
ਅੰਮ੍ਰਿਤਸਰ, 21 ਅਕਤੂਬਰ (ਜਗਦੀਪ ਸਿੰਘ ਸੱਗੂ) – ਸੀ.ਕੇ.ਡੀ ਇੰਸਟੀਚਿਊਟ ਆਫ ਮੈਨਜਮੈਂਟ ਐਂਡ ਟੈਕਨਾਲੋਜੀ ਵਿਖੇ ‘ਭਾਰਤ ਵਿਚ ਊਰਜਾ ਸੁਰੱਖਿਆ ਦੀ ਸਹੀ ਮੈਨਜਮੈਂਟ’ ਵਿਸ਼ੇ ‘ਤੇ ਸੈਮੀਨਾਰ ਕਰਵਾਇਆ ਗਿਆ।ਇਸ ਵਿਸ਼ੇ ਦੇ ਸਪੀਕਰ ਸਰਕਾਰੀ ਕਾਲਜ ਅਜਨਾਲਾ ਦੇ ਵਾਈਸ ਪ੍ਰਿੰਸੀਪਲ ਤੇ ਆਈ.ਆਈ.ਐਮ ਅੰਮ੍ਰਿਤਸਰ ਦੇ ਲਾਈਜ਼ਨ ਅਫਸਰ ਡਾ. ਐਚ.ਐਸ ਭੱਲਾ ਸਨ।ਪ੍ਰੋ. ਭੱਲਾ ਨੇ ਊਰਜਾ ਰੱਖਿਆ ਦੇ ਸੰਬੰਧ ਵਿਚ ਭਾਰਤ ਵਿਚ ਆਉਣ ਵਾਲੀਆਂ ਰੁਕਾਵਟਾਂ ਬਾਰੇ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਇਸ ਸੈਕਟਰ ਬਾਰੇ ਜਾਗਰੂਕਤਾ ਹੋਣੀ ਬਹੁਤ ਜਰੂਰੀ ਹੈ, ਕਿਉਕਿ ਇਹ ਭਾਰਤੀ ਆਰਥਿਕਤਾ ਦਾ ਇਕ ਜਰੂਰੀ ਹਿੱਸਾ ਹੈ।ਉਨਾਂ ਦੱਸਿਆ ਕਿ ਭਾਰਤ ਸਭ ਤੋਂ ਜਿਆਦਾ ਊਰਜਾ ਖੱਪਤ ਦੇ ਪੱਖੋਂ ਪੂਰੇ ਵਿਸ਼ਵ ਵਿਚੋਂ ਚੀਨ, ਯੂ.ਐਸ.ਏ ਤੇ ਰੂਸ ਮਗਰੋਂ ਚੌਥੇ ਸਥਾਨ ਤੇ ਹੈ।ਊਰਜਾ ਉਤਪਾਦਨ ਅਤੇ ਖਪਤ ਵਿਚ ਗੰਭੀਰ ਫਰਕ ਦੇ ਬਾਰੇ ਗੱਲਬਾਤ ਕਰਦਿਆ ਉਹਨਾ ਦੱਸਿਆ ਕਿ ਭਾਰਤ ਵਿਚ ਇਹ ਫਰਕ ਆਉਣ ਵਾਲੇ ਦਹਾਕੇ ਦੌਰਾਨ ਦੋਗੁਣਾ ਹੋ ਜਾਵੇਗਾ।ਡਾ. ਭੱਲਾ ਨੇ ਤੇਜ਼ੀ ਨਾਲ ਘਟ ਰਹੇ ਕੁਦਰਤੀ ਕੋਲੇ ਅਤੇ ਤੇਲ ਦੇ ਸਰੋਤ ਦੀ ਮਾਤਰਾ ਬਾਰੇ ਚਿੰਤਾ ਜਤਾਉਂਦਿਆ ਦੱਸਿਆ ਕਿ ਇਹ ਮਾਤਰਾ 70 ਤੋਂ 75 ਸਾਲ ਤੋਂ ਜਿਆਦਾ ਨਹੀ ਚੱਲ ਸਕਦੇ।ਇਸ ਸੈਮੀਨਾਰ ਦੌਰਾਨ ਉਹਨਾ ਨੇ ਊਰਜਾ ਖੇਤਰ ਦੀ ਐਗਜਿਮ ਪਾਲਸੀ ਬਾਰੇ ਵੀ ਜਾਣਕਾਰੀ ਦਿੱਤੀ।ਉਹਨਾਂ ਕਿਹਾ ਕਿ ਭਾਵੇਂ ਭਾਰਤੀ ਊਰਜਾ ਖੱਪਤ ਪੂਰੇ ਵਿਸ਼ਵ ਨਾਲੋਂ ਘੱਟ ਹੈ, ਫਿਰ ਵੀ ਭਾਰਤ ਦੀ ਤੇਲ ਸਰੋਤ ਉਪਰ ਨਿਰਭਰਤਾ ਲਗਭਗ 70% ਹੈ।
