
ਖਾਲੜਾ, 22 ਅਕਤੂਬਰ (ਲਖਵਿੰਦਰ ਗੋਲਣ, ਰਿੰਪਲ ਗੋਲਣ) – ਰਾਮ-ਨੌਮੀ ਦੇ ਸਬੰਧ ਵਿਚ ਅੱਜ ਕਸਬਾ ਖਾਲੜਾ ਦੇ ਸ਼ਿਵ-ਮੰਦਰ ਤੋਂ ਮਾਤਾ ਸੁਨੀਤਾ ਦੇਵੀ ਮੰਦਰ ਡੱਲ ਤੱਕ ਇਕ ਵਿਸ਼ਾਲ ਸ਼ੋਭਾ ਯਾਤਰਾ ਮਾਤਾ ਦੇ ਭਗਤਾਂ ਵੱਲੋ ਅਰਧਾ ਪੂਰਵਕ ਕੱਢੀ ਗਈ। ਇਹ ਸ਼ੋਭਾ ਯਾਤਰਾ ਪਿੰਡ ਦੋਦੇ-ਸ਼ੌਡੀਆ, ਕਲਸੀਆ ਖੁਰਦ ਅਤੇ ਪਿੰਡ ਡਲੀਰੀ ਵਿਚੋ ਹੁੰਦੀ ਹੋਈ ਪਿੰਡ ਡੱਲ ਵਿਖੇ ਪੁੱਜੀ ਅਤੇ ਰਸਤੇ ਵਿੱਚ ਸਵਾਗਤ ਲਈ ਵੱਖ-ਵੱਖ ਤਰਾਂ ਦੇ ਪਕਵਾਨਾਂ ਦੇ ਲੰਗਰ ਦਾ ਪ੍ਰਬੰਧ ਕੀਤਾ ਗਿਆ। ਬੱਚਿਆਂ ਵੱਲੋ ਕੱਢੀਆਂ ਗਈਆਂ ਝਾਕੀਆ ਦੇਖਣਯੋਗ ਸਨ ਇਸ ਮੌਕੇ ਚੇਅਰਮੈਨ ਅਮਨ ਸ਼ਰਮਾ, ਕਾਲੀ ਹਲਵਾਈ, ਪ੍ਰਦੀਪ ਕੁਮਾਰ, ਪ੍ਰੇਮ ਤੇਲ ਵਾਲਾ, ਰਿੰਕੂ, ਰੌਸ਼ਨ ਲਾਲ, ਸੋਨੂੰ, ਸੱਮਾ ਢੌਲੀ ਅਤੇ ਦੀਪਕ ਹਲਵਾਈ ਆਦਿ ਹਾਜਰ ਸਨ ।
Check Also
ਖ਼ਾਲਸਾ ਕਾਲਜ ਵਿਖੇ `ਰੱਖੜੀ ਪ੍ਰਦਰਸ਼ਨੀ-ਕਮ-ਸੇਲ-2026` ਦਾ ਆਯੋਜਿਤ
ਅੰਮ੍ਰਿਤਸਰ, 29 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵੱਲੋਂ `ਰੱਖੜੀ …
Punjab Post Daily Online Newspaper & Print Media