Tuesday, March 10, 2026

ਡਾ. ਕਰਮਜੀਤ ਸਿੰਘ ਦੀ ਮੌਤ ‘ਤੇ ਪ੍ਰਮੁੱਖ ਸਖਸ਼ੀਅਤਾਂ ਵੱਲੋਂ ਦੁੱਖ ਦਾ ਪ੍ਰਗਟਾਵਾ

PPN211021526ਬਠਿੰਡਾ, 21 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਪਿਛਲੇ ਦਿਨੀਂ ਡਾ. ਕਰਮਜੀਤ ਸਿੰਘ ਮੈਡੀਕਲ ਅਫਸਰ ਹੈਲਥ ਸੈਂਟਰ ਬੇਅੰਤ ਸਿੰਘ ਨਗਰ ਸਿਵਲ ਹਸਪਤਾਲ ਬਠਿੰਡਾ ਗੁਰੂ ਚਰਨਾਂ ਵਿੱਚ ਜਾ ਵਿਰਾਜੇ ਸਨ ਉਹਨਾਂ ਦੀ ਬੇਵਕਤੀ ਮੌਤ ਤੇ ਵੱਖ-ਵੱਖ ਰਾਜਸੀ ਅਤੇ ਧਾਰਮਿਕ ਆਗੂਆਂ ਨੇ ਉਹਨਾਂ ਦੇ ਗ੍ਰਹਿ ਵਿਖੇ ਪਹੁੰਚਕੇ ਉਹਨਾਂ ਦੀ ਧਰਮਪਤਨੀ ਸ਼੍ਰੀਮਤੀ ਸੁਰਿੰਦਰ ਕੌਰ, ਸਪੁੱਤਰ ਕਮਲਜੀਤ ਸਿੰਘ ਅਤੇ ਨਜਦੀਕੀ ਰਿਸ਼ਤੇਦਾਰਾਂ ਸ.ਭੋਲਾ ਸਿੰਘ ਗਿੱਲਪੱਤੀ ਅਕਾਲੀ ਆਗੂ ਅਤੇ ਮੁਲਾਜ਼ਮ ਆਗੂ ਨਛੱਤਰ ਸਿੰਘ ਗਿੱਲਪੱਤੀ ਨਾਲ ਦੁੱਖ ਸਾਂਝਾ ਕਰਦਿਆਂ ਦਿਲੀ ਹਮਦਰਦੀ ਜਾਹਰ ਕੀਤੀ ਹੈ। ਦੁੱਖ ਪ੍ਰਗਟ ਕਰਨ ਵਾਲਿਆਂ ਵਿੱਚ ਜਸਟਿਸ ਨਿਰਮਲ ਸਿੰਘ ਵਿਧਾਇਕ ਬੱਸੀ ਪਠਾਣਾ, ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਸਾਬਕਾ ਜਥੇਦਾਰ ਤਖਤ ਸ਼੍ਰੀ ਦਮਦਮਾ ਸਾਹਿਬ, ਬਲਜੀਤ ਸਿੰਘ ਬੀੜ ਬਹਿਮਣ ਸਾਬਕਾ ਮੇਅਰ ਨਗਰ ਨਿਗਮ ਬਠਿੰਡਾ, ਭੁਪਿੰਦਰ ਸਿੰਘ ਭੁੱਲਰ ਸਾਬਕਾ ਪ੍ਰਧਾਨ ਐਮਸੀ ਬਠਿੰਡਾ, ਸਰਬਜੀਤ ਸਿੰਘ ਡੂੰਮਵਾਲੀ ਚੇਅਰਮੈਨ, ਪ੍ਰਿਥੀਪਾਲ ਸਿੰਘ ਜਲਾਲ, ਹਰਵਿੰਦਰ ਸਿੰਘ ਖਾਲਸਾ, ਚਮਕੌਰ ਸਿੰਘ ਮਾਨ, ਤੇਜਾ ਸਿੰਘ ਗਹਿਰੀ ਭਾਗੀ ਚੇਅਰਮੈਨ, ਸਿਕੰਦਰ ਸਿੰਘ ਢਿੱਲੋਂ ਚੇਅਰਮੈਨ, ਗੁਰਪ੍ਰੀਤ ਸਿੰਘ ਪੀਰਕੋਟ ਸਾਬਕਾ ਚੇਅਰਮੈਨ, ਸ਼੍ਰੀ ਦੇਸ ਰਾਜ ਐਸਪੀ, ਜਨਕ ਸਿੰਘ ਡੀਐਸਪੀ, ਈਸ਼ਟਪਾਲ ਸਿੰਘ ਖਿਆਲੀਵਾਲਾ, ਮਲਕੀਤ ਸਿੰਘ ਸਿੱਧੂ ਪ੍ਰਧਾਨ ਜੇਈ ਕੌਂਸਲ, ਗੁਰਸੇਵਕ ਸਿੰਘ ਪ੍ਰਧਾਨ ਥਰਮਲ ਫੈਡਰੇਸ਼ਨ, ਗੁਰਨਾਮ ਸਿੰਘ ਖਿਆਲੀਵਾਲਾ, ਕੌਰ ਸਿੰਘ ਰਾਮਾਂ ਪ੍ਰਧਾਨ ਨਗਰ ਕੌਂਸਲ, ਡਾ. ਓਮ ਪ੍ਰਕਾਸ਼ ਸ਼ਰਮਾ ਜਿਲ੍ਹਾ ਪ੍ਰੈਸ ਸਕੱਤਰ, ਡਾ. ਸੁਖਵਿੰਦਰ ਰੋਮਾਣਾ, ਡਾ. ਸਤੀਸ਼ ਗੋਇਲ ਐਸਐਮਓ, ਡਾ. ਰਾਕੇਸ਼ ਗੋਇਲ ਡੀਆਈਓ, ਡਾ. ਬੇਅੰਤ ਸਿੰਘ ਮਾਨ, ਡਾ. ਤੀਰਥ ਰਾਮ ਸੁਪਰਡੈਂਟ, ਜਸਵਿੰਦਰ ਸਿੰਘ ਸੁਪਰਡੈਂਟ, ਸਵਰਨ ਸਿੰਘ ਅਕਲੀਆ, ਪ੍ਰਤਾਪ ਸਿੰਘ ਗਿੱਲਪੱਤੀ ਸਰਪੰਚ, ਸੁਰਿੰਦਰਪਾਲ ਸ਼ਰਮਾ ਡਿਪਟੀ ਡਾਇਰੈਕਟਰ ਮਨੁੱਖੀ ਅਧਿਕਾਰ ਕਮਿਸ਼ਨ ਚੰਡੀਗੜ੍ਹ ਪੰਜਾਬ, ਡਾ.ਗੁਰਚਰਨ ਸਿੰਘ ਵਿਰਕ ਕਲਾਂ ਆਦਿ ਆਗੂ ਸ਼ਾਮਲ ਸਨ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …

Leave a Reply