ਇਸ ਵਿਸ਼ੇ ‘ਤੇ ਟਿੱਪਣੀ ਕਰਦਿਆਂ ਉਹਨਾ ਦੱਸਿਆ ਕਿ ਭਾਰਤ ਵਿਚ ਤੇਲ ਦੀ ਖੋਜ ਉਪਰ ਸਭ ਤੋਂ ਘੱਟ ਪੜਚੋਲ ਕੀਤੀ ਗਈ ਹੈ, ਕਿੳਂੁਕਿ ਭੱਲਾ ਦੀ ਰਾਏ ਅਨੁਸਾਰ ਹੁਣ ਭਾਰਤ ਵਿਚ ਕਾਫੀ ਮਾਤਰਾ ਵਿਚ ਪ੍ਰਮਾਣੂ ਸਰੋਤ, ਯੂਰੇਨੀਅਮ ਅਤੇ ਥੋਰੀਅਮ ਦੇ ਰੂਪ ਵਿਚ ਹੈ, ਜੋਕਿ ਬਹੁਤ ਘੱਟ ਵਰਤੋਂ ਵਿਚ ਲਿਆਂਦਾ ਗਿਆ ਹੈ।ਉਹਨਾ ਅੱਗੇ ਦੱਸਿਆ ਕਿ ਉਦਯੋਗ, ਆਵਾਜਾਈ, ਸਰਵਿਸ ਅਤੇ ਘਰੇਲੂ ਖੇਤਰ ਵਿਚ ਦਿਨੋ ਦਿਨ ਵਧ ਰਹੀ ਲੋੜ ਨੂੰ ਪੂਰਾ ਕਰਨ ਲਈ ਸੋਲਰ, ਹਵਾ ਅਤੇ ਪ੍ਰਮਾਣੂ ਊਰਜਾ ਨੂੰ ਵਪਾਰਕ ਤੋਰ ਤੇ ਵਰਤੋਂ ਵਿਚ ਲਿਆਉਣਾ ਚਾਹੀਦਾ ਹੈ।ਇਸ ਤੋ ਇਲਾਵਾ ਦੂਸਰੇ ਬਾਲਣ ਜਿਵੇ ਕਿ ਗੈਸੋਲੀਨ, ਸੀ.ਐਨ.ਜੀ, ਬਾਇੳ ਫਿਊਲ, ਹਾਈਡ੍ਰੋਜਣ, ਬਾਇੳ ਡੀਜਲ ਅਤੇ ਈਥੇਨੋਲ ਨੂੰ ਵੀ ਵੱਡੇ ਪੱਧਰ ‘ਤੇ ਵਰਤੋਂ ਵਿਚ ਲਿਆਉਣਾ ਚਾਹੀਦਾ ਹੈ।ਉਹਨਾ ਇਹ ਵੀ ਦੱਸਿਆ ਕਿ ਤੇਲ ਦੀ ਵੱਧ ਰਹੀ ਖੱਪਤ ਨੂੰ ਘਟਾਉਣ ਲਈ ਸਾਨੂੰ ਆਵਾਜਾਈ ਦੇ ਖੇਤਰ ਵਿੱਚ ਜਿਆਦਾ ਬੈਟਰੀ ਵਾਲੇ ਵਾਹਨ ਵਰਤੋਂ ਵਿਚ ਲਿਆਉਣੇ ਚਾਹੀਦੇ ਹਨ ਅਤੇ ਘਰੇਲੂ ਗੈਸ ਪਾਈਪਲਾਈਨ ਨੈਟਵਰਕ ਦੀ ਵਰਤੋਂ ਵੀ ਕੀਤੀ ਜਾਣੀ ਚਾਹੀਦੀ ਹੈ।ਬਿਜਲੀ ਪ੍ਰਸਾਰਣ ਅਤੇ ਵੰਡ ਦੇ ਘਾਟੇ ਨੂੰ ਵੀ ਰੋਕਣਾ ਚਾਹੀਦਾ ਹੈ, ਕਿਉਕਿ ਇਹ ਸਾਰੇ ਵਿਸ਼ਵ ਵਿਚ ਸਭ ਤੋਂ ਜਿਆਦਾ (26%) ਹਨ।ਅੰਤ ਵਿਚ ਵਿਦਿਆਰਥੀਆਂ ਨੇ ਦਿਲਚਸਪੀ ਨਾਲ ਗੱਲਬਾਤ ਕਰਦਿਆਂ ਕਾਫੀ ਸਵਾਲ ਵੀ ਕੀਤੇ।
ਡਾ. ਬਲਜਿੰਦਰ ਸਿੰਘ, ਮੈਂਬਰ ਇੰਚਾਰਜ ਅਤੇ ਪ੍ਰਿੰਸੀਪਲ ਡਾ. ਐਚ.ਐਸ ਸੰਧੂ ਨੇ ਗੈਸਟ ਸਪੀਕਰ ਦਾ ਨਿੱਘਾ ਸਵਾਗਤ ਕੀਤਾ।ਉਹਨਾ ਨੇ ਸੈਮੀਨਾਰ ਵਿਚ ਡਾ. ਭੱਲਾ ਵੱਲੋਂ ਮੋਜੂਦਾ ਵਿਸ਼ਿਆਂ ਉਪਰ ਕੀਤੇ ਚਾਨਣ ਦੀ ਭਰਪੂਰ ਸ਼ਲਾਘਾ ਕੀਤੀ।ਇਸ ਮੌਕੇ ਤੇ ਡਾ. ਐਚ.ਪੀ. ਗੁਪਤਾ ਡੀਨ ਅਕੈਡਮਿਕ, ਸ. ਪਰਮਜੀਤ ਸਿੰਘ ਮੱਕੜ ਡੀਨ ਪਲੇਸਮੈਂਟ ਅਤੇ ਹੋਰ ਸਟਾਫ ਮੈਂਬਰ ਵੀ ਮੌਜੂਦ ਸਨ।
Check Also
ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ
ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …
Punjab Post Daily Online Newspaper & Print Media