Friday, July 17, 2026

ਕਾਂਗਰਸ ਕਿਸਾਨ ਸੈਲ ਪੱਟੀ ਨੇ ਦੁਸਹਿਰੇ ਮੌਕੇ ਸਾੜਿਆ ਬਾਦਲ ਦਾ ਪੁਤਲਾ

PPN2210201503

ਪੱਟੀ, 22 ਅਕਤੂਬਰ (ਅਵਤਾਰ ਸਿੰਘ ਢਿਲੋਂ, ਰਣਜੀਤ ਸਿੰਘ) – ਪੰਜਾਬ ਪ੍ਰਦੇਸ਼ ਕਾਂਗਰਸ ਕਿਸਾਨ ਸੈਲ ਪੰਜਾਬ ਦੇ ਚੈਅਰਮੈਨ ਇੰਦਰਜੀਤ ਸਿੰਘ ਜੀਰਾ ਦੀਆਂ ਹਦਾਇਤਾਂ ਤੇ ਦੇਸ਼ ਭਰ ਵਿਚ ਮਨਾਏ ਜਾ ਦੁਸਿਹਰੇ ਦੇ ਤਿਉਹਾਰ ਮੌਕੇ ਪੰਜਾਬ ਭਰ ਵਿਚ ਕਿਸਾਨ ਸੈਲ ਵਲੋਂ ਪੰਜਾਬ ਦੇ ਮੁੱਖ ਮੰਤਰੀ ਪਰਕਾਸ ਸਿੰਘ ਬਾਦਲ ਦੇ ਪੁਤਲੇ ਸਾੜੇ ਜਾਣ। ਜਿਸ ਸਬੰਧੀ ਆਸਲ ਚੌਕ ਨੇੜੇ ਦਾਚਾ ਮੰਡੀ ਪੱਟੀ ਵਿਖੇ ਕਿਸਾਨ ਸੈਲ ਹਲਕਾ ਪੱਟੀ ਵਲੋਂ ਬਾਦਲ ਦਾ ਪੁਤਲਾ ਸਾੜਿਆ ਗਿਆ। ਹਰਪ੍ਰੀਤ ਸਿੰਘ ਪ੍ਰਧਾਨ ਯੂਥ ਕਾਂਗਰਸ ਹਲਕਾ ਖੂਡਰ ਸਾਹਿਬ ਅਤੇ ਅਮਰੀਕ ਸਿੰਘ ਆਸਲ ਨੇ ਕਿਹਾ ਕਿ ਅਜ ਪੰਜਾਬ ਅੰਦਰ ਝੋਨੇ, ਬਾਸਮਤੀ ਦੀ ਖਰੀਦ ਦੇ ਮਾੜੇ ਪ੍ਰਬੰਧ, ਜਿਨਸਾਂ ਦੇ ਭਾਅ ਨਾ ਮਿਲਣ ਕਾਰਨ ਅਤੇ ਪੰਜਾਬ ਅੰਦਰ ਬਣੇ ਵਿਸਫੋਕਟ ਕਾਰਨ ਜਾਂ ਹਾਲਤ ਬਣੇ ਹਨ ਉਹ ਬਾਦਲ ਐਂਡ ਪਾਰਟੀ ਜਿੰਮੇਵਾਰ ਹੈ, ਜਿਸ ਕਾਰਨ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਵੀ ਸੁਰਖਿਅਤ ਨਹੀ ਹਨ।ਸੰਧੂ ਅਤੇ ਆਸਲ ਨੇ ਕਿਹਾ ਕਿ ਅੰਨਦਾਤਾ ਦੀ ਹਮਾਇਤੀ ਕਹਾਉਣ ਵਾਲੀ ਸਰਕਾਰ ਦੇ ਰਾਜ ਵਿਚ ਕਿਸਾਨ ਖੁਦਕੁਸ਼ੀਆਂ ਕਰ ਰਿਹਾ ਹੈ।ਇਸ ਮੋਕੇ ਪ੍ਰਿੰ: ਹਰਦੀਪ ਸਿੰਘ, ਅਮਰੀਕ ਸਿੰਘ ਆਸਲ, ਬਖਸੀਸ ਸਿੰਘ ਸਰਹਾਲੀ, ਰਜਿੰਦਰ ਸਰਹਾਲੀ, ਧਰਮਿੰਦਰ ਸਿੰਘ, ਗੁਰਦੇਵ ਸਿੰਘ, ਜਗਦੀਪ ਸਿੰਘ, ਦੀਦਾਰ ਸਿੰਘ, ਬਲਕਾਰ ਸਿੰਘ, ਗੁਰਪ੍ਰੀਤ ਸਿੰਘ ਤੇ ਹੋਰ ਹਾਜ਼ਰ ਸਨ।

Check Also

ਸਰਬਜੋਤ ਸਿੰਘ ਧੰਜਲ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਬਣਾਏ ਜਾਣ ‘ਤੇ ਵਰਕਰ ਖੁਸ਼

ਅੰਮ੍ਰਿਤਸਰ, 16 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੀਆਂ …

Leave a Reply