ਼ਰਬਜੀਤ ਸਿੰਘ ਸ਼ੱਬਾ, ਨਰਮਿੰਦਰ ਸਿੰਘ ਗਿੱਲ, ਲਖਵਿੰਦਰ ਲੱਖਾ, ਖੁਸ਼ਬੀਰ ਸਿੰਘ, ਬੋਦਰਾਜ ਬਾਬਾ, ਬਿੱਲਾ ਪ੍ਰਧਾਨ, ਬਲਵੰਤ ਸਿੰਘ, ਇਕਬਾਲ ਸਿੰਘ ਸੰਧੂ ਆਦਿ ਹਾਜਰ ਸਨ।
Check Also
ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ
ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …
Punjab Post Daily Online Newspaper & Print Media