ਅੰਮ੍ਰਿਤਸਰ, 22 ਅਕਤੂਬਰ (ਪੰਜਾਬ ਪੋਸਟ ਬਿਊਰੋ) – ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਪੰਜ ਪਿਆਰਿਆਂ ਨੂੰ ਮੁਅੱਤਲ ਕਰਨ ਦੇ ਫੈਸਲੇ ‘ਤੇ ਆਪਣਾ ਪ੍ਰਤੀਕਰਮ ਦਿੰਦਿਆਂ ਕਿਹਾ ਹੈ ਕਿ ਜਥੇਦਾਰਾਂ ਨੁੰ ਸਪੱਸ਼ਟੀਕਰਨ ਦੇਣ ਲਈ ਤਲਬ ਕਰਨ ਵਾਲੇ ਪੰਜ ਪਿਆਰਿਆਂ ਨੂੰ ਮੁਅੱਤਲ ਕਰਨਾ ਪੰਚ ਪ੍ਰਧਾਨੀ ਦੇ ਸਿੱਖ ਸਿਧਾਂਤ ਦੇ ਖਿਲਾਫ ਹੈੈ।ਇਸ ਲਈ ਪੰਜ ਪਿਆਰਿਆਂ ਦੀ ਮੁਅੱਤਲੀ ਤਾਂ ਰੱਦ ਕਰਨੀ ਹੀ ਪਵੇਗੀ, ਇਸ ਬਿਨਾਂ ਛੁਟਕਾਰਾ ਨਹੀ ਹੈ ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਕਿਹਾ ਕਿ ਅਗਰ ਤਖਤ ਸਾਹਿਬ ਦੇ ਜਥੇਦਾਰਾਂ ਦੀ ਨਿਯੁੱਕਤੀ, ਸੇਵਾਮੁਕਤੀ, ਯੋਗਤਾ, ਸੇਵਾ ਫਲ ਅਤੇ ਅਧਿਕਾਰ ਖੇਤਰ ਤੈਅ ਕਰਨ ਬਾਰੇ ਪੰਜ ਸਿੰਘ ਸਾਹਿਬਾਨ ਵਲੋਂ ਸਾਲ 2000 ਵਿੱਚ ਜਾਰੀ ਆਦੇਸ਼ ਦੀ ਪਾਲਣਾ ਹੋਈ ਹੁੰਦੀ ਤਾਂ ਅੱਜ ਇਹ ਦਿਨ ਵੇਖਣ ਦੀ ਨੌਬਤ ਨਾ ਆਉਂਦੀ।ਜਥੇਦਾਰ ਵੇਦਾਂਤੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਅਤੇ ਦੂਸਰੀਆਂ ਪੰਥਕ ਸੰਸਥਾਵਾਂ ਪੰਜ ਪਿਆਰੇ ਦੀ ਸੇਵਾ ਵਿੱਚ ਲੱਗਣ ਵਾਲੇ ਸਿੰਘਾਂ ਦੀ ਚੋਣ ਗ੍ਰੰਥੀ ਸਾਹਿਬਾਨ ‘ਚੋਂ ਕਰਦੀਆਂ ਹਨ, ਲੇਕਿਨ ਕਮੇਟੀ ਨੇ ਤਾਂ ਪੱਕੇ ਪੰਜ ਪਿਆਰੇ ਮੁਕੱਰਰ ਕੀਤੇ ਹੋਏ ਹਨ, ਜੋ ਕਦਾਚਿਤ ਨਹੀ ਹੋਣੇ ਚਾਹੀਦੇ ।
ਜਥੇਦਾਰ ਵੇਦਾਂਤੀ ਨੇ ਕਿਹਾ ਕਿ ਜਿਸ ਤਰਾਂ ਪੰਜ ਪਿਆਰਿਆਂ ਨੇ ਬੀਤੇ ਕੱਲ੍ਹ ਬਕਾਇਦਗੀ ਨਾਲ ਤਿਆਰ-ਬਰ-ਤਿਆਰ ਹੋਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜਰ ਹਜ਼ੂਰੀ ਵਿੱਚ ਅਰਦਾਸ, ਹੁਕਮਨਾਮਾ ਲੈਣ ਉਪਰੰਤ ਪੰਜਾਂ ਵਲੋਂ ਪਾਸ ਕੀਤਾ ਮਤਾ ਪੜ੍ਹਕੇ ਸੁਣਾਇਆ, ਆਪਣੀ ਪ੍ਰਵਾਨਗੀ ਦੇ ਨਾਲ ਨਾਲ ਹਾਜਰ ਸੰਗਤ ਦੀ ਜੈਕਾਰਿਆਂ ਦੀ ਗੂੰਜ ਦਰਮਿਆਨ ਸਹਿਮਤੀ ਲਈ ਇਹ ਹੀ ਗੁਰਮਤੇ ਦੀ ਵਿਧੀ ਹੈ।ਪੰਜ ਪਿਆਰਿਆਂ ਵਲੋਂ ਜਥੇਦਾਰਾਂ ਨੂੰ ਤਲਬ ਕੀਤੇ ਜਾਣ ਬਾਰੇ ਜਾਰੀ ਗੁਰਮਤੇ ਦੀ ਗੱਲ ਕਰਦਿਆਂ ਗਿਆਨ ਜੋਗਿੰਦਰ ਸਿੰਘ ਵੇਦਾਂਤੀ ਨੇ ਕਿਹਾ ਕਿ ਸਿੱਖੀ ਵਿਧਾਨ ਜੋਤਿ ਤੇ ਜੁਗਿਤ ਦਾ ਹੈ ।ਦਸ ਗੁਰੂ ਸਾਹਿਬਾਨ ਦੀ ਜੋਤਿ ਸ਼ਬਦ ਰੂਪ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਤੇ ਜੁਗਤਿ ਪੰਥ ਰੂਪ ਵਿੱਚ ਪੰਜ ਪਿਆਰਿਆਂ ਪਾਸ ਹੈ, ਇਸ ਲਈ ਜਾਰੀ ਗੁਰਮਤਾ ਪੁਰੀ ਤਰਾਂ ਸਹੀ ਹੈ, ਲੇਕਿਨ ਜੇਕਰ ਕਮੇਟੀ ਨੇ ਪੰਜ ਪਿਆਰਿਆਂ ਨੂ ਸਿਰਫ ਮੁਲਾਜ਼ਮ ਹੀ ਸਮਝਿਆ ਹੈ ਤਾਂ ਇਹ ਸਿਧਾਂਤ ਦੀ ਅਣਦੇਖੀ ਹੈ।
Check Also
ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ
ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …
Punjab Post Daily Online Newspaper & Print Media