
ਬਠਿੰਡਾ, 21 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸਥਾਨਕ ਐਸ ਐਸ ਡੀ ਗਰਲਜ਼ ਕਾਲਜ ਦੇ ਪ੍ਰਿੰਸੀਪਲ ਡਾ ਪਰਮਿੰਦਰ ਕੌਰ ਤਾਂਘੀ ਦੀ ਰਹਿਨਮਾਈ ਅਤੇ ਲੈਫਟੀਨੈਂਟ ਸਵਿਤਾ ਗੁਪਤਾ ਦੀ ਅਗਵਾਈ ਹੇਠ ਚੱਲ ਰਹੇ ਐਨ ਸੀ ਸੀ ਯੂਨਿਟ ਦੀ ਕੈਡਿਟ ਸਰਬਜੀਤ ਕੌਰ ਨੇ ਰਾਸ਼ਟਰੀ ਖੇਡਾਂ ਵਿਚ ਦੂਜਾ ਸਥਾਨ ਹਾਸਿਲ ਕਰਕੇ ਕਾਲਜ ਦਾ ਨਾਂ ਰੋੋਸ਼ਨ ਕੀਤਾ।ਜਾਣਕਾਰੀ ਐਨ ਸੀ ਸੀ ਨੈਸ਼ਨਲ ਖੇਡਾਂ 2015 ਜੋ 6 ਅਕਤੂਬਰ ਤੋਂ 18 ਅਕਤੂਬਰ ਤੱਕ ਦਿੱਲੀ ਵਿਖੇ ਕਰਵਾਈਆਂ ਗਈਆਂ।ਇਨ੍ਹਾਂ ਖੇਡਾਂ ਵਿਚ ਭਾਗ ਲੈਣ ਲਈ ਪੰਜਾਬ ,ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਡਾਇਰੈਕਟੈਰੇਟ ਵਲੋਂ ਤਿਆਰ ਕੀਤੀ ਗਈ ਕਬੱਡੀ ਦੀ ਟੀਮ ਵਿਚ ਐਸ ਐਸ ਡੀ ਗਰਲਜ਼ ਕਾਲਜ ਦੀ ਐਨ ਸੀ ਸੀ ਕੈਡਿਟ ਸਰਬਜੀਤ ਕੌਰ ਚੁਣੀ ਗਈ।ਇਨ੍ਹਾਂ ਖੇਡਾਂ ਵਿਚ ਭਾਰਤ ਦੀਆਂ 17 ਟੀਮਾਂ ਨੇ ਭਾਗ ਲਿਆ। ਐਨ ਸੀ ਸੀ ਕੈਡਿਟ ਸਰਬਜੀਤ ਕੌਰ ਦੀ ਕਬੱਡੀ ਟੀਮ ਨੇ ਇਨ੍ਹਾਂ ਖੇਡਾਂ ਵਿਚ ਦੂਜਾ ਸਥਾਨ ਹਾਸਿਲ ਕਰਕੇ 4 ਪੀ ਬੀ ਗਰਲਜ਼ ਬੀ ਐਨ ਅਤੇ ਕਾਲਜ ਦਾ ਮਾਣ ਵਧਾਇਆ। ਇਸ ਪ੍ਰਾਪਤੀ ਵਜੋਂ ਜਿਥੇ ਇਸ ਟੀਮ ਨੂੰ ਡੀ ਜੀ ਐਨ ਸੀ ਸੀ ਪ੍ਰਸੰਸਾ ਪੱਤਰ,ਟਰਾਫੀ ਅਤੇ ਸਿਲਵਰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਉਥੇ ਹੀ ਕਾਲਜ ਦੇ ਪ੍ਰਧਾਨ ਨੰਦ ਲਾਲ ਗਰਗ, ਕਾਲਜ ਸਕੱਤਰ, ਡਾ: ਪੀ ਕੇ ਗੁਪਤਾ, ਪ੍ਰਿੰਸੀਪਲ ਅਤੇ ਸਟਾਫ਼ ਵਲੋਂ ਲੈਫ਼ਟੀਨੈਂਟ ਡਾ: ਸਵਿਤਾ ਗੁਪਤਾ ਵਲੋਂ ਸਰਬਜੀਤ ਕੌਰ ਨੂੰ ਵਧਾਈ ਦਿੱਤੀ ਗਈ।
Check Also
ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ
ਅੰਮ੍ਰਿਤਸਰ, 10 ਸਤੰਬਰ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …
Punjab Post Daily Online Newspaper & Print Media